Patiala Help Club Logo

ਅੰਮ੍ਰਿਤਪਾਲ ਸਿੰਘ ਦੇ ਪਰਿਵਾਰ ਨੇ ਮੁੜ ਕੀਤੀ ਅਦਾਲਤ ਵਿਚ ਅਪੀਲ ਦਾਇਰ

ਅੰਮ੍ਰਿਤਸਰ, 14 ਨਵੰਬਰ 2026 : ਪੰਜਾਬ ਦੇ ਜਿਲਾ ਅੰਮ੍ਰਿਤਸਰ ਦੀ ਅਦਾਲਤ (Court) ਵਿਚ ਸੰਸਦ ਮੈਂਬਰ ਅੰਮ੍ਰਿਤਪਾਲ ਸਿੰਘ ਦੇ ਪਰਿਵਾਰਕ ਮੈਂਬਰਾਂ ਵਲੋਂ ਮੁੜ ਅਰਜ਼ੀ ਦਾਖਲ (Application Submitted) ਕੀਤੀ ਗਈ ਹੈ ।

ਕਿਸ ਕਾਰਨ ਕੀਤੀ ਗਈ ਹੈ ਅਰਜ਼ੀ ਦਾਇਰ

ਮਿਲੀ ਜਾਣਕਾਰੀ ਅਨੁਸਾਰ ਲੋਕ ਸਭਾ ਸੰਸਦ ਮੈਂਬਰ ਅੰਮ੍ਰਿਤਪਾਲ ਸਿੰਘ (Amritpal Singh) ਨੂੰ ਮਾਨਯੋਗ ਅਦਾਲਤ ਵਲੋਂ ਜੋ ਅੰਮ੍ਰਿਤਪਾਲ ਦੀ ਦਾਦੀ ਦੇ ਅੰਤਿਮ ਸਸਕਾਰ ਵਿਚ ਸ਼ਾਮਲ ਹੋਣ ਲਈ 3 ਘੰਟਿਆਂ ਦੀ ਹਿਰਾਸਤ ਪੈਰੋਲ ਦੇ ਹੁਕਮ ਦਿੱਤੇ ਗਏ ਹਨ ਦੇ ਚਲਦਿਆਂ ਅਦਾਲਤ ਵਿਚ ਅਪੀਲ ਦਾਇਰ ਕੀਤੀ ਗਈ ਹੈ ।

ਕੀ ਕਾਰਨ ਦੱਸਿਆ ਗਿਆ ਹੈ ਪਰਿਵਾਰ ਵਲੋਂ

ਅੰਮ੍ਰਿਤਪਾਲ ਸਿੰਘ ਦੇ ਪਰਿਵਾਰਕ ਮੈਂਬਰਾਂ ਨੇ ਅਦਾਲਤ ਨੂੰ ਦੱਸਿਆ ਹੈ ਕਿ ਉਹ ਅੰਮ੍ਰਿਤਪਾਲ ਸਿੰਘ ਨੂੰ 18 ਨਵੰਬਰ ਨੂੰ ਪਿੰਡ ਜੱਲੂ ਖੇੜਾ ਲਿਆਉਣ ਦੇ ਹੁਕਮ ਜਾਰੀ ਕਰੇ ਕਿਉਂਕਿ ਉਸਦੀ ਦਾਦੀ ਚਰਨ ਕੌਰ ਦਾ ਅੰਤਿਮ ਸਸਕਾਰ ਮੁੜ ਤੈਅ ਕੀਤਾ ਗਿਆ ਹੈ ।
ਪਰਿਵਾਰਕ ਮੈਂਬਰਾਂ ਅਤੇ ਉਨ੍ਹਾਂ ਦੇ ਵਕੀਲ ਨੇ ਕਿਹਾ ਕਿ ਉਨ੍ਹਾਂ ਨੂੰ 14 ਨਵੰਬਰ ਨੂੰ ਲਿਆਉਣ ਲਈ ਰਸਮੀ ਕਾਰਵਾਈਆਂ ਪੂਰੀਆਂ ਕਰਨਾ ਸੰਭਵ ਨਹੀਂ ਸੀ, ਇਸ ਲਈ ਪਰਿਵਾਰ ਨੇ ਫੈਸਲਾ ਕੀਤਾ ਹੈ ਕਿ ਸਸਕਾਰ 18 ਨਵੰਬਰ ਤੱਕ ਮੁਲਤਵੀ ਕਰ ਦਿੱਤਾ ਜਾਵੇ ਤਾਂ ਜੋ ਉਨ੍ਹਾਂ ਨੂੰ ਉਸ ਤਰੀਕ ਤੱਕ ਲਿਆਂਦਾ ਜਾ ਸਕੇ ।

Advertisement

punjab hockey
Meeting