Patiala Help Club Logo

ਸਹੁਰੇ ਦੀ ਕੁੱਟਮਾਰ ਕਰਕੇ ਮੌਤ ਹੋਣ ‘ਤੇ ਜਵਾਈ ਸਮੇਤ ਅਣਪਛਾਤਿਆਂ ਵਿਰੁੱਧ ਕੇਸ ਦਰਜ

ਸ੍ਰੀ ਮੁਕਤਸਰ ਸਾਹਿਬ, 30 ਅਕਤੂਬਰ 2026 : ਪੰਜਾਬ ਦੇ ਜਿਲਾ ਮੁਕਤਸਰ ਸਹਿਬ (District Muktsar Sahib) ਦੇ ਪਿੰਡ ਰਾਮੇਆਣਾ ਵਿਖੇ ਸਹੁਰੇ ਦੀ ਕੁੱਟਮਾਰ ਕਰਕੇ ਮੌਤ ਹੋ ਜਾਣ ਤੇ ਜਵਾਈ ਸਮੇਤ 6-7 ਵਿਅਕਤੀਆਂ ਵਿਰੁੱਧ ਕੇਸ ਦਰਜ (Case registered) ਕੀਤਾ ਗਿਆ ਹੈ ।

ਕੌਣ ਹੈ ਇਹ ਵਿਅਕਤੀ ਜਿਸਦੀ ਮੌਤ ਹੋ ਗਈ

ਮਿਲੀ ਜਾਣਕਾਰੀ ਅਨੁਸਾਰ ਪਿੰਡ ਰਾਮੇਆਣਾ ਵਿਖੇ ਆਪਣੀ ਧੀ ਦੇ ਸਹੁੁਰੇ ਘਰ ਦੋਹਤੇ ਨੂੰ ਲੈਣ ਪਹੁੰਚੇ ਜਿਸ ਵਿਅਕਤੀ ਦੀ ਉਸਦੇ ਜਵਾਈ ਸਮੇਤ 6-7 ਵਿਅਕਤੀਆਂ ਵਲੋਂ ਕੁੱਟਮਾਰ (Beating) ਕੀਤੇ ਜਾਣ ‘ਤੇ ਮੌਤ ਹੋ ਜਾਣ ਦਾ ਘਟਨਾਕ੍ਰਮ ਵਾਪਰਿਆ ਹੈ ਵਿਚ ਮੌਤ ਦੇ ਘਾਟ ਉਤਰੇ ਵਿਅਕਤੀ ਦੀ ਪਛਾਣ ਕ੍ਰਿਪਾਲ ਸਿੰਘ ਦੇ ਤੌਰ ‘ਤੇ ਹੋਈ ਹੈ ।

ਕੌਣ ਕੌਣ ਹਨ ਜਿਨ੍ਹਾਂ ਵਿਰੁੱਧ ਕੀਤਾ ਗਿਆ ਹੈ ਕੇਸ ਦਰਜ

ਪ੍ਰਾਪਤ ਸੂਚਨਾ ਮੁਤਾਬਕ ਪਿੰਡ ਰਾਮੇਆਣਾ ਵਿਖੇ ਜੋ ਧੀ ਦੇ ਸਹੁਰੇ ਘਰ ਦੋਹਤੇ ਨੂੰ ਲੈਣ ਆਏ ਵਿਅਕਤੀ ਦੀ ਜਿਨ੍ਹਾਂ ਵਿਅਕਤੀਆਂ ਵਲੋਂ ਕੁੱਟਮਾਰ ਕਰਕੇ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਹੈ ਦੇ ਮਾਮਲੇ ਵਿਚ ਜਿਨ੍ਹਾਂ ਤੇ ਕੇਸ ਦਰਜ ਕੀਤਾ ਗਿਆ ਹੈ ਵਿਚ ਪ੍ਰਕਾਸ਼ ਸਿੰਘ, ਜਗਜੀਤ ਸਿੰਘ ਤੋਂ ਇਲਾਵਾ ਅਣਪਛਾਤੇ ਵਿਅਕਤੀ ਸ਼ਾਮਲ ਹਨ ।

ਕੀ ਆਖਿਆ ਡੀ. ਐਸ. ਪੀ. ਨੇ

ਉਪਰੋਕਤ ਵਾਪਰੇ ਘਟਨਾਕ੍ਰਮ ਸਬੰਧੀ ਜਾਣਕਾਰੀ ਦਿੰਦਿਆਂ ਡੀ. ਐਸ. ਪੀ. ਇਕਬਾਲ ਸਿੰਘ ਨੇ ਦੱਸਿਆ ਕਿ ਪੁਲਸ ਵਲੋਂ ਲੜਕੀ ਦੇ ਭਰਾ ਦੇ ਬਿਆਨਾਂ ਦੇ ਆਧਾਰ ਤੇ ਥਾਣਾ ਜੈਤੋਂ ਵਿਖੇ ਪ੍ਰਕਾਸ਼ ਸਿੰਘ, ਉਸਦੇ ਭਰਾ ਜਗਜੀਤ ਸਿੰਘ, ਮਾਂ ਛਿੰਦਰ ਕੌਰ, ਭਰਜਾਈ ਕੁਲਦੀਪ ਕੌਰ, ਮੈਂਬਰ ਸੁਖਪਾਲ ਉਰਫ਼ ਪਾਲਾ ਸਿੰਘ ਅਤੇ 6-7 ਅਣਪਛਾਤੇੇ ਵਿਅਕਤੀਆਂ ਵਿਰੁੱਧ ਕਤਲ ਦਾ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ।

 

Advertisement

punjab hockey