Patiala Help Club Logo

ਬੱਚੀ ਦੇ ਜਿਨਸੀ ਸ਼ੋਸ਼ਣ ਦਾ ਮੁਲਜ਼ਮ ਸਕੂਲ ਬੱਸ ਚਾਲਕ ਗ੍ਰਿਫ਼ਤਾਰ

ਠਾਣੇ, 5 ਸਤੰਬਰ 2026 : ਭਾਰਤ ਦੇਸ਼ ਦੇ ਸੂਬੇ ਮਹਾਰਾਸ਼ਟਰ (Maharashtra) ਦੇ ਜਿਲਾ ਠਾਣੇ ਵਿਖੇ ਬੱਚੀ ਦਾ ਜਿਨਸੀ ਸ਼ੋਸ਼ਣ ਕਰਨ ਵਾਲੇ ਮੁਲਜਮ ਬਸ ਚਾਲਕ ਨੂੰ ਗ੍ਰਿਫ਼ਤਾਰ (Arrested) ਕਰ ਲਿਆ ਗਿਆ ਹੈ ।

ਕੀ ਦੱਸਿਆ ਪੁਲਸ ਅਧਿਕਾਰੀ ਨੇ

ਠਾਣੇ ਜਿਲਾ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਘਟਨਾ ਕਾਮੋਠੇ ਇਲਾਕੇ `ਚ ਵਾਪਰੀ । ਪੁਲਸ ਅਨੁਸਾਰ, ਮੁਲਜ਼ਮ ਬੱਸ ਤੋਂ ਸਥਾਨਕ ਕਿੰਡਰਗਾਰਟਨ ਅਤੇ ਪ੍ਰਾਇਮਰੀ ਸਕੂਲ ਦੇ ਵਿਦਿਆਰਥੀਆਂ ਨੂੰ `ਲਿਆਉਣ-ਲਿਜਾਣ ਦਾ ਕੰਮ ਕਰਦਾ ਸੀ । ਪੁਲਸ ਨੇ ਦੱਸਿਆ ਕਿ ਬੁੱਧਵਾਰ ਦੁਪਹਿਰ ਲੱਗਭਗ ਸਾਢੇ 12 ਵਜੇ ਚਾਲਕ ਬੱਚਿਆਂ ਨੂੰ ਉਨ੍ਹਾਂ ਦੇ ਘਰ ਛੱਡ ਰਿਹਾ ਸੀ । ਸਾਰੇ ਬੱਚਿਆਂ ਦੇ ਬੱਸ ਤੋਂ ਉਤਰ ਜਾਣ ਤੋਂ ਬਾਅਦ 3 ਸਾਲ ਦੀ ਬੱਚੀ ਬੱਸ `ਚ ਇਕੱਲੀ ਰਹਿ ਗਈ ਸੀ ।

ਬੱਚੀ ਨੇ ਦਾਦੀ ਨੂੰ ਦੱਸੀ ਸਮੁੱਚੀ ਘਟਨਾ

ਦੋਸ਼ ਹੈ ਕਿ ਇਸ ਤੋਂ ਬਾਅਦ ਚਾਲਕ ਨੇ ਬੱਚੀ ਦਾ ਜਿਨਸੀ ਸ਼ੋਸ਼ਣ (Sexual abuse) ਕੀਤਾ । ਘਰ ਪਹੁੰਚਣ `ਤੇ ਬੱਚੀ ਨੇ ਪੇਟ `ਚ ਦਰਦ ਦੀ ਸਿ਼ਕਾਇਤ ਕੀਤੀ ਅਤੇ ਆਪਣੀ ਦਾਦੀ ਨੂੰ ਉਸ ਨਾਲ ਹੋਈ ਘਟਨਾ ਬਾਰੇ ਦੱਸਿਆ । ਪਰਿਵਾਰ ਨੇ ਤੁਰੰਤ ਪੁਲਸ `ਚ ਸਿਕਾਇਤ ਦਰਜ ਕਰਵਾਈ, ਜਿਸ ਤੋਂ ਬਾਅਦ ਪੁਲਸ ਨੇ ਮੁਲਜ਼ਮ ਨੂੰ ਗ੍ਰਿਫਤਾਰ ਕਰ ਲਿਆ ।

Advertisement