ਦਿੱਲੀ, 30 ਅਕਤੂਬਰ 2026 : ਭਾਰਤ ਦੇਸ਼ ਦੀ ਰਾਜਧਾਨੀ ਨਵੀਂ ਦਿੱਲੀ ਵਿਖੇ ਬਣੇ ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ (Indira Gandhi International Airport) ‘ਤੇ ਦੋ ਯਾਤਰੀਆਂ ਨੂੰ ਸੋਨੇ ਦੀਆਂ ਦੋ ਚੈਨੀਆਂ ਸਮੇਤ ਗ੍ਰਿਫ਼ਤਾਰ (Arrest) ਕੀਤਾ ਗਿਆ ਹੈ ।
ਕਿੰਨੀ ਕੀਮਤ ਤੇ ਕਿੰਨੇ ਵਜ਼ਨ ਦੀਆਂ ਹਨ ਸੋਨੇ ਦੀਆਂ ਚੈਨੀਆਂ
ਮਿਲੀ ਜਾਣਕਾਰੀ ਅਨੁਸਾਰ ਦਿੱਲੀ ਦੇ ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ `ਤੇ ਜੋ ਕਸਟਮ ਅਧਿਕਾਰੀਆਂ (Customs officers) ਵਲੋਂ ਸੋਨੇ ਦੀ ਤਸਕਰੀ ਦੇ ਦੋਸ਼ ਵਿੱਚ ਦੋ ਯਾਤਰੀਆਂ ਨੂੰ ਕਾਬੂ ਕੀਤਾ ਹੈ ਦੇ ਕੋਲੋਂ ਜੋ ਦੋ ਸੋਨੇ ਦੀਆਂ ਚੈਨਾਂ ਬਰਾਮਦ ਕੀਤੀਆਂ ਗਈਆਂ ਹਨ ਦਾ ਭਾਰ 332 ਗ੍ਰਾਮ ਹੈ ਅਤੇ ਇਨ੍ਹਾਂ ਚੀਜ਼ਾਂ ਦੀ ਅਨੁਮਾਨਤ ਕੀਮਤ 47.38 ਲੱਖ ਰੁਪਏ ਹੈ । ਦੱਸਣਯੋਗ ਹੈ ਕਿ ਪਕੜੇ ਗਏ ਦੋਵੇਂ ਯਾਤਰੀ ਸ਼ਾਰਜਾਹ ਤੋਂ ਦਿੱਲੀ ਪਹੁੰਚੇ ਸਨ ।
ਬਰਾਮਦ ਕੀਤੀਆਂ ਚੈਨਾਂ 999 ਸ਼ੁੱਧਤਾ ਵਾਲੇ ਸੋਨੇ ਦੀਆਂ ਬਣੀਆਂ ਹਨ
ਅਧਿਕਾਰੀਆਂ ਅਨੁਸਾਰ 26 ਅਕਤੂਬਰ ਨੂੰ ਟਰਮੀਨਲ 3 `ਤੇ ਦੋ ਯਾਤਰੀਆਂ ਨੂੰ ਉਦੋਂ ਰੋਕਿਆ ਗਿਆ ਜਦੋਂ ਉਹ `ਗ੍ਰੀਨ ਚੈਨਲ` ਪਾਰ ਕਰ ਚੁੱਕੇ ਸਨ । ਕਸਟਮ ਅਧਿਕਾਰੀਆਂ ਨੇ ਉਨ੍ਹਾਂ ਦੇ ਸ਼ੱਕੀ ਵਿਵਹਾਰ ਦੇ ਆਧਾਰ `ਤੇ ਉਨ੍ਹਾਂ ਦੀ ਜਾਂਚ ਕੀਤੀ ਸੀ । ਤਲਾਸ਼ੀ ਦੌਰਾਨ ਉਸ ਦੇ ਅੰਦਰੂਨੀ ਕੱਪੜਿਆਂ ਵਿੱਚੋਂ ਸੋਨੇ ਦੀਆਂ ਦੋ ਚੇਨਾਂ ਬਰਾਮਦ ਹੋਈਆਂ। ਇਨ੍ਹਾਂ ਨੂੰ ਕਾਲੀ ਟੇਪ ਅਤੇ ਕਾਰਬਨ ਪੇਪਰ ਵਿੱਚ ਲਪੇਟ ਕੇ ਲੁਕਾਇਆ ਗਿਆ ਸੀ । ਬਰਾਮਦ ਕੀਤੀਆਂ ਗਈਆਂ ਦੋਵੇਂ ਚੇਨਾਂ 999 ਸ਼ੁੱਧਤਾ ਵਾਲੇ ਸੋਨੇ ਦੀਆਂ ਬਣੀਆਂ ਹਨ ਅਤੇ ਇਨ੍ਹਾਂ ਦਾ ਕੁੱਲ ਵਜ਼ਨ 332 ਗ੍ਰਾਮ ਹੈ ।








