Patiala Help Club Logo

ਰਾਜਸਥਾਨ ਵਿਖੇ ਤੇਲ ਦੇ ਟੈਂਕਰ ਵਿਚ ਲਿਜਾਈ ਜਾ ਰਹੀ ਡੋਡਾ ਪੋਸਤ ਬਰਾਮਦ

ਰਾਜਸਥਾਨ, 19 ਅਕਤੂਬਰ 2026 : ਭਾਰਤ ਦੇਸ਼ ਦੇ ਸੂੂਬੇ ਰਾਜਸਥਾਨ (Rajasthan) ਦੇ ਸਿਰੋਹੀ ਵਿਖੇ ਤੇਲ ਦੇ ਟੈਂਕਰ ਵਿਚ ਛੁਪਾ ਕੇ ਲਿਜਾਈ ਜਾ ਰਹੀ ਨਸ਼ੇ ਦੀ ਇਕ ਵੱਡੀ ਖੇਪ ਬਰਾਮਦ ਕੀਤੀ ਗਈ ਹੈ ।

ਕੀ ਕੀ ਬਰਾਮਦ ਕੀਤਾ ਗਿਆ ਹੈ

ਮਿਲੀ ਜਾਣਕਾਰੀ ਅਨੁਸਾਰ ਸਿਰੋਹੀ ਪੁਲਸ (Sirohi Police) ਵਲੋਂ ਤੇਲ ਦੇ ਟੈਂਕਰ ਵਿਚੋਂ ਛੁਪਾ ਕੇ ਜੋ ਲਿਜਾਈ ਜਾ ਰਹੀ ਨਸਿ਼ਆਂ ਦੀ ਵੱਡੀ ਖੇਪ ਬਰਾਮਦ ਕੀਤੀ ਗਈ ਹੈ ਵਿਚ ਤਲਾਸ਼ੀ ਦੌਰਾਨ ਟੈਂਕਰ ਵਿੱਚੋਂ ਪਲਾਸਟਿਕ ਦੇ 147 ਬੋਰੀਆਂ ਵਿੱਚ ਭਰਿਆ 2,947 ਕਿਲੋ 100 ਗ੍ਰਾਮ ਡੋਡਾ ਪੋਸਤ (ਭੁੱਕੀ) ਬਰਾਮਦ ਕੀਤਾ ਗਿਆ। ਜ਼ਬਤ ਕੀਤੇ ਗਏ ਨਸ਼ੇ ਦੀ ਅੰਦਾਜ਼ਨ ਕੀਮਤ ਕਰੀਬ 4.42 ਕਰੋੜ ਰੁਪਏ ਦੱਸੀ ਜਾ ਰਹੀ ਹੈ ।

ਕਿਸ ਕਿਸ ਨੂੰ ਕੀਤਾ ਗਿਆ ਹੈ ਗ੍ਰਿਫ਼ਤਾਰ

ਪ੍ਰਾਪਤ ਸੂਚਨਾ ਮੁਤਾਬਕ ਉਕਤ ਫੜੋ-ਫੜੀ ਦੌਰਾਨ ਨੈਸ਼ਨਲ ਹਾਈਵੇ-62 ਉੱਤੇ ਪੁਲਿਸ ਦੀ ਨਾਕਾਬੰਦੀ ਦੇਖ ਕੇ ਡਰਾਈਵਰ ਨੇ ਟੈਂਕਰ ਰੋਕਣ ਦੀ ਬਜਾਏ ਉਸ ਦੀ ਰਫ਼ਤਾਰ ਵਧਾ ਦਿੱਤੀ ਅਤੇ ਨਵਾਂ ਸਾਨਵਾੜਾ ਵੱਲ ਭੱਜਣ ਲੱਗਾ। ਪੁਲਿਸ ਟੀਮ ਨੇ ਪਿੱਛਾ ਕਰਕੇ ਟੈਂਕਰ ਨੂੰ ਘੇਰ ਲਿਆ ਅਤੇ ਰੋਕ ਲਿਆ । ਪੁਲਸ ਨੇ ਟੈਂਕਰ ਡਰਾਈਵਰ ਸ਼ੁਭਮ ਚੌਹਾਨ (26) ਨੂੰ ਗ੍ਰਿਫ਼ਤਾਰ (Arrest) ਕਰ ਲਿਆ ਹੈ ।

Advertisement