Patiala Help Club Logo

ਪੁੱਤਰ ਇਕ ਹਫ਼ਤੇ ਪਿਤਾ ਦੀ ਲਾਸ਼ ਕੋਲ ਹੀ ਬੈੇਠਣ ਦਾ ਮਾਮਲਾ ਆਇਆ ਸਾਹਮਣੇ

ਕਾਨਪੁਰ, 9 ਨਵੰਬਰ 2026 : ਭਾਰਤ ਦੇਸ਼ ਦੇ ਸੂਬੇ ਉਤਰ ਪ੍ਰਦੇਸ਼ (Uttar Pradesh) ਦੇ ਸ਼ਹਿਰ ਕਾਨਪੁਰ ਵਿਖੇ ਇਕ ਪੁੱਤਰ ਦੇ ਆਪਣੇ ਪਿਤਾ ਦੀ ਲਾਸ਼ ਕੋਲ ਇਕ ਹਫ਼ਤੇ ਤੱਕ ਬੈਠਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ ।

ਕੌਣ ਹੈ ਇਹ ਵਿਅਕਤੀ ਜਿਸਦੀ ਹੋ ਗਈ ਮੌਤ

ਮਿਲੀ ਜਾਣਕਾਰੀ ਅਨੁਸਾਰ ਉੱਤਰ ਪ੍ਰਦੇਸ਼ ਦੇ ਕਾਨਪੁਰ `ਚ ਜਿਸ 82 ਸਾਲਾ ਡਾਕਟਰ ਦੀ ਸ਼ੱਕੀ ਹਾਲਾਤ `ਚ ਮੌਤ (Death) ਤੋਂ ਬਾਅਦ ਉਸ ਦਾ ਪੁੱਤਰ 7 ਦਿਨਾਂ ਤੱਕ ਲਾਸ਼ ਨਾਲ ਫਲੈਟ `ਚ ਰਿਹਾ ਦੀ ਪਛਾਣ ਡਾਕਟਰ ਪ੍ਰੇਮ ਪ੍ਰਕਾਸ਼ ਦੇ ਤੌਰ ‘ਤੇ ਹੋਈ ਹੈ । ਉਕਤ ਘਟਨਾਕ੍ਰਮ ਦਾ ਉਸ ਵੇਲੇ ਹੋਇਆ ਜਦੋਂ ਨਵੀਂ ਕਾਰ ਖਰੀਦਣ ਤੋਂ ਬਾਅਦ ਪਿਤਾ ਦਾ ਮੁੰਹ ਮਿੱਠਾ ਕਰਵਾਉਣ ਪਹੁੰਚੀ ਧੀ ਨੇ ਬੈਡ `ਤੇ ਸੜੀ ਹੋਈ ਲਾਸ਼ ਦੇਖੀ ।

ਕੀ ਦੱਸਿਆ ਮ੍ਰਿਤਕ ਡਾਕਟਰ ਦੀ ਧੀ ਨੇ

ਉਪਰੋਕਤ ਮ੍ਰਿਤਕ ਡਾਕਟਰ (Deceased Doctor) ਦੀ ਲੜਕੀ ਅਰਚਨਾ ਨੇ ਦੱਸਿਆ ਕਿ ਨਵੀਂ ਵੈਗਨਾਰ ਕਾਰ ਦੀ ਪੂਜਾ ਕਰਨ ਤੋਂ ਬਾਅਦ ਉਹ ਪਿਤਾ ਅਤੇ ਭਰਾ ਨੂੰ ਮਿਠਆਈ ਦੇਣ ਪਹੁੰਚੀ ਸੀ । ਸੂਚਨਾ ਮਿਲਣ `ਤੇ ਪਹੁੰਚੀ ਪੁਲਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ । ਉਸਨੇ ਦੱਸਿਆ ਕਿ ਦਰਵਾਜ਼ਾ ਖੁੱਲ੍ਹਦਿਆਂ ਹੀ ਤੇਜ਼ ਬਦਬੂ ਆਈ । ਘਰ `ਚ ਸਾਮਾਨ ਖਿੱਲਰਿਆ ਹੋਇਆ ਸੀ ਅਤੇ ਗੰਦਗੀ ਫੈਲੀ ਹੋਈ ਸੀ ਤੇ ਕੋਲ ਹੀ ਖਾਣਾ ਵੀ ਰੱਖਿਆ ਹੋਇਆ ਸੀ । ਪਰਿਵਾਰਕ ਮੈਂਬਰਾਂ ਮੁਤਾਬਕ ਮ੍ਰਿਤਕ ਦੇ ਪੁੱਤਰ ਵਿਜੇ ਸ਼੍ਰੀਵਾਸਤਵ ਦੀ ਮਾਨਸਿਕ ਹਾਲਤ ਠੀਕ ਨਹੀਂ ਹੈ । ਪੁਲਸ ਅਨੁਸਾਰ ਡਾਕਟਰ ਦੀ ਮੌਤ ਦਾ ਕਾਰਨ ਅਜੇ ਸਪੱਸ਼ਟ ਨਹੀਂ ਹੈ । ਲਾਸ਼ ਨੂੰ ਪੋਸਟਮਾਰਟਮ (Postmortem) ਲਈ ਭੇਜ ਕੇ ਜਾਂਚ ਕੀਤੀ ਜਾ ਰਹੀ ਹੈ ।

Advertisement

punjab hockey