Patiala Help Club Logo

ਤਿੰਨ ਮਹਿਲਾ ਆਈ. ਏ. ਐਸ. ਅਧਿਕਾਰੀ ਕਰਨਗੀਆਂ ਐਕਸ਼ਨ ਕਮੇਟੀ ਨਾਲ ਗੱਲਬਾਤ

ਮਾਨਸਾ, 19 ਅਕਤੂਬਰ 2026 : ਪੰਜਾਬ ਸਰਕਾਰ (Government of Punjab) ਨੇ ਪਰਵਿੰਦਰ ਝੋਟਾ ਕਤਲ ਮਾਮਲੇ ਵਿਚ ਸਿੰਘਰਸ਼ ਕਰ ਰਹੀ ਕਮੇਟੀ ਨਾਲ ਗੱਲਬਾਤ ਲਈ ਤਿੰਨ ਮਹਿਲਾ ਆਈ. ਏ. ਐਸ. ਅਧਿਕਾਰੀਆਂ (Female IAS officers) ਦੀ ਨਿਯੁਕਤੀ ਕੀਤੀ ਹੈ ।

ਕੌਣ ਕੌਣ ਹਨ ਇਹ ਤਿੰਨ ਮਹਿਲਾ ਆਈ. ਏ. ਐਸ. ਅਧਿਕਾਰੀ

ਮਿਲੀ ਜਾਣਕਾਰੀ ਅਨੁਸਾਰ ਪੰਜਾਬ ਸਰਕਾਰ ਵਲੋਂ ਜੋ ਗੈਰ-ਰਸਮੀ ਤੌਰ ‘ਤੇ ਕਮੇਟੀ ਬਣਾ ਕੇ ਤਿੰਨ ਮਹਿਲਾ ਆਈ. ਏ. ਐੇਸ. ਅਧਿਕਾਰੀਆਂ ਦੀ ਡਿਊਟੀ ਲਗਾਈ ਗਈ ਹੈ ਤਾਂ ਜੋ ਸੰਘਰਸ਼ ਕਰ ਰਹੀ ਕਮੇਟੀ ਨਾਲ ਗੱਲਬਾਤ ਕਰਕੇ ਪਰਵਿੰਦਰ ਸਿੰਘ ਝੋਟਾ ਕਤਲ (Murder of Parvinder Singh Jhota) ਮਾਮਲੇ ਵਿਚ ਇਨਸਾਫ ਦੁਆਇਆ ਜਾ ਸਕੇ ਵਿਚ 2007 ਬੈਚ ਦੀ ਆਈ.ਏ.ਐੱਸ. ਅਧਿਕਾਰੀ ਕੰਵਲਪ੍ਰੀਤ ਕੌਰ ਬਰਾੜ, 2011 ਬੈਚ ਦੀ ਆਈ.ਏ.ਐੱਸ. ਅਧਿਕਾਰੀ ਅਪਨੀਤ ਰਿਆਤ ਅਤੇ ਮਾਨਸਾ ਦੀ ਡਿਪਟੀ ਕਮਿਸ਼ਨਰ ਨਵਜੋਤ ਕੌਰ ਸ਼ਾਮਲ ਹਨ। ਕੰਵਲਪ੍ਰੀਤ ਕੌਰ ਬਰਾੜ ਇਸ ਵੇਲੇ ਫ਼ਰੀਦਕੋਟ ਰੇਂਜ ਦੇ ਕਮਿਸ਼ਨਰ ਵੀ ਹਨ, ਜਦੋਂ ਕਿ ਅਪਨੀਤ ਰਿਆਤ ਕਾਂਗਰਸ ਸਰਕਾਰ ਸਮੇਂ ਮਾਨਸਾ ਦੇ ਡਿਪਟੀ ਕਮਿਸ਼ਨਰ ਵੀ ਰਹਿ ਚੁੱਕੇ ਹਨ । ਅਪਨੀਤ ਰਿਆਤ ਦਾ ਸਹੁਰਾ ਪਰਿਵਾਰ ਵੀ ਮਾਨਸਾ ਦੇ ਪਿੰਡ ਦਾਤੇਵਾਸ ’ਚ ਹੈ ।

ਅੱਜ ਕਰਨਗੀਆਂ ਮਹਿਲਾ ਅਧਿਕਾਰੀ ਕਮੇਟੀ ਨਾਲ ਗੱਲਬਾਤ

ਪ੍ਰਾਪਤ ਸੂਚਨਾ ਮੁਤਾਬਕ ਉਕਤ ਨਿਯੁਕਤ ਕੀਤੀਆਂ ਤਿੰਨ ਮਹਿਲਾ ਆਈ. ਏ. ਐਸ. ਅਧਿਕਾਰੀਆਂ ਵਲੋਂ ਅੱਜ ਪਰਵਿੰਦਰ ਸਿੰਘ ਝੋਟਾ ਕਤਲ ਮਾਮਲੇ ਵਿਚ ਸੰਘਰਸ਼ ਕਰ ਰਹੀ ਕਮੇਟੀ ਨਾਲ ਗੱਲਬਾਤ ਕੀਤੀ ਜਾਵੇਗੀ । ਜਾਣਕਾਰੀ ਮੁਤਾਬਕ ਆਈ. ਏ. ਐੱਸ. ਅਧਿਕਾਰੀ ਕੰਵਲਪ੍ਰੀਤ ਕੌਰ ਬਰਾੜ ਅਤੇ ਅਪਨੀਤ ਰਿਆਤ ਲੰਘੀ ਰਾਤ ਹੀ ਮਾਨਸਾ ਪਹੁੰਚ ਚੁੱਕੇ ਹਨ । ਅੱਜ ਸ਼ਾਮ ਸਮੇਂ ਐਕਸ਼ਨ ਕਮੇਟੀ ਅਤੇ ਪੰਜਾਬ ਸਰਕਾਰ ਵਿਚਾਲੇ ਗੱਲਬਾਤ ਹੋ ਸਕਦੀ ਹੈ ।

ਕੀ ਮੰਗ ਕੀਤੀ ਜਾ ਰਹੀ ਹੈ ਕਮੇਟੀ ਵਲੋਂ

ਐਕਸ਼ਨ ਕਮੇਟੀ ਵੱਲੋਂ ਮੁੱਖ ਮੰਤਰੀ ਅਤੇ ਡੀ. ਜੀ. ਪੀ. ਦੇ ਅਸਤੀਫ਼ੇ ਦੀ ਮੰਗ ਕੀਤੀ ਜਾ ਰਹੀ ਹੈ । ਕਮੇਟੀ ਦਾ ਐਲਾਨ ਹੈ ਕਿ ਨਿਆਂ ਮਿਲਣ ਤੱਕ ਪਰਵਿੰਦਰ ਝੋਟਾ ਦੀ ਮ੍ਰਿਤਕ ਦੇਹ ਦਾ ਨਾ ਪੋਸਟਮਾਰਟਮ ਕਰਾਇਆ ਜਾਵੇਗਾ ਅਤੇ ਨਾ ਹੀ ਸਸਕਾਰ ਕੀਤਾ ਜਾਵੇਗਾ ।

Advertisement