ਮੁੰਬਈ, 19 ਨਵੰਬਰ 2026 : ਭਾਰਤ ਦੇਸ਼ ਦੇ ਸੂਬੇ ਮਹਾਰਾਸ਼ਟਰ (Maharashtra) ਦੇ ਸ਼ਹਿਰ ਮੁੰਬਈ ਦੇ ਭਿੰਡੀ ਬਾਜ਼ਾਰ ਵਿਖੇ ਦਾਊਦ ਇਬਰਾਹਿਮ ਦੇ ਪੁਸ਼ਤੈਨੀ ਘਰ ਨੂੰ ਅੱਜ ਬੀ. ਐਮ. ਸੀ. (B.M.C.) ਵਲੋਂ ਢਾਹਿਆ ਗਿਆ ਹੈ ।
ਕੀ ਕਾਰਨ ਰਿਹਾ ਬੀ. ਐਮ. ਸੀ. ਵਲੋਂ ਘਰ ਢਾਹੁਣ ਦਾ
ਮਿਲੀ ਜਾਣਕਾਰੀ ਅਨੁਸਾਰ ਮੁੰਬਈ ਦੇ ਭਿੰਡੀ ਬਾਜ਼ਾਰ ਵਿਖੇ ਜੋ ਦਾਊਦ ਇਬਰਾਹਿਮ (Dawood Ibrahim) ਦੇ ਪੁਸ਼ਤੈਨੀ ਘਰ ਨੂੰ ਅੱਜ ਮੁੰਬਈ ਮਿਊਂਸਪਲ ਕਾਰਪੋਰੇਸ਼ਨ ਵਲੋਂ ਢਾਹ ਦਿੱਤਾ ਗਿਆ ਹੈ ਦਾ ਮੁੱਖ ਕਾਰਨ ਉਸ ਘਰ ਦੀ ਹਾਲਤ ਕਾਫੀ ਜਰਜਰ ਹੋ ਜਾਣਾ ਸੀ । ਦੱਸਣਯੋਗ ਹੈ ਕਿ ਬੀ. ਐਮ. ਸੀ. ਵਲੋਂ ਪਿਛਲੇ ਕਾਫੀ ਸਮੇਂ ਤੋਂ ਉਕਤ ਇਮਾਰਤ ਨੂੰ ਸੀ-1 ਸ਼ੇ੍ਣੀ ਵਿਚ ਰੱਖਿਆ ਹੋਇਆ ਸੀ ।
ਕੀ ਦੱਸਿਆ ਬੀ. ਐਮ. ਸੀ. ਅਧਿਕਾਰੀਆਂ ਨੇ
ਪ੍ਰਾਪਤ ਜਾਣਕਾਰੀ ਅਨੁਸਾਰ ਉਕਤ ਘਰ ਢਾਹੇ ਜਾਣ ਸਬੰਧੀ ਜਾਣਕਾਰੀ ਦਿੰਦਿਆਂ ਬੀ. ਐਮ. ਸੀ. ਅਧਿਕਾਰੀਆਂ ਨੇ ਦੱਸਿਆ ਕਿ ਪਾਕਮੋਡੀਆ ਸਟ੍ਰੀਟ ਸਥਿਤ ਮੁਸਫਿਖਾਨਾ ਇਮਾਰਤ ਦੀਆਂ ਕੰਧਾਂ ਅਤੇ ਛੱਤ ਡਿੱਗਣ ਦੇ ਖ਼ਤਰੇ ਕਾਰਨ ਇਸ ਨੂੰ ਢਾਹਿਆ ਜਾ ਰਿਹਾ ਹੈ । ਸਥਾਨਕ ਲੋਕਾਂ ਦੇ ਵਿਰੋਧ ਨੂੰ ਦੇਖਦਿਆਂ ਇਲਾਕੇ ਵਿੱਚ ਭਾਰੀ ਪੁਲਿਸ ਬਲ ਤਾਇਨਾਤ ਕੀਤਾ ਗਿਆ ।
ਹੋਰ ਕੀ ਕੀ ਸਪੱਸ਼ਟ ਕੀਤਾ ਗਿਆ
ਭਾਰਤ ਦੇਸ਼ ਦੀ ਵਿੱਤੀ ਰਾਜਧਾਨੀ ਮੰਨੇ ਜਾਣ ਵਾਲੇ ਸ਼ਹਿਰ ਮੰੁਬਈ ਵਿਖੇ ਢਾਾਹੇ ਗਏ ਮਕਾਨ ਸਬੰਧੀ ਬੀ. ਐਮ. ਸੀ. ਨੇ ਸਪੱਸ਼ਟ ਕੀਤਾ ਕਿ ਮਕਾਨ ਮਸਜਿਦ ਦਾ ਹਿੱਸਾ ਹੈ ਤੇ ਇਮਾਰਤ ਦੇ ਸਿਰਫ਼ ਜਰਜਰ ਹਿੱਸੇ ਨੂੰ ਹੀ ਢਾਹਿਆ ਜਾ ਰਿਹਾ ਹੈ । ਪੂਰੀ ਮਸਜਿਦ ਨੂੰ ਨਹੀਂ ਢਾਹਿਆ ਜਾਵੇਗਾ । ਦੱਸਣਯੋਗ ਹੈ ਕਿ ਦਾਊਦ ਇਬਰਾਹਿਮ ਅਤੇ ਉਸ ਦਾ ਗਿਰੋਹ 1993 ਦੇ ਮੁੰਬਈ ਬੰਬ ਧਮਾਕਿਆਂ ਨਾਲ ਜੁੜੇ ਮਾਮਲੇ ਵਿੱਚ ਭਾਰਤ ਵਿੱਚ ਲੋੜੀਂਦੇ ਹਨ । ਧਮਾਕਿਆਂ ਤੋਂ ਬਾਅਦ ਉਹ ਦੇਸ਼ ਛੱਡ ਕੇ ਫ਼ਰਾਰ ਹੋ ਗਿਆ ਸੀ । ਰਿਪੋਰਟਾਂ ਮੁਤਾਬਕ ਦਾਊਦ ਪਾਕਿਸਤਾਨ ਵਿੱਚ ਹੈ ।










