ਫਾਜਿ਼ਲਕਾ, 14 ਨਵੰਬਰ 2026 : ਭਾਰਤ-ਪਾਕਿਸਤਾਨ ਕੌਮਾਂਤਰੀ ਬਾਰਡਰ (India-Pakistan International Border) ‘ਤੇ ਰੋਜ਼ਾਨਾ ਹੋਣ ਵਾਲੀ ਰੀਟਰੀਟ ਸੈਰੇਮਨੀ ਦੇ ਸਮੇਂ ਵਿਚ ਤਬਦੀਲੀ ਕੀਤੇ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ ।
ਕਦੋਂ ਤੋਂ ਬਦਲਿਆ ਜਾਵੇਗਾ ਸਮਾਂ
ਮਿਲੀ ਜਾਣਕਾਰੀ ਅਨੁਸਾਰ ਭਾਰਤ-ਪਾਕਿਸਤਾਨ ਕੌਮਾਂਤਰੀ ਸਰਹੱਦ ’ਤੇ ਰੋਜ਼ਾਨਾ ਹੋਣ ਵਾਲੀ ਜੋ ਰੀਟਰੀਟ ਸੈਰੇਮਨੀ (Retreat ceremony) ਦੇ ਸਮੇਂ ਮੌਸਮ `ਚ ਤਬਦੀਲੀ ਦੇ ਮੱਦੇਨਜ਼ਰ ਬਦਲਾਅ ਕੀਤਾ ਗਿਆ ਹੈ ਦੇ ਵੀ ਤਬਦੀਲੀ ਹੁਣ 16 ਨਵੰਬਰ ਤੋਂ ਕੀਤੀ ਜਾਵੇਗੀ । ਦੱਸਣਯੋਗ ਹੈ ਕਿ ਉਕਤ ਸਮਾਂ ਤਬਦੀਲੀ ਫਾਜਿ਼ਲਕਾ ਦੇ ਸਾਦਕੀ ਬਾਰਡਰ ਸਮੇਤ ਫਿਰੋਜ਼ਪੁਰ ਦੇ ਹੁਸੈਨੀਵਾਲਾ ਅਤੇ ਅੰਮ੍ਰਿਤਸਰ ਦੇ ਵਾਹਗਾ-ਅਟਾਰੀ ਬਾਰਡਰ ’ਤੇ ਰੀਟਰੀਟ ਸੈਰੇਮਨੀ ਸ਼ਾਮ 4:30 ਵਜੇ ਸ਼ੁਰੂ ਹੋਇਆ ਕਰੇਗੀ ।
ਕੀ ਜਾਣਕਾਰੀ ਦਿੱਤੀ ਬੀ. ਐਸ. ਐਫ. ਅਧਿਕਾਰੀ ਨੇ
ਇਸ ਸਬੰਧੀ ਜਾਣਕਾਰੀ ਦਿੰਦਿਆਂ ਬੀ. ਐਸ. ਐਫ. ਦੇ ਅਧਿਕਾਰੀਆਂ ਨੇ ਦੱਸਿਆ ਕਿ ਮੌਸਮ `ਚ ਤਬਦੀਲੀ ਕਾਰਨ ਹਰ ਸਾਲ ਰੀਟਰੀਟ ਸੈਰੇਮਨੀ ਦੇ ਸਮੇਂ `ਚ ਬਦਲਾਅ ਕੀਤਾ ਜਾਂਦਾ ਹੈ । ਇਸੇ ਤਹਿਤ ਹੁਣ ਸਮਾਰੋਹ ਦਾ ਨਵਾਂ ਸਮਾਂ ਸ਼ਾਮ ਸਾਢੇ 4 ਵਜੇ ਨਿਰਧਾਰਤ ਕੀਤਾ ਗਿਆ ਹੈ ।
ਕੀ ਅਪੀਲ ਕੀਤੀ ਗਈ ਹੈ ਅਧਿਕਾਰੀਆਂ ਵਲੋਂ
ਉਨ੍ਹਾਂ ਦੱਸਿਆ ਕਿ ਸਾਦਕੀ ਬਾਰਡਰ ’ਤੇ ਰੀਟਰੀਟ ਸੈਰੇਮਨੀ ਦੇਖਣ ਲਈ ਵੱਡੀ ਗਿਣਤੀ `ਚ ਲੋਕ ਪਹੁੰਚਦੇ ਹਨ। ਇਸ ਲਈ ਉਨ੍ਹਾਂ ਦਰਸ਼ਕਾਂ ਨੂੰ ਅਪੀਲ ਕੀਤੀ ਕਿ ਉਹ ਆਪਣਾ ਆਧਾਰ ਕਾਰਡ ਨਾਲ ਲੈ ਕੇ ਆਉਣ ਅਤੇ ਸ਼ਾਮ 4 ਵਜੇ ਤੱਕ ਸਰਹੱਦ ’ਤੇ ਪਹੁੰਚ ਜਾਣ, ਤਾਂ ਜੋ ਉਹ ਸਮੇਂ ਸਿਰ ਸਮਾਰੋਹ ਵਿੱਚ ਸ਼ਾਮਲ ਹੋ ਸਕਣ ।









