Patiala Help Club Logo

ਪੁਲਸ ਪ੍ਰਸ਼ਾਸਨ ਨੇ ਬਦਲੇ ਜਿਲਾ ਮਾਨਸਾ ਦੇੇ ਤਿੰਨ ਡੀ. ਐਸ. ਪੀਜ.

ਮਾਨਸਾ, 30 ਅਕਤੂਬਰ 2026 : ਪੰਜਾਬ ਦੇੇ ਜਿਲਾ ਮਾਨਸਾ ਵਿਖੇ ਪੁਲਸ ਪ੍ਰਸ਼ਾਸਨ (Police Administration) ਵਲੋਂ ਤਿੰਨ ਡਿਪਟੀ ਸੁਪਰਡੈਂਟ ਆਫ ਪੁਲਸ ਰੈਂਕ ਦੇ ਅਧਿਕਾਰੀਆਂ ਦੇ ਤਬਾਦਲੇ (Transfers) ਕੀਤੇ ਜਾਣ ਦਾ ਸਮਾਚਾਰ ਹੈ ।

ਕੌਣ ਕੌਣ ਹਨ ਤਿੰਨੋਂ ਡੀ. ਐਸ. ਪੀ.

ਮਿਲੀ ਜਾਣਕਾਰੀ ਮੁਤਾਬਕ ਪੰਜਾਬ ਦੇ ਜਿਲਾ ਮਾਨਸਾ ਵਿਖੇ ਨਸ਼ਾ ਵਿਰੋਧੀ ਕਾਰਕੁੰਨ ਪਰਵਿੰਦਰ ਸਿੰਘ ਝੋਟਾ ਦੇ ਕਤਲ ਮਾਮਲੇ ਦੇ ਚਲਦਿਆਂ ਪੰਜਾਬ ਦੇ ਜਿਲਾ ਮਾਨਸਾ ਵਿਖੇ ਜੋ ਪੁਲਸ ਪ੍ਰਸ਼ਾਸਨ ਵਲੋਂ ਤਿੰਨ ਡੀ. ਐਸ. ਪੀ. ਦੇ ਤਬਾਦਲੇ ਕੀਤੇ ਗਏ ਹਨ ਵਿਚ ਗੁਰਪ੍ਰਤਾਪ ਸਿੰਘ ਨੂੰ ਡੀ. ਐੱਸ. ਪੀ. ਕਮਾਂਡ ਸੈਂਟਰ ਫਤਿਹਗੜ੍ਹ ਸਾਹਿਬ ਤੋਂ ਡੀ. ਐੱਸ. ਪੀ. ਸਬ-ਡਵੀਜ਼ਨ ਮਾਨਸਾ, ਡੀ. ਐੱਸ. ਪੀ. ਹਰਵਿੰਦਰ ਸਿੰਘ ਨੂੰ ਸਬ-ਡਵੀਜ਼ਨ ਰੂਰਲ ਬਠਿੰਡਾ ਤੋਂ ਡੀ. ਐੱਸ. ਪੀ. ਸਬ-ਡਵੀਜ਼ਨ ਸਰਦੂਲਗੜ੍ਹ ਤੇ ਡੀ. ਐੱਸ. ਪੀ. ਸਰਬਜੀਤ ਸਿੰਘ ਬਰਾੜ ਨੂੰ ਸਪੈਸ਼ਲ ਬ੍ਰਾਂਚ ਬਠਿੰਡਾ ਤੋਂ ਡੀ. ਐੱਸ. ਪੀ. ਸਬ-ਡਵੀਜ਼ਨ ਬੁਢਲਾਡਾ ਲਾਇਆ ਗਿਆ ਹੈ । ਬੁਢਲਾਡਾ ਦੇ ਡੀ. ਐੱਸ. ਪੀ. ਸਿਕੰਦਰ ਸਿੰਘ ਨੂੰ ਡੀ. ਐੱਸ. ਪੀ. ਛੇਵੀਂ ਆਈਆਰਬੀ, ਲੱਡਾ ਕੋਠੀ ਸੰਗਰੂਰ ਵਿਖੇ ਤਾਇਨਾਤ ਕੀਤਾ ਗਿਆ ਹੈ ।

Advertisement

punjab hockey