Patiala Help Club Logo

ਜੌਨਪੁਰ `ਚ ਬੈਂਕ ਦੇ ਬ੍ਰਾਂਚ ਮੈਨੇਜਰ ਨੇ ਗੋਲੀ ਮਾਰ ਕੇ ਕੀਤੀ ਖੁਦਕੁਸ਼ੀ

ਜੌਨਪੁਰ, 26 ਸਤੰਬਰ 2026 : ਭਾਰਤ ਦੇਸ਼ ਦੇ ਸੂਬੇ ਉਤਰ ਪ੍ਰਦੇਸ਼ (Uttar Pradesh) ਦੇ ਜੌਨਪੁਰ ਦੇ ਯੂਨੀਅਨ ਬੈਂਕ ਦੇ ਇਕ ਬ੍ਰਾਂਚ ਮੈਨੇਜਰ ਵਲੋਂ ਆਪਣੇ ਆਪ ਨੂੰ ਗੋਲੀ ਮਾਰ ਕੇ ਖੁਦਕੁਸ਼ੀ (Suicide) ਕਰ ਲਈ ਗਈ ਹੈ ।

ਕੌਣ ਹੈ ਇਹ ਬ੍ਰਾਂਚ ਮੈਨੇਜਰ

ਮਿਲੀ ਜਾਣਕਾਰੀ ਅਨੁਸਾਰ ਉੱਤਰ ਪ੍ਰਦੇਸ਼ ਦੇ ਜੌਨਪੁਰ (Jaunpur) ਦੇ ਬਕਸ਼ਾ ਥਾਣਾ ਖੇਤਰ `ਚ ਯੂਨੀਅਨ ਬੈਂਕ ਦੇ ਇਕ ਬ੍ਰਾਂਚ ਮੈਨੇਜਰ ਜਿਸ ਨੇ ਕਥਿਤ ਤੌਰ `ਤੇ ਆਪਣੀ ਕਾਰ `ਚ ਖੁਦ ਨੂੰ ਗੋਲੀ ਮਾਰ (Shoot) ਕੇ ਖੁਦਕੁਸ਼ੀ ਕਰ ਲਈ ਦੀ ਪਛਾਣ 32 ਸਾਲਾ ਦੁਰਗੇਸ਼ ਸ਼੍ਰੀਵਾਸਤਵ ਦੇ ਤੌਰ ‘ਤੇ ਹੋਈ ਹੈ ।

ਪੁਲਸ ਨੂੰ ਕਾਰ ਵਿਚੋਂ ਮਿਲਿਆ ਸੁਸਾਇਡ ਨੋਟ

ਪ੍ਰਾਪਤ ਸੂਚਨਾ ਮੁਤਾਬਕ ਪੁਲਸ ਨੂੰ ਕਾਰ ਵਿਚੋਂ ਇਕ ਹਥਿਆਰ ਤੇ ਸੁਸਾਈਡ ਨੋਟ (Suicide note) ਬਰਾਮਦ ਹੋਇਆ ਹੈ । ਪੁਲਸ ਅਨੁਸਾਰ ਕਾਰ ਚੋਂ ਮਿਲੇ ਸੁਸਾਈਡ ਨੋਟ `ਚ ਉਸ ਨੇ ਆਪਣੀ ਮੌਤ ਲਈ ਕਿਸੇ ਹੋਰ ਨੂੰ ਜ਼ਿੰਮੇਵਾਰ ਨਹੀਂ ਠਹਿਰਾਇਆ । ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਮੂਲ ਰੂਪ `ਚ ਲਖਨਊ ਦਾ ਰਹਿਣ ਵਾਲਾ ਦੁਰਗੇਸ਼ ਪਿਛਲੇ ਕੁਝ ਦਿਨਾਂ ਤੋਂ ਤਣਾਅ ਵਿੱਚ ਸੀ ।

ਕੀ ਦੱਸਿਆ ਐਸ. ਪੀ. ਨੇ

ਯੂ. ਪੀ. ਦੇ ਪੁਲਸ ਸੁਪਰਡੈਂਟ (ਦਿਹਾਤੀ) ਆਤਿਸ਼ ਕੁਮਾਰ ਸਿੰਘ ਅਨੁਸਾਰ ਦੁਰਗੇਸ਼ ਜੌਨਪੁਰ ਦੇ ਭੂਪਤ ਪੱਟੀ `ਚ ਆਪਣੇ ਪਰਿਵਾਰ ਨਾਲ ਰਹਿੰਦੇ ਸਨ। ਵੀਰਵਾਰ ਰਾਤ ਲੱਗਭਗ 9:30 ਵਜੇ ਉਹ ਜੌਨਪੁਰ ਸ਼ਹਿਰ ਜਾ ਰਹੇ ਸਨ । ਉਨ੍ਹਾਂ ਦੀ ਕਾਰ ਅਚਾਨਕ ਬੇਕਾਬੂ ਹੋ ਕੇ ਇਕ ਡਿਵਾਈਡਰ ਨਾਲ ਟਕਰਾਅ ਗਈ । ਪੁਲਸ ਮੌਕੇ `ਤੇ ਪਹੁੰਚੀ । ਦੁਰਗੇਸ਼ ਡਰਾਈਵਰ ਸੀਟ `ਤੇ ਗੰਭੀਰ ਰੂਪ `ਚ ਜ਼ਖਮੀ ਮਿਲਿਆ । ਸਮਝਿਆ ਜਾਂਦਾ ਹੈ ਕਿ ਖੁੱਦ ਨੂੰ ਗੋਲੀ ਮਾਰੇ ਜਾਣ ਤੋਂ ਬਾਅਦ ਹੀ ਉਸ ਕੋਲੋਂ ਕਾਰ ਬੇਕਾਬੂ ਹੋਈ। ਕਾਰ ਅੰਦਰੋਂ ਬੰਦ ਸੀ । ਪੁਲਸ ਨੇ ਖਿੜਕੀ ਤੋੜ ਕੇ ਉਸ ਨੂੰ ਬਾਹਰ ਕੱਢਿਆ ਅਤੇ ਹਸਪਤਾਲ ਪਹੁੰਚਾਇਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ ।

Advertisement