ਪ੍ਰਯਾਗਰਾਜ, 5 ਨਵੰਬਰ 2026 : ਭਾਰਤ ਦੇਸ਼ ਦੇ ਸੂਬੇ ਉਤਰ ਪ੍ਰਦੇਸ਼ ਵਿਖੇ ਬਣੀ ਇਲਾਹਾਬਾਦ ਹਾਈਕੋਰਟ (Allahabad High Court) ਵਲੋਂ ਰਾਹੁਲ ਗਾਂਧੀ ਵਿਰੱਧ ਕੇਸ ਦਰਜ ਕਰਨ ਵਾਲੀ ਪਟੀਸ਼ਨ ਰੱਦ (Petition dismissed) ਕਰ ਦਿੱਤੀ ਗਈ ਹੈ ।
ਕਿਸ ਮਾਮਲੇ ਵਿਚ ਕੇਸ ਦਰਜ ਕਰਨ ਲਈ ਕੀਤੀ ਗਈ ਸੀ ਪਟੀਸ਼ਨ ਦਾਇਰ
ਮਿਲੀ ਜਾਣਕਾਰੀ ਅਨੁਸਾਰ ਇਲਾਹਾਬਾਦ ਹਾਈ ਕੋਰਟ ਵਲੋਂ ਜੋ ਲੋਕ ਸਭਾ ਵਿਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ (Rahul Gandhi) ਵਿਰੁੱਧ ਐਫ. ਆਈ. ਆਰ. ਦਰਜ ਕਰਨ ਵਾਲੀ ਪਟੀਸ਼ਨ ਰੱਦ ਕੀਤੀ ਗਈ ਹੈ ਦਾ ਕਾਰਨ ਸਿੱਖ ਭਾਈਚਾਰੇ ਸਬੰਧੀ ਕਥਿਤ ਵਿਵਾਦਪੂਰਨ ਟਿੱਪਣੀਆਂ ਕੀਤੀਆਂ ਗਈਆਂ ਸਨ ।
ਕੀ ਸੀ ਪੂਰਾ ਮਾਮਲਾ
ਪ੍ਰਾਪਤ ਸੂੂਚਨਾ ਮੁਤਾਬਕ ਰਾਹੁਲ ਗਾਂਧੀ ਨੇ ਸਤੰਬਰ 2024 ਵਿੱਚ ਆਪਣੇ ਅਮਰੀਕਾ ਦੌਰੇ ਦੌਰਾਨ ਕਿਹਾ ਸੀ ਕਿ ਭਾਰਤ ਵਿੱਚ ਇਹ ਚਿੰਤਾ ਦਾ ਮੁੱਦਾ ਹੈ ਕਿ ਕੀ ਕਿਸੇ ਸਿੱਖ ਨੂੰ ਪੱਗ ਅਤੇ `ਕੜਾ` ਪਹਿਨਣ ਜਾਂ ਗੁਰਦੁਆਰੇ ਜਾਣ ਦੀ ਇਜਾਜ਼ਤ ਮਿਲੇਗੀ, ਜਿਸ `ਤੇ ਵਿਵਾਦ ਖੜ੍ਹਾ ਹੋਇਆ ਸੀ । ਅਦਾਲਤ ਨੇ ਸੁਣਵਾਈ ਤੋਂ ਬਾਅਦ ਇਸ ਮਾਮਲੇ ਵਿੱਚ ਅਪਰਾਧਿਕ ਕਾਰਵਾਈ ਦਾ ਕੋਈ ਕਾਨੂੰਨੀ ਆਧਾਰ ਨਾ ਮੰਨਦਿਆਂ ਪਟੀਸ਼ਨ ਖ਼ਾਰਜ ਕਰ ਦਿੱਤੀ ।








