ਬਠਿੰਡਾ, 16 ਨਵੰਬਰ 2026 : ਸ਼ੋ੍ਮਣੀ ਅਕਾਲੀ ਦਲ (Shiromani Akali Dal) ਦੇ ਇਸਤਰੀ ਵਿੰਗ ਪ੍ਰਧਾਨ ਵਲੋਂ ਬਠਿੰਡਾ ਸ਼ਹਿਰੀ ਹਲਕੇ ਦੀਆਂ ਮਹਿਲਾ ਆਗੂਆਂ ਨੂੰ ਅਹੁਦੇਦਾਰੀਆਂ (Appointment) ਦਿੱਤੇ ਜਾਣ ਦਾ ਸਮਾਚਾਰ ਹੈ ।
ਕਿਸ-ਕਿਸ ਅਹੁਦੇ ‘ਤੇ ਕੀਤੀਆਂ ਗਈਆਂ ਹਨ ਨਿਯੁਕਤੀਆਂ
ਮਿਲੀ ਜਾਣਕਾਰੀ ਅਨੁਸਾਰ ਸ਼੍ਰੋਮਣੀ ਅਕਾਲੀ ਦਲ ਦੇ ਇਸਤਰੀ ਵਿੰਗ (Women’s Wing) ਦੀ ਪ੍ਰਧਾਨ ਹਰਗੋਬਿੰਦ ਕੌਰ ਵੱਲੋਂ ਜੋ ਜੱਥੇਬੰਦੀ ਦਾ ਵਿਸਥਾਰ ਕਰਦਿਆਂ ਨਵੀਆਂ ਨਿਯੁਕਤੀਆਂ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਬਠਿੰਡਾ ਦੀ ਸੰਸਦ ਮੈਂਬਰ ਹਰਸਿਮਰਤ ਕੌਰ ਬਾਦਲ ਦੀ ਸਹਿਮਤੀ ਨਾਲ ਕੀਤੀਆਂ ਗਈਆਂ ਹਨ ਵਿਚ ਸੀਨੀਅਰ ਮੀਤ ਪ੍ਰਧਾਨ, ਸੂਬਾ ਮੀਤ ਪ੍ਰਧਾਨ, ਜਨਰਲ ਸਕੱਤਰ ਪੰਜਾਬ, ਸੂਬਾ ਸਕੱਤਰ ਸ਼ਾਮਲ ਹਨ ।
ਕਿਸ-ਕਿਸ ਨੂੰ ਕੀ ਅਹੁਦੇਦਾਰੀ ਕੀਤੀ ਗਈ ਹੈ ਪ੍ਰਦਾਨ
ਪ੍ਰਾਪਤ ਸੂਚਨਾ ਮੁਤਾਬਕ ਉਪਰੋਕਤ ਮੁਤਾਬਕ ਮਹਿਲਾਵਾਂ ਨੂੰ ਪੰਜਾਬ ਪੱਧਰ ਤੇ ਦਿੱਤੀਆਂ ਗਈਆਂ ਅਹੁਦੇਦਾਰੀਆਂ ਦੇ ਚਲਦਿਆਂ ਬੀਬੀ ਰਾਜਿੰਦਰ ਕੌਰ, ਬੀਬੀ ਤੇਜ ਕੌਰ ਚਹਿਲ, ਬੀਬੀ ਸ਼ੈਰੀ ਗੋਇਲ ਅਤੇ ਬੀਬੀ ਹਰਮਨ ਸ਼ਰਮਾ ਨੂੰ ਸੂਬਾ ਵਾਈਸ ਪ੍ਰਧਾਨ, ਬੀਬੀ ਰਚਨਾ ਉਬਰਾਏ ਨੂੰ ਸੂਬੇ ਦੀ ਜਨਰਲ ਸਕੱਤਰ ਅਤੇ ਬੀਬੀ ਡਿੰਪੀ ਰਾਣੀ ਤੇ ਬੀਬੀ ਰਜਨੀ ਬਾਲਾ ਨੂੰ ਸੂਬਾ ਸਕੱਤਰ ਸਕੱਤਰ ਨਿਯੁਕਤ ਕੀਤਾ ਗਿਆ ਹੈ ।









