Patiala Help Club Logo

8 ਸਾਲ ਪੁਰਾਣੇੇ ਮਾਣਹਾਨੀ ਮਾਮਲੇ `ਚ ਸੁਖਬੀਰ ਬਾਦਲ ਨੂੰ ਮਿਲੀ ਪੇਸ਼ੀ ਤੋਂ ਛੋਟ

ਚੰਡੀਗੜ੍ਹ, 7 ਨਵੰਬਰ 2026 : ਚੰਡੀਗੜ੍ਹ ਦੀ ਜਿਲਾ ਅਦਾਲਤ (Court) ਵਲੋਂ 8 ਸਾਲ ਪੁਰਾਣੇ ਮਾਣਹਾਨੀ ਮਾਮਲੇ ਵਿਚ ਸ਼ੋ੍ਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੂੰ ਪੇਸ਼ੀ ਤੋਂ ਛੋਟ (Exemption from appearance) ਦਿੱਤੀ ਗਈ ਹੈ ।

ਕਿਸ ਜੱਜ ਦੀ ਅਦਾਲਤ ਨੇ ਦਿੱਤੀ ਨਿੱਜੀ ਪੇੇਸ਼ੀ ਤੋਂ ਛੋਟ

ਮਿਲੀ ਜਾਣਕਾਰੀ ਅਨੁਸਾਰ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ (President of the Shiromani Akali Dal) ਤੇ ਪੰਜਾਬ ਦੇ ਸਾਬਕਾ ਉਪ-ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੂੰ ਜੋ ਬੀਤੇ ਦਿਨੀਂ ਇਕ 8 ਸਾਲ ਪੁਰਾਣੇ ਮਾਣਹਾਨੀ ਮਾਮਲੇ `ਚ ਚੰਡੀਗੜ੍ਹ ਜਿ਼ਲਾ ਅਦਾਲਤ ਵਲੋਂ ਨਿੱਜੀ ਪੇਸ਼ੀ `ਚ ਛੋਟ ਮੰਗੀ ਗਈ ਸੀ ਉਹ ਛੋਟ ਵਧੀਕ ਮੁੱਖ ਨਿਆਂਇਕ ਮੈਜਿਸਟ੍ਰੇਟ ਸੋਨਾਲੀ ਸਿੰਘ ਦੀ ਅਦਾਲਤ ਵਲੋਂ ਸੁਣਵਾਈ ਦੌਰਾਨ ਦਿੱਤੀ ਗਈ ਸੀ ।

ਕੀ ਹਵਾਲਾ ਦਿੱਤੀ ਅਰਜ਼ੀ ਦਾਖਲ ਕਰਕੇ

ਪ੍ਰਾਪਤ ਸੂਚਨਾ ਮੁਤਾਬਕ ਸੁਖਬੀਰ ਸਿੰਘ ਬਾਦਲ (Sukhbir Singh Badal) ਵੱਲੋਂ ਵਕੀਲ ਰਾਜੇਸ਼ ਕੁਮਾਰ ਰਾਏ ਨੇ ਪੇਸ਼ੀ ਤੋਂ ਛੋਟ ਦੀ ਅਰਜ਼ੀ ਦਾਖ਼ਲ ਕੀਤੀ । ਇਸ `ਚ ਪੰਜਾਬ `ਚ ਆਗਾਮੀ ਚੋਣਾਂ ਨੂੰ ਲੈ ਕੇ ਪਾਰਟੀ ਦੀ ਜ਼ਰੂਰੀ ਮੀਟਿੰਗ `ਚ ਸ਼ਾਮਲ ਹੋਣ ਦਾ ਹਵਾਲਾ ਦਿੱਤਾ ਗਿਆ ਤੇ ਨਾਲ ਹੀ ਕਿਹਾ ਗਿਆ ਕਿ ਸ਼ੁੱਕਰਵਾਰ ਨੂੰ ਸਥਾਨਕ ਬਾਰ ਦੇ ਵਕੀਲ ਹੜਤਾਲ `ਤੇ ਰਹਿਣਗੇ ਅਤੇ ਅਦਾਲਤ `ਚ ਪੇਸ਼ ਨਹੀਂ ਹੋਣਗੇ ।

ਕੀ ਹੈ ਪੂਰਾ ਮਾਮਲਾ

ਉਕਤ ਮਾਮਲਾ ਜੋ ਕਿ ਸਾਲ 2017 ਦਾ ਹੈ ਦੌਰਾਨ ਅਖੰਡ ਕੀਰਤਨੀ ਜੱਥੇ ਦੇ ਬੁਲਾਰੇ ਤੇ ਮੋਹਾਲੀ ਨਿਵਾਸੀ ਰਾਜਿੰਦਰ ਪਾਲ ਸਿੰਘ ਨੇ ਸੁਖਬੀਰ ਬਾਦਲ ਖਿ਼ਲਾਫ਼ ਚੰਡੀਗੜ੍ਹ ਜਿ਼ਲਾ ਅਦਾਲਤ `ਚ ਮਾਣਹਾਨੀ ਦੀ ਸਿ਼ਕਾਇਤ ਦਰਜ ਕਰਵਾਈ ਗਈ ਸੀ । ਸਿ਼ਕਾਇਤ ਭਾਰਤੀ ਦੰਡ ਸੰਹਿਤਾ ਦੀ ਧਾਰਾ 499 ਦੇ ਤਹਿਤ ਦਾਇਰ ਕੀਤੀ ਗਈ ਸੀ । ਸਿ਼ਕਾਇਤ ਮੁਤਾਬਕ 4 ਜਨਵਰੀ-2017 ਨੂੰ ਦਿੱਲੀ ਦੇ ਤਤਕਾਲੀ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਰਾਜਿੰਦਰ ਪਾਲ ਸਿੰਘ ਦੇ ਘਰ ਜਾਣ ਤੋਂ ਬਾਅਦ ਸੁਖਬੀਰ ਬਾਦਲ ਨੇ ਮੀਡੀਆ ਵਿਚ ਬਿਆਨ ਦਿੱਤਾ ਸੀ ।

ਕੀ ਦੋਸ਼ ਲਗਾਇਆ ਗਿਆ ਸੀ ਸੁਖਬੀਰ ਬਾਦਲ ਵਲੋਂ

ਦੋਸ਼ ਹੈ ਕਿ ਅਖੰਡ ਕੀਰਤਨੀ ਜਥੇ ਨੂੰ ਪਾਬੰਦੀਸ਼ੁਦਾ ਅੱਤਵਾਦੀ ਸੰਗਠਨ ਬੱਬਰ ਖਾਲਸਾ ਇੰਟਰਨੈਸ਼ਨਲ ਦਾ ਸਿਆਸੀ ਮੋਰਚਾ ਦੱਸਿਆ ਸੀ । ਇਸ ਬਿਆਨ ਨਾਲ ਸੰਗਠਨ ਦਾ ਅਕਸ ਅਤੇ ਸਾਖ ਨੂੰ ਗੰਭੀਰ ਨੁਕਸਾਨ ਪਹੁੰਚਿਆ । ਇਸ ਮਾਮਲੇ ਨੂੰ ਰੱਦ ਕਰਵਾਉਣ ਲਈ ਸੁਖਬੀਰ ਬਾਦਲ ਨੇ ਪੰਜਾਬ-ਹਰਿਆਣਾ ਹਾਈਕੋਰਟ `ਚ ਪਟੀਸ਼ਨ ਦਾਇਰ ਕੀਤੀ ਸੀ ਪਰ ਉਨ੍ਹਾਂ ਦੀ ਪਟੀਸ਼ਨ ਰੱਧ ਕਰ ਦਿੱਤੀ ਸੀ। ਇਸ ਤੋਂ ਬਾਅਦ ਮਾਮਲਾ ਚੰਡੀਗੜ੍ਹ ਜ਼ਿਲਾ ਅਦਾਲਤ ਵਿਚ ਹੀ ਚੱਲ ਰਿਹਾ ਹੈ ।

Advertisement

punjab hockey