ਮੋਹਾਲੀ, 6 ਨਵੰਬਰ 2026 : ਪੰਜਾਬ ਦੇ ਜਿਲਾ ਮੋਹਾਲੀ ਵਿਖੇ ਚੱਲ ਰਹੀ ਏੇਸ਼ੀਅਨ ਹਾਕੀ ਚੈਂਪੀਅਨਸਿ਼ਪ ਟ੍ਰਾਫੀ-2026 (Asian Hockey Champions Trophy 2026) ਦਾ ਖਿਤਾਬ ਭਾਰਤ ਵਲੋਂ ਜਿੱਤ ਲਿਆ ਗਿਆ ਹੈ ।
ਭਾਰਤ ਜਾਪਾਨ ਨੂੰ ਕਿੰਨੀਆਂ ਦੌੜਾਂ ਨਾਲ ਹਰਾ ਕੇ ਕੀਤੀ ਹੈ ਜਿੱਤ ਪ੍ਰਾਪਤ
ਮਿਲੀ ਜਾਣਕਾਰੀ ਅਨੁਸਾਰ ਮੌਜੂਦਾ ਚੈਂਪੀਅਨ ਭਾਰਤ ਵਲੋਂ ਵੀਰਵਾਰ ਨੂੰ ਇੱਥੇ ਪੁਰਸ਼ ਏਸ਼ੀਆਈ ਚੈਂਪੀਅਨਜ਼ ਟ੍ਰਾਫੀ ਹਾਕੀ ਟੂਰਨਾਮੈਂਟ (Hockey Tournament) ਦੇ ਫਾਈਨਲ ਵਿੱਚ ਜਾਪਾਨ ਨੂੰ 4-1 ਨਾਲ ਹਰਾ ਕੇ ਖਿ਼ਤਾਬਾਂ ਦੀ ਹੈਟ੍ਰਿਕ ਪੂਰੀ ਕੀਤੀ ਅਤੇ ਕੁੱਲ ਛੇਵੀਂ ਵਾਰ ਇਹ ਟਰਾਫੀ ਆਪਣੇ ਨਾਂ ਕੀਤੀ । ਏਸ਼ੀਆਈ ਖੇਡਾਂ ਦੀ ਸਵਰਨ ਤਗ਼ਮਾ ਜੇਤੂ ਭਾਰਤੀ ਟੀਮ ਇਸ ਤੋਂ ਪਹਿਲਾਂ 2011, 2016, 2018, 2023 ਅਤੇ 2024 ਵਿੱਚ ਵੀ ਇਹ ਟੂਰਨਾਮੈਂਟ ਜਿੱਤ ਚੁੱਕੀ ਹੈ ।
ਕਿਸ ਖਿਡਾਰੀ ਨੇ ਕਿੰਨੇ ਮਿੰਟ ਵਿਚ ਗੋਲ ਕੀਤਾ
ਜਾਪਾਨ ਨੇ ਤੀਜੇ ਹੀ ਮਿੰਟ ਵਿੱਚ ਕਾਜੁਮਾਸਾ ਮਾਤਸੁਮੋਤੋ ਦੇ ਮੈਦਾਨੀ ਗੋਲ ਦੀ ਮਦਦ ਨਾਲ ਭਾਰਤੀ ਟੀਮ ਨੂੰ ਹੈਰਾਨ ਕਰ ਦਿੱਤਾ । ਇਸ ਤੋਂ ਬਾਅਦ ਭਾਰਤ ਨੇ ਰਫ਼ਤਾਰ ਫੜੀ । ਸ਼ਿਲਾਨੰਦ ਲਾਕੜਾ (42ਵੇਂ ਮਿੰਟ) ਨੇ ਪੈਨਲਟੀ ਕਾਰਨਰ ਤੋਂ, ਦਿਲਪ੍ਰੀਤ ਸਿੰਘ (48ਵੇਂ ਮਿੰਟ) ਨੇ ਮੈਦਾਨੀ ਗੋਲ ਅਤੇ ਜੁਗਰਾਜ ਨੇ 53ਵੇਂ ਮਿੰਟ ਵਿੱਚ `ਸੈੱਟ-ਪੀਸ` ਰਾਹੀਂ ਗੋਲ ਕੀਤੇ । ਵਿਵੇਕ ਸਾਗਰ ਪ੍ਰਸਾਦ ਨੇ 54ਵੇਂ ਮਿੰਟ ਵਿੱਚ ਗੋਲ ਕਰਕੇ ਘਰੇਲੂ ਟੀਮ ਦਾ ਸਕੋਰ 4-1 ਕਰ ਦਿੱਤਾ ।








