ਜਾਪਾਨ, 28 ਸਤੰਬਰ 2026 : ਭਾਰਤ ਅਤੇ ਅਫਗਾਨਿਸਤਾਨ (India and Afghanistan) ਵਿਚਕਾਰ ਏਸ਼ੀਆਈ ਖੇਡਾਂ 2026 ਪੁਰਸ਼ ਕ੍ਰਿਕਟ ਕੁਆਰਟਰ ਫਾਈਨਲ ਮੀਂਹ ਕਾਰਨ ਬਿਨਾਂ ਟਾਸ ਦੇ ਰੱਦ ਕਰ ਦਿੱਤਾ ਗਿਆ ।
ਕਿਸ ਕਾਰਨ ਨਹੀਂ ਖੇਡਿਆ ਜਾ ਸਕਿਆ ਮੈਚ
ਲਗਾਤਾਰ ਖਰਾਬ ਮੌਸਮ ਅਤੇ ਮੈਦਾਨੀ ਹਾਲਾਤਾਂ ਨੇ ਮੈਚ ਨੂੰ ਰੱਦ ਕਰਨ ਲਈ ਮਜਬੂਰ ਕਰ ਦਿੱਤਾ । ਇਸ ਦੇ ਨਾਲ, ਭਾਰਤੀ ਟੀਮ ਨੇ ਸੈਮੀਫਾਈਨਲ ‘ਚ ਜਗ੍ਹਾ ਪੱਕੀ ਕਰ ਲਈ । ਇਸਦੇ ਨਾਲ ਹੀ ਪਾਕਿਸਤਾਨ ਟੀਮ ਵੀ ਸੈਮੀਫਾਈਨਲ(Semi-finals) ‘ਚ ਜਗ੍ਹਾ ਬਣਾ ਲਈ ਹੈ । ਇਹ ਕੁਆਰਟਰ ਫਾਈਨਲ ਨਿਸਿ਼ਨ ਦੇ ਕੋਰੋਗੀ ਸਪੋਰਟਸ ਪਾਰਕ ‘ਚ ਖੇਡਿਆ ਜਾਣਾ ਸੀ । ਲਗਾਤਾਰ ਮੀਂਹ ਕਾਰਨ ਮੈਚ ਤੋਂ ਪਹਿਲਾਂ ਹੀ ਮੈਦਾਨ ‘ਤੇ ਕਵਰ ਰੱਖੇ ਗਏ ਸਨ ਅਤੇ ਹਾਲਾਤ ਮਾੜੇ ਰਹੇ ।
ਪਾਕਿਸਤਾਨ ਅਤੇ ਹਾਂਗਕਾਂਗ ਵਿਚਕਾਰ ਵੀ ਹੋਇਆ ਹੈ ਮੈਚ ਰੱਦ
ਪਹਿਲਾਂ ਇਸ ਸਥਾਨ ‘ਤੇ ਪਾਕਿਸਤਾਨ ਅਤੇ ਹਾਂਗਕਾਂਗ ਵਿਚਕਾਰ ਇੱਕ ਕੁਆਰਟਰ ਫਾਈਨਲ ਮੈਚ (Quarter-final match) ਬਿਨਾਂ ਟਾਸ ਦੇ ਰੱਦ ਕਰ ਦਿੱਤਾ ਗਿਆ ਸੀ । ਮੈਦਾਨੀ ਹਾਲਾਤ ਮੈਚ ਨੂੰ ਦੁਬਾਰਾ ਸ਼ੁਰੂ ਕਰਨ ਲਈ ਅਨੁਕੂਲ ਨਹੀਂ ਸਨ । ਅਧਿਕਾਰੀਆਂ ਕੋਲ ਮੈਚ ਨੂੰ ਛੋਟਾ ਕਰਨ ਦਾ ਕੋਈ ਵਿਹਾਰਕ ਵਿਕਲਪ ਨਹੀਂ ਸੀ, ਅਤੇ ਅੰਤ ‘ਚ ਮੈਚ ਨੂੰ ਰੱਦ ਕਰਨ ਦਾ ਫੈਸਲਾ ਕੀਤਾ ।








