Patiala Help Club Logo

ਪੰਜਾਬ ਸਰਕਾਰ ਨੇ ਕਰ ਦਿੱਤੀ ਹੈ ਪਸ਼ੂਆਂ ਲਈ ਟੀਕਾਕਰਨ ਮੁਹਿੰਮ ਤੇਜ : ਖੁੱਡੀਆਂ

ਚੰਡੀਗੜ੍ਹ, 24 ਅਗਸਤ 2026 : ਪੰਜਾਬ ਦੇ ਪਸ਼ੂ ਪਾਲਣ ਮੰਤਰੀ (Minister of Animal Husbandry) ਗੁਰਮੀਤ ਸਿੰਘ ਖੁੱਡੀਆਂ ਨੇ ਦੱਸਿਆ ਕਿ ਪੰਜਾਬ ਸਰਕਾਰ ਵਲੋਂ ਸੂਬਾ ਪੱਧਰੀ ਟੀਕਾਕਰਨ ਮੁਹਿੰਮ (Vaccination campaign) ਤੇਜ ਕਰ ਦਿੱਤੀ ਗਈ ਹੈ ।

ਕਿੰਨੇ ਪਸ਼ੂਆਂ ਦਾ ਟੀਕਾਕਰਨ ਦਾ ਰੱਖਿਆ ਗਿਆ ਹੈ ਟੀਚਾ

ਮਿਲੀ ਜਾਣਕਾਰੀ ਅਨੁਸਾਰ ਮੌਨਸੂਨ ਦੌਰਾਨ ਗਲਘੋਟੂ ਬਿਮਾਰੀ ਤੋਂ ਪਸ਼ੂ-ਧਨ ਦੀ ਸੁਰੱਖਿਆ ਲਈ ਜੋ ਪੰਜਾਬ ਸਰਕਾਰ (Punjab Government) ਵਲੋਂ ਸੂਬਾ ਪੱਧਰੀ ਟੀਕਾਕਰਨ ਮੁਹਿੰਮ ਤੇਜ਼ ਕਰ ਦਿੱਤੀ ਹੈ ਤਹਿਤ ਜੋ 57. 70 ਲੱਖ ਗਊਆਂ ਅਤੇ ਮੱਝਾਂ ਦਾ ਟੀਕਾਕਰਨ ਕਰਨ ਦਾ ਟੀਚਾ ਰੱਖਿਆ ਗਿਆ ਹੈ, ਜਿਸ ਵਿੱਚੋਂ ਹੁਣ ਤੱਕ 16.49 ਲੱਖ ਪਸ਼ੂਆਂ ਨੂੰ ਟੀਕੇ ਲਗਾਏ ਜਾ ਚੁੱਕੇ ਹਨ ।

ਬਿਮਾਰੀ ਤੋਂ ਬਚਾਅ ਲਈ ਟੀਕਾਕਰਨ ਸਭ ਤੋਂ ਪ੍ਰਭਾਵਸ਼ਾਲੀ ਹਨ : ਕੈਬਨਿਟ ਮੰਤਰੀ

ਮੰਤਰੀ ਨੇ ਵਿਭਾਗ ਨੂੰ ਬਾਕੀ ਰਹਿੰਦੇ ਪਸ਼ੂ-ਧਨ ਦਾ ਟੀਕਾਕਰਨ ਨਿਰਧਾਰਤ ਸਮੇਂ ਅੰਦਰ ਮੁਕੰਮਲ ਕਰਨ ਦੇ ਨਿਰਦੇਸ਼ ਦਿੰਦਿਆਂ ਪਸ਼ੂ ਪਾਲਕਾਂ ਨੂੰ ਆਪਣੇ ਨੇੜਲੇ ਸਰਕਾਰੀ ਵੈਟਰਨਰੀ ਹਸਪਤਾਲ ਜਾਂ ਡਿਸਪੈਂਸਰੀ ਵਿੱਚ ਪਸ਼ੂਆਂ ਦਾ ਟੀਕਾਕਰਨ ਕਰਵਾਉਣ ਦੀ ਅਪੀਲ ਕੀਤੀ । ਮਾਨਸੂਨ ਦੌਰਾਨ ਤੇਜ਼ੀ ਨਾਲ ਫੈਲਣ ਵਾਲੀ ਇਸ ਬਿਮਾਰੀ ਤੋਂ ਬਚਾਅ ਲਈ ਸਮੇਂ ਸਿਰ ਟੀਕਾਕਰਨ ਸਭ ਤੋਂ ਪ੍ਰਭਾਵਸ਼ਾਲੀ ਹੱਲ ਹੈ ।

ਚੀਫ ਸੈਕਟਰੀ ਪੰਜਾਬ ਨੇ ਦਿੱਤੇ ਅਧਿਕਾਰੀਆਂ ਨੂੰ ਹੁਕਮ

ਵਿਭਾਗ ਨੇ ਕੋਲਡ-ਚੇਨ ਪ੍ਰਬੰਧ ਮਜ਼ਬੂਤ ਕਰਨ ਦੇ ਨਾਲ ਵਿਸ਼ੇਸ਼ ਰੈਪਿਡ ਰਿਸਪਾਂਸ ਟੀਮਾਂ (Specialized Rapid Response Teams) ਵੀ ਤਾਇਨਾਤ ਕੀਤੀਆਂ ਹਨ ਤਾਂ ਜੋ ਆਮ ਅਤੇ ਹੜ੍ਹ-ਪ੍ਰਭਾਵਿਤ ਖੇਤਰਾਂ ਵਿੱਚ ਵੱਧ ਤੋਂ ਵੱਧ ਕਵਰੇਜ ਯਕੀਨੀ ਬਣਾਈ ਜਾ ਸਕੇ । ਪ੍ਰਮੁੱਖ ਸਕੱਤਰ ਰਾਹੁਲ ਭੰਡਾਰੀ ਨੇ ਅਧਿਕਾਰੀਆਂ ਨੂੰ ਹਰ ਪਿੰਡ ਤੱਕ ਮੁਹਿੰਮ ਪਹੁੰਚਾਉਣ ਅਤੇ ਸਮੇਂ ਸਿਰ ਟੀਚਾ ਪੂਰਾ ਕਰਨ ਦੇ ਨਿਰਦੇਸ਼ ਦਿੱਤੇ ਹਨ ।

Advertisement