Patiala Help Club Logo

ਮੋਦੀ ਪੱਖੀ ਨਾਅਰੇ ਲਗਾਉਣ `ਤੇ ਕਸ਼ਮੀਰੀ ਨੌਜਵਾਨ ਦੀ ਕੁੱਟਮਾਰ

ਨਵੀਂ ਦਿੱਲੀ, 9 ਅਕਤੂਬਰ 2026 : ਭਾਰਤ ਦੇਸ਼ ਦੀ ਰਾਜਧਾਨੀ ਦਿੱਲੀ (capital, Delhi) ਵਿਖੇ ਮੋਦੀ ਪੱਖੀ ਨਾਅਰੇ ਲਗਾਉਣ ਵਾਲੇ ਕਸ਼ਮੀਰੀ ਨੌਜਵਾਨ ਦੀ ਕੁੱਟਮਾਰ (Beating) ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ ।

ਕਿਸ ਕਾਰਨ ਦਿੱਤਾ ਜਾ ਰਿਹਾ ਸੀ ਧਰਨਾ

ਮਿਲੀ ਜਾਣਕਾਰੀ ਅਨੁਸਾਰ ਦਿੱਲੀ ਵਿਖੇ ਭਾਰਤ ਦੇ ਚੋਣ ਕਮਿਸ਼ਨਰ (Election Commissioner of India) ਗਿਆਨੇਸ਼ ਕੁਮਾਰ ਦੇ ਅਸਤੀਫੇ ਦੀ ਮੰਗ ਨੂੰ ਲੈ ਕੇ ਦਿੱਲੀ ਵਿਚ ਕੀਤੇ ਜਾ ਰਹੇ ਪ੍ਰਦਰਸ਼ਨ ਦੇ ਦੌਰਾਨ ਜਦੋਂ ਇਕ ਕਸ਼ਮੀਰੀ ਨੌਜਵਾਨ ਵਲੋਂ ਪ੍ਰਦਰਸ਼ਨ (Protest) ਵਿਚ ਪਹੁੰਚ ਕੇ ਭਾਰਤ ਦੇਸ਼ ਦੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੇ ਹੱਕੀ ਨਾਅਰੇ ਲਗਾਏ ਗਏ ਤਾਂ ਉਥੇ ਮੌਜੂਦ ਕਥਿਤ ਕਾਂਗਰਸੀ ਸਮਰਥਕਾਂ ਵਲੋਂ ਨੌਜਵਾਨ ਦੀ ਕੁੱਟਮਾਰ ਕੀਤੀ ਗਈ । ਦੱਸਣਯੋਗ ਹੈ ਕਿ ਪ੍ਰਦਰਸ਼ਨਾਂ ਤੋਂ ਹਿੰਸਾ ਦੀਆਂ ਘਟਨਾਵਾਂ ਲਗਾਤਾਰ ਸਾਹਮਣੇ ਆ ਰਹੀਆਂ ਹਨ ।

ਕੀ ਆਖਿਆ ਕੁੱਟਮਾਰ ਦਾ ਸਿ਼ਕਾਰ ਨੌਜਵਾਨ ਨੇ

ਉੁਕਤ ਪ੍ਰਦਰਸ਼ਨ ਵਿਚ ਮੋਦੀ ਪੱਖੀ ਨਾਅਰੇ ਲਗਾਉਣ ਦੇ ਕੁੱਟਮਾਰ ਦਾ ਸਿ਼ਕਾਰ ਹੋਏ ਪੀੜਤ ਨੌਜਵਾਨ ਨੇ ਆਪਣੀ ਪਛਾਣ ਕਸ਼ਮੀਰੀ ਮੁਸਲਮਾਨ ਵਜੋਂ ਦੱਸਦਿਆਂ ਕਿਹਾ ਹੈ ਕਿ ਉਹ ਪ੍ਰਧਾਨ ਮੰਤਰੀ ਮੋਦੀ ਦਾ ਪ੍ਰਸ਼ੰਸਕ ਹੈ। ਦੱਸਿਆ ਜਾ ਰਿਹਾ ਹੈ ਕਿ ਨੌਜਵਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਸਮਰਥਨ ਵਿਚ ਅਤੇ ਰਾਹੁਲ ਗਾਂਧੀ ਦੇ ਵਿਰੋਧ ਵਿਚ ਨਾਅਰ ਲਗਾ ਰਿਹਾ ਸੀ ।

Advertisement