Patiala Help Club Logo

ਵੱਖ-ਵੱਖ ਖੇਡਾਂ ਦੇ ਟਰਾਇਲ ਹੋਣਗੇ 3 ਸਤੰਬਰ ਨੂੰ : ਵੀ. ਸੀ. ਗਿੱਲ

Sep 1, 2026 | Breaking, Latest News, News, Patiala, Sports

ਪਟਿਆਲਾ, 1 ਸਤੰਬਰ 2026 : ਸ਼ਾਹੀ ਸ਼ਹਿਰ ਪਟਿਆਲਾ ਵਿਖੇ ਬਣੀ ਦ ਮਹਾਰਾਜਾ ਭੁਪਿੰਦਰ ਸਿੰਘ ਪੰਜਾਬ ਸਪੋਰਟਸ ਯੂਨੀਵਰਸਿਟੀ (Maharaja Bhupinder Singh Punjab Sports University) ਪਟਿਆਲਾ ਵਲੋਂ ਖੇਡਾਂ ਦੇ ਟਰਾਇਲ 3 ਸਤੰਬਰ ਨੂੰ ਲਏ ਜਾਣਗੇ ।

ਕਿਥੇ ਲਏ ਜਾਣਗੇ ਖੇਡਾਂ ਦੇ ਟਰਾਇਲ

ਮਿਲੀ ਜਾਣਕਾਰੀ ਅਨੁਸਾਰ ਦਾ ਮਹਾਰਾਜਾ ਭੁਪਿਦੰਰ ਸਿੰਘ ਪੰਜਾਬ ਸਪਰੋਟਸ ਯੂਨੀਵਰਸਿਟੀ ਪਟਿਆਲਾ ਵੱਲੋਂ ਜੋ ਵੱਖ-ਵੱਖ ਖੇਡਾਂ ਦੇ ਟਰਾਇਲ (Sports trials) 3 ਸਤੰਬਰ ਨੂੰ ਲਏ ਜਾਣੇ ਹਨ ਉਹ ਪ੍ਰੋਫੈਸਰ ਗੁਰਸੇਵਕ ਸਿੰਘ ਸਰਕਾਰੀ ਕਾਲਜ ਆਫ ਫਿਜੀਕਲ ਐਜੂਕੇਸ਼ਨ ਪਟਿਆਲਾ ਵਿਖੇ ਲਏ ਜਾਣਗੇ ।

ਕਿਹੜੀ-ਕਿਹੜੀ ਖੇਡਾਂ ਦੇ ਲਏ ਜਾਣਗੇ ਟਰਾਇਲ

ਉਪਰੋਕਤ ਯੂਨੀਵਰਸਿਟੀ ਦੇ ਵਾਈਸ ਚਾਂਸਲਰ (Vice Chancellor) ਡਾ. ਪੁਸ਼ਪਿੰਦਰ ਸਿੰਘ ਗਿੱਲ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਯੂਨੀਵਰਸਿਟੀ ਵਲੋਂ ਜਿਹੜੀਆਂ-ਜਿਹੜੀਆਂ ਖੇਡਾਂ ਦੇ ਟਰਾਇਲ ਲਏ ਜਾਣੇ ਹਨ ਵਿਚ ਜੂਡੋ, ਫੈਨਸਿੰਗ, ਬਾਕਸਿੰਗ, ਹਾਕੀ, ਬੈਡਮਿੰਟਨ, ਬਾਸਕਟਬਾਲ, ਕਬੱਡੀ, ਨੈੱਟਬਾਲ, ਆਰਚਰੀ, ਅਥਲੈਟਿਕਸ, ਟੇਬਲ ਟੈਨਿਸ, ਵਾਲੀਬਾਲ, ਵੇਟ ਲਿਫਟਿੰਗ, ਕੁਸ਼ਤੀ, ਹੈਂਡਬਾਲ, ਤੈਰਾਕੀ, ਖੋਹ-ਖੋਹ, ਫੁੱਟਬਾਲ, ਜਿਮਨਾਸਟਿਕ, ਸਾਈਕਲਿੰਗ, ਲਾਅਨ ਟੈਨਿਸ ਆਦਿ ਸ਼ਾਮਲ ਹਨ ।

ਕੀ ਆਖਿਆ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਨੇ

ਇਸ ਸਬੰਧੀ ਵਾਈਸ ਚਾਂਸਲਰ ਡਾ. ਪੁਸ਼ਪਿੰਦਰ ਸਿੰਘ ਗਿੱਲ (Dr. Pushpinder Singh Gill) ਨੇ ਜਾਣਕਾਰੀ ਦਿੰਦਿਆ ਕਿਹਾ ਕਿ ਦਾ ਮਹਾਰਾਜਾ ਭੁਪਿੰਦਰ ਸਿੰਘ ਪੰਜਾਬ ਸਪਰੋਟਸ ਯੂਨੀਵਰਸਿਟੀ (ਪਟਿਆਲਾ) ਭਾਰਤ ਦੀਆਂ ਅੱਠ ਯੂਨੀਵਰਸਿਟੀਆਂ ਵਿੱਚੋਂ ਇੱਕ ਹੈ ਜਿਸ ਦਾ ਮੁੱਖ ਮੰਤਵ ਖੇਡਾਂ ਨੂੰ ਉਤਸ਼ਾਹਿਤ ਕਰਕੇ ਖਿਡਾਰੀਆਂ ਲਈ ਅਜਿਹੇ ਪਲੇਟਫਾਰਮ ਨੂੰ ਪੈਦਾ ਕਰਨਾ ਹੈ ਜਿਨ੍ਹਾਂ ਸਦਕਾ ਉਹ ਮਾਨਸਿਕ ਅਤੇ ਸਰੀਰਿਕ ਪੱਖ ਤੋਂ ਤੰਦਰੁਸਤ ਰਹਿ ਕੇ ਇੱਕ ਨਰੋਏ ਸਮਾਜ ਦੀ ਸਿਰਜਣਾ ਕਰ ਸਕਣ ।

Advertisement