ਹੈਮਿਲਟਨ, 10 ਨਵੰਬਰ 2026 : ਹੈਮਿਲਟਨ (Hamilton) ਵਿਖੇ ਭਾਰਤ ਅਤੇ ਨਿਊਜ਼ੀਲੈਂਡ ਵਿਚਕਾਰ ਖੇਡਿਆ ਜਾਣ ਵਾਲਾ ਤੀਸਰਾ ਵਨਡੇਅ ਮੈਚ (Third ODI Match) ਅੱਜ ਟਾਸ ਤੋਂ ਬਾਅਦ ਰੱਦ ਕਰ ਦਿੱਤਾ ਗਿਆ ਹੈ ।
ਕੀ ਕਾਰਨ ਰਿਹਾ ਮੈਚ ਰੱਦ ਕੀਤੇ ਜਾਣ ਦਾ
ਮਿਲੀ ਜਾਣਕਾਰੀ ਅਨੁਸਾਰ ਹੈਮਿਲਟਨ ਵਿਖੇ ਜੋ ਅੱਜ ਭਾਰਤ ਅਤੇ ਨਿਊਜ਼ੀਲੈਂਡ (India and New Zealand) ਵਿਚਕਾਰ ਤੀਸਰਾ ਵਨਡੇਅ ਮੈਚ ਖੇੇਡਿਆ ਜਾਣਾ ਸੀ ਅੱਜ ਟਾਸ ਤੋਂ ਬਾਅਦ ਰੱਦ ਕਰ ਦਿੱਤਾ ਗਿਆ ਹੈ ਦਾ ਮੁੱਖ ਕਾਰਨ ਮੀਂਹ ਦੱਸਿਆ ਜਾ ਰਿਹਾ ਹੈ । ਦੱਸਣਯੋਗ ਹੈ ਕਿ ਮੈਚ ਨੂੰ 40-40 ਓਵਰਾਂ ਦਾ ਕਰਨ ਦਾ ਫ਼ੈਸਲਾ ਲਿਆ ਗਿਆ ਸੀ, ਪਰ ਲਗਾਤਾਰ ਮੀਂਹ ਪੈਣ ਕਾਰਨ ਇੱਕ ਵੀ ਗੇਂਦ ਸੁੱਟੇ ਬਿਨਾਂ ਹੀ ਮੈਚ ਰੱਦ ਕਰਨਾ ਪਿਆ ।
ਭਾਰਤ ਨੇ ਖੇਡੇ ਹਨ ਹੁਣ ਤੱਕ 1086 ਵਨਡੇ ਮੈਚ
ਪੰਜ ਮੈਚਾਂ ਦੀ ਸੀਰੀਜ਼ ਦੇ ਪਹਿਲੇ ਦੋ ਮੁਕਾਬਲੇ ਭਾਰਤ ਜਿੱਤ ਚੁੱਕਾ ਹੈ । ਹੁਣ ਜੇਕਰ ਨਿਊਜ਼ੀਲੈਂਡ ਆਖ਼ਰੀ ਦੋਵੇਂ ਮੈਚ ਜਿੱਤ ਵੀ ਲੈਂਦਾ ਹੈ ਤਾਂ ਵੀ ਸੀਰੀਜ਼ ਬਰਾਬਰੀ ’ਤੇ ਹੀ ਖ਼ਤਮ ਹੋਵੇਗੀ। ਵਨਡੇ ਕ੍ਰਿਕਟ ਵਿੱਚ ਮੀਂਹ ਸਮੇਤ ਹੋਰ ਕਾਰਨਾਂ ਕਰਕੇ ਸਭ ਤੋਂ ਵੱਧ ਮੈਚ ਰੱਦ ਹੋਣ ਦਾ ਵਿਸ਼ਵ ਰਿਕਾਰਡ ਭਾਰਤ ਅਤੇ ਨਿਊਜ਼ੀਲੈਂਡ ਦੇ ਨਾਂ ਦਰਜ ਹੈ । ਭਾਰਤ ਨੇ ਹੁਣ ਤੱਕ 1,086 ਵਨਡੇ ਮੈਚ ਖੇਡੇ ਹਨ, ਜਿਨ੍ਹਾਂ ਵਿੱਚੋਂ 44 ਰੱਦ ਹੋਏ ਹਨ । ਇਸੇ ਤਰ੍ਹਾਂ ਨਿਊਜ਼ੀਲੈਂਡ ਦੇ 860 ਵਨਡੇ ਮੈਚਾਂ ਵਿੱਚੋਂ 44 ਮੈਚ ਰੱਦ ਹੋ ਚੁੱਕੇ ਹਨ।








