Patiala Help Club Logo

ਗੋਦਾਮਾਂ ’ਚੋਂ ਕਾਰਗੋ ਚੋਰੀ ਕਰਨ ਦੇ ਮਾਮਲੇ ’ਚ ਦੋ ਭਾਰਤੀ ਦੋਸ਼ੀ ਕਰਾਰ

ਕੈਲੀਫੋਰਨੀਆ, 1 ਅਕਤੂਬਰ 2026 : ਅਮਰੀਕਾ ਦੇ ਦੱਖਣੀ ਕੈਲੀਫੋਰਨੀਆ (Southern California) ਵਿਖੇ ਗੋਦਾਮਾਂ ਵਿਚੋਂ ਕਾਰਗੋ ਚੋਰੀ ਕਰਨ ਦੇ ਦੋਸ਼ ਹੇਠ ਦੋ ਭਾਰਤੀਆਂ ਨੂੰ ਅਦਾਲਤ ਵਲੋਂ ਦੋਸ਼ੀ ਕਰਾਰ (Convicted) ਦਿੱਤਾ ਗਿਆ ਹੈ ।

ਕੌਣ ਹਨ ਦੋਵੇਂ ਜਣੇ

ਮਿਲੀ ਜਾਣਕਾਰੀ ਅਨੁਸਾਰ ਦੱਖਣੀ ਕੈਲੀਫੋਰਨੀਆ ਵਿੱਚ ਗੋਦਾਮਾਂ ਵਿੱਚੋਂ ਕਾਰਗੋ ਚੋਰੀ ਕਰਨ ਦੀ ਸਾਜਿ਼ਸ਼ ਰਚਣ ਦੇ ਦੋਸ਼ ਵਿੱਚ ਮੰਗਲਵਾਰ ਨੂੰ ਇੱਕ ਜਿਊਰੀ ਵੱਲੋਂ ਦੋ ਭਾਰਤੀ ਨਾਗਰਿਕਾਂ (Indian citizens) ਨੂੰ ਦੋਸ਼ੀ ਕਰਾਰ ਦਿੱਤਾ ਗਿਆ ਹੈ ਵਿਚ ਦੋਹਾਂ ਦੀ ਪਛਾਣ ਸੈਕਰਾਮੈਂਟੋ ਦੇ ਰਹਿਣ ਵਾਲੇ ਅਰਸ਼ਪ੍ਰੀਤ ਸਿੰਘ ਅਤੇ ਫੋਂਟਾਨਾ ਦੇ ਰਹਿਣ ਵਾਲੇ ਵਿਕਰਮਜੀਤ ਸਿੰਘ ਦੇ ਤੌਰ ‘ਤੇ ਹੋਈ ਹੈ ।

ਦੋਹਾਂ ਨੂੰ ਕਿਸ ਕਿਸ ਦੋਸ਼ ਤਹਿਤ ਪਾਇਆ ਗਿਆ ਹੈ ਦੋਸ਼ੀ

ਪ੍ਰਾਪਤ ਸੂਚਨਾ ਮੁਤਾਬਕ ਕੈਲੀਫੋਰਨੀਆ ਅਦਾਲਤ (California Court) ਵਲੋ ਜਿਨ੍ਹਾਂ ਦੋ ਭਾਰਤੀਆਂ ਨੂੰ ਗੋਦਾਮਾਂ ਵਿਚੋਂ ਕਾਰਗੋ ਚੋਰੀ (Cargo theft) ਕਰਨ ਦੇ ਦੋਸ਼ ਹੇਠ ਦੋਸ਼ੀ ਕਰਾਰ ਦਿੱਤਾ ਗਿਆ ਵਿਚੋਂ ਫੋਂਟਾਨਾ ਦੇ ਰਹਿਣ ਵਾਲੇ ਵਿਕਰਮਜੀਤ ਸਿੰਘ ਨੂੰ ਅੰਤਰ-ਰਾਜ ਜਾਂ ਵਿਦੇਸ਼ੀ ਸ਼ਿਪਮੈਂਟਾਂ ਵਿੱਚੋਂ ਚੋਰੀ ਕਰਨ ਦੀ ਸਾਜਿ਼ਸ਼ ਦੇ ਇੱਕ ਮਾਮਲੇ ਵਿੱਚ ਦੋਸ਼ੀ ਪਾਇਆ ਗਿਆ ਅਤੇ ਇਸੇ ਤਰ੍ਹਾਂ ਅਰਸ਼ਪ੍ਰੀਤ ਸਿੰਘ ਨੂੰ ਵਾਇਰ ਫਰਾਡ (ਧੋਖਾਧੜੀ) ਕਰਨ ਦੀ ਸਾਜਿ਼ਸ਼ ਦੇ ਇੱਕ ਮਾਮਲੇ ਵਿੱਚ ਵੀ ਦੋਸ਼ੀ ਕਰਾਰ ਦਿੱਤਾ ਗਿਆ ।

ਕਿਵੇਂ ਤੇ ਕੀ ਕਰਦੇ ਸਨ ਦੋਵੇਂ ਵਿਅਕਤੀ

ਉਪਰੋਕਤ ਦੋਵੇਂ ਭਾਰਤੀ ਵਿਅਕਤੀ ਜਿਨ੍ਹਾਂ ‘ਤੇ ਚੋਰੀ ਕਰਨ ਦੇ ਦੋਸ਼ ਲੱਗੇ ਹਨ ਵਲੋਂ ਅਸਲ ਸ਼ਿਪਿੰਗ ਠੇਕਿਆਂ `ਤੇ ਬੋਲੀ ਲਗਾਉਣ ਲਈ ਜਾਇਜ਼ ਟਰੱਕਿੰਗ ਕੰਪਨੀਆਂ ਨੂੰ ਖਰੀਦ ਕੇ ਜਾਂ ਧੋਖੇ ਨਾਲ ਵਰਤ ਕੇ, ਕਾਰਗੋ ਲੋਡ ਚੁੱਕਦੇ ਸਨ ਅਤੇ ਤੈਅ ਕੀਤੇ ਗਏ ਟਿਕਾਣਿਆਂ `ਤੇ ਮਾਲ ਨਹੀਂ ਪਹੁੰਚਾਇਆ ਜਾਂਦਾ ਸੀ । ਦੱਸਣਯੋਗ ਹੈ ਕਿ ਸੱਤ ਦਿਨਾਂ ਦੇ ਮੁਕੱਦਮੇ ਦੌਰਾਨ ਪੇਸ਼ ਕੀਤੇ ਗਏ ਸਬੂਤਾਂ ਅਨੁਸਾਰ ਮਾਰਚ 2024 ਤੋਂ ਜੂਨ 2025 ਤੱਕ ਅਰਸ਼ਪ੍ਰੀਤ ਸਿੰਘ ਅਤੇ ਉਸ ਦੇ ਸਾਥੀਆਂ ਨੇ ਅਸਲ ਸ਼ਿਪਿੰਗ ਠੇਕਿਆਂ `ਤੇ ਬੋਲੀ ਲਗਾਉਣ ਲਈ ਅਸਲ ਟਰੱਕਿੰਗ ਕੰਪਨੀਆਂ ਨੂੰ ਖਰੀਦਿਆ ਜਾਂ ਧੋਖੇ ਨਾਲ ਵਰਤਿਆ ।

Advertisement