ਬੰਗਲਾਦੇਸ਼, 29 ਅਕਤੂਬਰ 2026 : ਭਾਰਤ ਦੇਸ਼ ਦੇ ਗੁਆਂਢੀ ਦੇਸ਼ ਬੰਗਲਾਦੇਸ਼ (Bangladesh) ਵਿਖੇ ਇਕ ਹਿੰਦੂ ਵਿਅਕਤੀ ਦਾ ਚਾਕੂਆਂ ਨਾਲ ਹਮਲਾ ਕਰਕੇ ਕਤਲ (Murder) ਕਰ ਦਿੱਤੇ ਜਾਣ ਦਾ ਘਟਨਾਕ੍ਰਮ ਵਾਪਰਿਆ ਹੈ ।
ਕੌਣ ਹੈ ਇਹ ਹਿੰਦੂ ਵਿਅਕਤੀ
ਮਿਲੀ ਜਾਣਕਾਰੀ ਅਨੁਸਾਰ ਬੰਗਲਾਦੇਸ਼ ਦੀ ਰਾਜਧਾਨੀ ਢਾਕਾ ਦੇ ਜਿਲਾ ਮੈਮਨ ਸਿੰਘ ਦੇ ਭਾਲਕਾ ਉਪ-ਜਿਲਾ ਵਿਖੇ ਜੋ ਇਕ 43 ਸਾਲਾ ਹਿੰਦੂ ਵਿਅਕਤੀ (Hindu people) ਦਾ ਚਾਕੂਆਂ ਨਾਲ ਹਮਲਾ ਕਰਕੇ ਕਤਲ ਕਰ ਦਿੱਤਾ ਗਿਆ ਹੈ ਵਿਚ ਮੌਤ ਦੇ ਘਾਟ ਉਤਰੇ ਵਿਅਕਤੀ ਦੀ ਪਛਾਣ 43 ਸਾਲਾ ਰਬਿੰਦਰ ਰਿਸ਼ੀ ਦੇ ਤੌਰ ‘ਤੇ ਹੋਈ ਹੈ । ਦੱਸਣਯੋਗ ਹੈ ਕਿ ਬੰਗਲਾਦੇਸ਼ ਵਿੱਚ ਘੱਟ ਗਿਣਤੀ ਹਿੰਦੂ ਭਾਈਚਾਰੇ ਵਿਰੁੱਧ ਹਿੰਸਾ ਦੀਆਂ ਘਟਨਾਵਾਂ ਰੁਕਣ ਦਾ ਨਾਂ ਨਹੀਂ ਲੈ ਰਹੀਆਂ ।
ਕੀ ਕਾਰਨ ਰਿਹਾ ਵਿਅਕਤੀ ਦਾ ਕਤਲ ਕਰਨ ਦਾ
ਪ੍ਰਾਪਤ ਸੂਚਨਾਵਾਂ ਮੁਤਾਬਕ ਜਿਸ ਵਿਅਕਤੀ ਵਲੋਂ ਰਬਿੰਦਰ ਰਿਸ਼ੀ ਦਾ ਕਤਲ ਕੀਤਾ ਗਿਆ ਹੈ ਦੀ ਪਛਾਣ ਸੱਦਾਮ ਦੇ ਤੌਰ ‘ਤੇ ਹੋਈ ਹੈ ਤੇ ਸੱਦਾਮ ਅਕਸਰ ਬਿਨਾਂ ਪੈਸੇ ਦਿੱਤੇ ਸੈਲੂਨ ਵਿੱਚ ਵਾਲ ਕਟਵਾਉਂਦਾ ਸੀ ਅਤੇ ਨਸ਼ੀਲੇ ਪਦਾਰਥ ਖ਼ਰੀਦਣ ਲਈ ਰਬਿੰਦਰ ਤੋਂ ਜ਼ਬਰਦਸਤੀ ਪੈਸੇ ਵੀ ਮੰਗਦਾ ਸੀ । ਜਿਸਦੇ ਚਲਦਿਆਂ ਮੰਗਲਵਾਰ ਸ਼ਾਮ ਨੂੰ ਜਦੋਂ ਰਬਿੰਦਰ ਨੇ ਉਸ ਦੇ ਉਧਾਰ ’ਤੇ ਵਾਲ ਕੱਟਣ ਤੋਂ ਇਨਕਾਰ ਕਰ ਦਿੱਤਾ ਤਾਂ ਗੁੱਸੇ ਵਿੱਚ ਆ ਕੇ ਸੱਦਾਮ ਨੇ ਉਨ੍ਹਾਂ ’ਤੇ ਤੇਜ਼ਧਾਰ ਹਥਿਆਰ (Sharp-edged weapons) ਨਾਲ ਹਮਲਾ ਕਰ ਦਿੱਤਾ ।
ਪੁਲਸ ਨੇ ਕਰ ਲਿਆ ਹੈ ਸੱਦਾਮ ਨੂੰ ਗ੍ਰਿਫ਼ਤਾਰ
ਉਕਤ ਵਾਪਰੇ ਸਮੁੱਚੇ ਘਟਨਾਕ੍ਰਮ ਦੇ ਚਲਦਿਆਂ ਕਤਲ ਕਰਨ ਵਾਲੇ ਵਿਅਕਤੀ ਸੱਦਾਮ ਨੂੰ ਪੁਲਸ ਵਲੋਂ ਗ੍ਰਿਫ਼ਤਾਰ ਕਰ ਲਿਆ ਗਿਆ ਹੈ ਤੇ ਉਸ ਵਿਰੁੱਧ ਅਗਲੀ ਕਾਨੂੰਨੀ ਕਾਰਵਾਈ ਕਰਦਿਆ ਉਸ ਵਿਰੁੱਧ ਕਤਲ ਦੀਆਂ ਧਾਰਾਵਾਂ ਤਹਿਤ ਕੇੇਸ ਦਰਜ ਕੀਤਾ ਗਿਆ ਹੈ ।








