Patiala Help Club Logo

ਖੇਡਾਂ ਵਤਨ ਪੰਜਾਬ ਦੀਆਂ ਸ਼ੁਰੂ ਹੋਣਗੀਆਂ 5 ਸਤੰਬਰ ਨੂੰ ਬਠਿੰਡਾ ਤੋਂ

ਚੰਡੀਗੜ੍ਹ, 1 ਸਤੰਬਰ 2026 : ਮੁੱਖ ਮੰਤਰੀ (Chief Minister) ਪੰਜਾਬ ਭਗਵੰਤ ਸਿੰਘ ਮਾਨ ਨੇ ਆਖਿਆ ਹੈ ਕਿ ਖੇਡਾਂ ਵਤਨ ਪੰਜਾਬ ਦੀਆਂ (Kheda Vtan Punjab diya) 5 ਸਤੰਬਰ ਤੋਂ ਪੰਜਾਬ ਦੇ ਸ਼ਹਿਰ ਬਠਿੰਡਾ ਤੋਂ ਸ਼ੁਰੂ ਹੋਣਗੀਆਂ ।

ਖਿਡਾਰੀਆਂ ਦੀਆਂ ਕਿੰਨੀਆਂ ਪੀੜ੍ਹੀਆਂ ਲੈਣਗੀਆਂ ਹਿੱਸਾ

ਮਿਲੀ ਜਾਣਕਾਰੀ ਅਨੁਸਾਰ ਪੰਜਾਬ ਸਰਕਾਰ (Punjab Government) ਵਲੋਂ ਜੋ ਪੰਜ ਸਤੰਬਰ ਤੋਂ ਬਠਿੰਡਾ ਵਿਖੇ ਸਭ ਤੋਂ ਵੱਡਾ ਖੇਡ ਮਹਾਕੁੰਭ ਖੇਡਾਂ ਵਤਨ ਪੰਜਾਬ ਦੀਆਂ ਦੀ ਸ਼ੁਰੂਆਤ ਹੋਣ ਜਾ ਰਹੀ ਹੈ ਵਿਚ ਖਿਡਾਰੀਆਂ ਦੀਆਂ ਤਿੰਨ ਪੀੜ੍ਹੀਆਂ ਹਿੱਸਾ ਲੈਣਗੀਆਂ ਜੋ ਇਸਨੂੰ ਪੰਜਾਬ ਦੀ ਖੇਡ ਭਾਵਨਾ ਦਾ ਵਿਲੱਖਣ ਜਸ਼ਨ ਬਣਾਉਂਦੀਆਂ ਹਨ ।

ਸਰਕਾਰ ਦਾ ਮਕਸਦ ਨੌਜਵਾਨਾਂ ਨੂੰ ਖੇਡਾਂ ਵਿਚ ਢੁੱਕਵੇਂ ਮੰਚ ਮਿਲਾਉਣਾ ਹੈ : ਭਗਵੰਤ ਮਾਨ

ਮੁੱਖ ਮੰਤਰੀ ਭਗਵੰਤ ਸਿੰਘ ਮਾਨ (Bhagwant Singh Mann) ਨੇ ਕਿਹਾ ਕਿ ਪੰਜਾਬ ਸਰਕਾਰ ਦੇ ਉਪਰਾਲਿਆਂ ਦਾ ਮਕਸਦ ਸੂਬੇ ਭਰ ਵਿੱਚ ਮਜਬੂਤ ਖੇਡ ਸੱਭਿਆਚਾਰ ਪੈਦਾ ਕਰਨਾ ਅਤੇ ਇਹ ਯਕੀਨੀ ਬਣਾਉਣਾ ਹੈ ਕਿ ਪੰਜਾਬ ਦੇ ਨੌਜਵਾਨਾਂ ਨੂੰ ਖੇਡਾਂ ਵਿੱਚ ਸਫਲਤਾ ਹਾਸਲ ਕਰਨ ਲਈ ਢੁਕਵੇਂ ਮੰਚ ਮਿਲਣ । ਇਸ ਮੌਕੇ ਲੋਕ ਸਭਾ ਮੈਂਬਰ ਗੁਰਮੀਤ ਸਿੰਘ ਮੀਤ ਹੇਅਰ ਅਤੇ ਹੋਰ ਸਖਸੀਅਤਾਂ ਵੀ ਹਾਜਰ ਸਨ ।

ਕਿੰਨੀਆਂ ਫਰੈਂਚਾਇਜੀ ਟੀਮਾਂ ਲੈਣਗੀਆਂ ਭਾਗ

ਇਸ ਉਦਘਾਟਨੀ ਐਡੀਸਨ ਵਿੱਚ ਛੇ ਫਰੈਂਚਾਇਜੀ ਟੀਮਾਂ ਭਾਗ ਲੈ ਰਹੀਆਂ ਹਨ, ਜਿਨ੍ਹਾਂ ਵਿੱਚੋਂ ਹਰੇਕ ਟੀਮ ਦੀ ਅਗਵਾਈ ਪੰਜਾਬ ਦੇ ਮੋਹਰੀ ਕ੍ਰਿਕਟਰ ਕਰ ਰਹੇ ਹਨ । ਫਾਜ਼ਿਲਕਾ ਫਾਲਕਨਜ ਦੀ ਕਪਤਾਨੀ ਸੁਭਮਨ ਗਿੱਲ, ਲੁਧਿਆਣਾ ਲਾਇਨਜ ਦੀ ਅਰਸਦੀਪ ਸਿੰਘ, ਅੰਮ੍ਰਿਤਸਰ ਸੂਰਮੇ ਦੀ ਅਭਿਸੇਕ ਸਰਮਾ, ਜਲੰਧਰ ਵਾਰੀਅਰਜ ਦੀ ਪ੍ਰਭਸਿਮਰਨ ਸਿੰਘ, ਮੋਹਾਲੀ ਕਿੰਗਜ ਦੀ ਰਮਨਦੀਪ ਸਿੰਘ ਅਤੇ ਬਠਿੰਡਾ ਰਾਇਲਜ ਦੀ ਕਪਤਾਨੀ ਗੁਰਨੂਰ ਬਰਾੜ ਕਰ ਰਹੇ ਹਨ ।

ਕਿੰਨੇ ਖਿਡਾਰੀਆਂ ਦੀ ਕੀਤੀ ਗਈ ਹੈ ਚੋਣ

ਇਸ ਲੀਗ ਵਿੱਚ ਪੰਜਾਬ ਦੇ ਪ੍ਰਮੁੱਖ ਕ੍ਰਿਕਟਰ ਵੀ ਸਾਮਲ ਹਨ, ਜਿਨ੍ਹਾਂ ਵਿੱਚ ਅਨਮੋਲਪ੍ਰੀਤ ਸਿੰਘ, ਮਯੰਕ ਮਾਰਕੰਡੇ, ਨਮਨ ਧੀਰ, ਵਿਹਾਨ ਮਲਹੋਤਰਾ, ਇਮਾਨਜੋਤ ਸਿੰਘ ਚਾਹਲ, ਅਸਵਨੀ ਕੁਮਾਰ ਅਤੇ ਕ੍ਰਿਸ ਭਗਤ ਸਾਮਲ ਹਨ । ਪੰਜਾਬ ਦੇ 450 ਤੋਂ ਵੱਧ ਖਿਡਾਰੀਆਂ ਦੇ ਪੂਲ ਵਿੱਚੋਂ ਵੱਖ-ਵੱਖ ਫਰੈਂਚਾਇਜੀ ਟੀਮਾਂ ਦੀ ਨੁਮਾਇੰਦਗੀ ਕਰਨ ਲਈ ਬੋਲੀ ਰਾਹੀਂ 119 ਖਿਡਾਰੀਆਂ ਦੀ ਚੋਣ ਕੀਤੀ ਗਈ ਹੈ ।

Advertisement