ਜਲੰਧਰ, 17 ਨਵੰਬਰ 2026 : ਮੁੱਖ ਮੰਤਰੀ (Chief Minister) ਭਗਵੰਤ ਸਿੰਘ ਮਾਨ ਨੇ ਐਲਾਨ ਕੀਤਾ ਹੈ ਕਿ ਪੰਜਾਬ ਰਾਸ਼ਟਰੀ ਪੱਧਰ ਦੀ ਫੁੱਟਬਾਲ ਚੈਂਪੀਅਨਸਿ਼ਪ (Football Championship) ਦੀ ਮੇਜ਼ਬਾਨੀ ਕਰੇਗਾ ।
ਸਰਾਭਾ ਸਪੋਰਟਸ ਕਲੱਬ ਦੇ ਬੁਨਿਆਦੀ ਢਾਂਚੇ ਦੇ ਵਿਕਾਸ ਲਈ ਕੀ ਐਲਾਨ ਕੀਤਾ
ਇਸ ਦੇ ਮੁਕਾਬਲੇ ਸਰਾਭਾ, ਮਾਹਿਲਪੁਰ, ਹੁਸ਼ਿਆਰਪੁਰ ਸਮੇਤ ਵੱਖ-ਵੱਖ ਮੈਦਾਨਾਂ `ਚ ਕਰਵਾਏ ਜਾਣਗੇ । ਉਨ੍ਹਾਂ ਕਿਹਾ ਕਿ ਏਸ਼ੀਅਨ ਹਾਕੀ ਚੈਂਪੀਅਨਜ਼ ਟਰਾਫੀ (Asian Hockey Champions Trophy) ਦੇ ਸਫ਼ਲ ਆਯੋਜਨ ਤੋਂ ਬਾਅਦ ਪੰਜਾਬ ਖੇਡਾਂ ਦੇ ਰਾਸ਼ਟਰੀ ਨਕਸ਼ੇ `ਤੇ ਉੱਭਰਿਆ ਹੈ ਅਤੇ ਫੁੱਟਬਾਲ ਚੈਂਪੀਅਨਸਿ਼ਪ ਨਾਲ ਸੂਬੇ ਦੇ ਖੇਡ ਬੁਨਿਆਦੀ ਢਾਂਚੇ ਨੂੰ ਵੀ ਮਜ਼ਬੂਤੀ ਮਿਲੇਗੀ । ਉਨ੍ਹਾਂ ਸਰਾਭਾ ਸਪੋਰਟਸ ਕਲੱਬ ਦੇ ਬੁਨਿਆਦੀ ਢਾਂਚੇ ਦੇ ਵਿਕਾਸ ਲਈ 51 ਲੱਖ ਰੁਪਏ ਦੇਣ ਦਾ ਐਲਾਨ ਕੀਤਾ। ਉਨ੍ਹਾਂ ਕਿਹਾ ਕਿ ਰਾਸ਼ਟਰੀ ਪੱਧਰ ਦੇ ਇਸ ਟੂਰਨਾਮੈਂਟ `ਚ ਦੇਸ਼ ਦੇ ਬਿਹਤਰੀਨ ਖਿਡਾਰੀ ਹਿੱਸਾ ਲੈਣਗੇ ਅਤੇ ਸਰਾਭਾ ਦੇ ਖੇਡ ਮੈਦਾਨ ਨੂੰ ਵੀ ਅਪਗ੍ਰੇਡ ਕੀਤਾ ਜਾਵੇਗਾ ।
ਪੰਜਾਬ ਗਣਤੰਤਰ ਦਿਵਸ ਪ੍ਰੇਡ ਤੇ ਖੇਡਾਂ ਨੂੰ ਕਿਵੇਂ ਕਰੇਗਾ ਪ੍ਰਦਰਸਿ਼ਤ
ਸ਼ਹੀਦ ਕਰਤਾਰ ਸਿੰਘ ਸਰਾਭਾ ਦੇ ਸ਼ਹੀਦੀ ਦਿਹਾੜੇ `ਤੇ ਆਯੋਜਿਤ ਫੁੱਟਬਾਲ ਅਤੇ ਕਬੱਡੀ ਮੁਕਾਬਲੇ ਉਨ੍ਹਾਂ ਦੀ ਕ੍ਰਾਂਤੀਕਾਰੀ ਸੋਚ ਨੂੰ ਸੱਚੀ ਸ਼ਰਧਾਂਜਲੀ ਹਨ । ਉਨ੍ਹਾਂ ਐਲਾਨ ਕੀਤਾ ਕਿ ਪੰਜਾਬ ਇਸ ਵਾਰ 26 ਜਨਵਰੀ ਨੂੰ ਦਿੱਲੀ `ਚ ਹੋਣ ਵਾਲੀ ਗਣਤੰਤਰ ਦਿਵਸ ਪਰੇਡ `ਚ ਕਿਲਾ ਰਾਏਪੁਰ ਦੀਆਂ ਰਵਾਇਤੀ ਬੈਲ ਗੱਡੀਆਂ ਦੀਆਂ ਖੇਡਾਂ ਨੂੰ ਝਾਕੀ ਰਾਹੀਂ ਪ੍ਰਦਰਸ਼ਿਤ ਕਰੇਗਾ। ਝਾਕੀ ਜ਼ਰੀਏ ਸੂਬੇ ਦੀ ਇਸ ਰਵਾਇਤੀ ਖੇਡ ਸੱਭਿਆਚਾਰ ਨੂੰ ਰਾਸ਼ਟਰੀ ਮੰਚ `ਤੇ ਪੇਸ਼ ਕੀਤਾ ਜਾਵੇਗਾ ।









