Patiala Help Club Logo

ਭਾਰਤੀ ਨੌਜਵਾਨ ਦੀ ਨਿਊਜ਼ੀਲੈਂਡ ’ਚ ਸੜਕ ਹਾਦਸੇ ਵਿਚ ਹੋਈ ਮੌਤ

ਨਿਊਜ਼ੀਲੈਂਡ, 6 ਅਕਤੂਬਰ 2026 : ਭਾਰਤ ਦੇਸ਼ ਦੇ ਸੂਬੇ ਜੰਮੂ (Jammu) ਦੇ ਵਸਨੀਕ ਇਕ ਨੌਜਵਾਨ ਦੀ ਨਿਊਜ਼ੀਲੈਂਡ ਵਿਖੇ ਵਾਪਰੇ ਇਕ ਸੜਕ ਹਾਦਸੇ ਵਿਚ ਮੌਤ (Death) ਹੋ ਜਾਣ ਦਾ ਸਮਾਚਾਰ ਹੈ ।

ਕੌਣ ਹੈ ਇਹ ਨੌਜਵਾਨ

ਮਿਲੀ ਜਾਣਕਾਰੀ ਅਨੁਸਾਰ ਜੰਮੂ ਦੇ ਵਸਨੀਕ ਜਿਸ ਭਾਰਤੀ ਨੌਜਵਾਨ ਦੀ ਨਿਊਜ਼ੀਲੈਂਡ (New Zealand) ਵਿਖੇ ਵਾਪਰੇ ਇਕ ਸੜਕ ਹਾਦਸੇ ਵਿਚ ਮੌਤ ਹੋ ਗਈ ਹੈ ਦੀ ਪਛਾਣ 26 ਸਾਲਾ ਸੰਦੇਸ਼ ਸਿੰਘ ਦੇ ਤੌਰ ਤੇ ਹੋਈ ਹੈ। ਦੱਸਣਯੋਗ ਹੈ ਕਿ ਸੰਦੇਸ਼ ਸਿੰਘ 6 ਮਹੀਨੇ ਪਹਿਲਾਂ ਹੀ ਵਰਕ ਵੀਜ਼ੇ ‘ਤੇ ਵਿਦੇਸ਼ ਗਿਆ ਸੀ।

ਕਦੋਂ ਵਾਪਰਿਆ ਸੜਕ ਹਾਦਸਾ

ਪ੍ਰਾਪਤ ਸੂਚਨਾ ਮੁਤਾਬਕ ਉਕਤ ਸੜਕ ਹਾਦਸਾ ਨਿਊਜ਼ੀਲੈਂਡ ਦੇ ਕੁਵੀਨਸਟਾਊਨ ਨੇੜੇ 4 ਅਕਤੂਬਰ ਨੂੰ ਵਾਪਰਿਆ ਦੱਸਿਆ ਜਾ ਰਿਹਾ ਹੈ । ਇਸ ਸੜਕ ਹਾਦਸੇ (Road accidents) ਵਿਚ ਤਿੰਨ ਨੌਜਵਾਨ ਗੰਭੀਰ ਜਖਮੀ ਹੋ ਗਏ, ਜਿਨ੍ਹਾਂ ਵਿਚੋਂ ਇਕ ਦੀ ਹਾਲਤ ਕਾਫੀ ਚਿੰਤਾਜਨਕ ਬਣੀ ਹੋਈ ਹੈ ਜਦੋਂ ਕਿ ਸੰਦੇਸ਼ ਸਿੰਘ ਦੀ ਮੌੌਕੇ ‘ਤੇ ਹੀ ਮੌਤ ਹੋ ਗਈ । ਦੱਸਣਯੋਗ ਹੈ ਕਿ ਸੰਦੇਸ਼ ਸਿੰਘ ਕੁਵੀਨਸਟਾਊਨਨ ਵਿਚ ਇਕ ਕਮਰਸ਼ੀਲ ਕਲੀਨਿੰਗ ਕੰਪਨੀ ਵਿਚ ਕੰਮ ਕਰਦਾ ਸੀ, ਜਿਸਦੀ ਲਾਸ਼ ਨੂੰ ਭਾਰਤ ਲਿਆਉਣ ਲਈ ਇਕ ਫੰਡ ਰੇਜਰ ਮੁਹਿੰਮ ਵੀ ਨਿਊਜ਼ੀਲੈਂਡ ਵਿਖੇ ਸ਼ੁਰੂ ਕੀਤੀ ਗਈ ਹੈ ।

ਪੁਲਸ ਕਰ ਰਹੀ ਹੈ ਹਾਦਸੇ ਦੇ ਮਾਮਲੇ ਦੀ ਜਾਂਚ

ਜਾਣਕਾਰੀ ਮੁਤਾਬਕ ਉਪਰੋਕਤ ਸੜਕ ਹਾਦਸਾ ਕਿਸ ਤਰ੍ਹਾਂ ਵਾਪਰਿਆ ਸਬੰਧੀ ਨਿਊਜ਼ੀਲੈਂਡ ਪੁਲਸ ਵਲੋਂ ਜਾਂਚ ਕੀਤੀ ਜਾ ਰਹੀ ਹੈ ਤਾਂ ਜੋ ਸੜਕ ਹਾਦਸੇ ਵਿਚ ਜੇਕਰ ਕੋਈ ਜਿੰਮੇਵਾਰ ਹੈ ਤਾਂ ਉਸ ‘ਤੇ ਬਣਦੀ ਕਾਰਵਾਈ ਕੀਤੀ ਜਾ ਸਕੇ । ਦੱਸਣਯੋਗ ਹੈ ਕਿ ਪਰਿਵਾਰ ਦੀ ਮਾਲੀ ਮਦਦ ਅਤੇ ਹਾਲਾਤ ਸੁਧਾਰਨ ਲਈ ਹੀ ਸੰਦੇਸ਼ ਵਿਦੇਸ਼ ਗਿਆ ਸੀ।

Advertisement