ਫ਼ਰੀਦਕੋਟ, 21 ਅਗਸਤ 2026 : ਪੰਜਾਬ ਦੇ ਜਿਲਾ ਫਰੀਦਕੋਟ (Faridkot) ਦੇ ਪਿੰਡ ਡੋਡ ਦੀ ਵਸਨੀਕ ਪੰਜਾਬੀ ਮੂਲ ਦੀ ਲੜਕੀ ਦੀ ਕੈਨੇਡਾ ਵਿਖੇ ਦਿਲ ਦਾ ਦੌਰਾ (heart attack) ਪੈਣ ਕਾਰਨ ਮੌਤ (Death) ਹੋ ਜਾਣ ਦਾ ਸਮਾਚਾਰ ਹੈ ।
ਕੌਣ ਹੈ ਇਹ ਲੜਕੀ
ਮਿਲੀ ਜਾਣਕਾਰੀ ਫਰੀਦਕੋਟ ਦੇ ਪਿੰਡ ਡੋਡ ਦੀ ਰਹਿਣ ਵਾਲੀ ਜਿਸ ਪੰਜਾਬੀ ਮੂਲ ਦੀ ਲੜਕੀ ਦੀ ਕੈਨੇਡਾ (Canada) ਦੇ ਵਿਨੀਪੈਗ ਵਿਖੇ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ ਹੈ ਦੀ ਪਛਾਣ 24 ਸਾਲਾ ਅਨਮੋਲਦੀਪ ਕੌਰ ਦੇ ਤੌਰ ‘ਤੇ ਹੋਈ ਹੈ । ਦੱਸਣਯੋਗ ਹੈ ਕਿ ਉਕਤ ਲੜਕੀ ਨੇ ਕੈਨੇਡਾ ਵਿਖੇ ਮੈਡੀਕਲ ਸਟਰੀਮ ਦੀ ਪੜ੍ਹਾਈ ਪੂਰੀ ਕਰ ਲਈ ਸੀ ਅਤੇ ਹੁਣ ਕੈਨੇਡਾ ਦੀ ਪੀ. ਆਰ. ਲਈ ਅਪਲਾਈ ਕਰਨਾ ਸੀ ।
ਕੀ ਦੱਸਿਆ ਲੜਕੀ ਦੇ ਪਿਤਾ ਨੇ
ਉਪਰੋਕਤ ਲੜਕੀ ਅਨਮੋਲਦੀਪ ਕੌਰ ਦੇ ਪਿਤਾ ਡਾ. ਜਰਨੈਲ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੀ ਧੀ ਅਨਮੋਲਦੀਪ ਵਿਨੀਪੈਗ ’ਚ ਇੱਕ ਅਪਾਰਟਮੈਂਟ ’ਚ ਬੰਗਲਾਦੇਸ਼ ਦੀ ਰੂਮਮੇਟ ਨਾਲ ਰਹਿ ਰਹੀ ਸੀ । ਉਸ ਨੇ ਪੜ੍ਹਾਈ ਪੂਰੀ ਕਰ ਲਈ ਸੀ ਤੇ ਪੀ. ਆਰ. ਲਈ ਅਰਜ਼ੀ ਦਿੱਤੀ ਹੋਈ ਸੀ । ਬੁੱਧਵਾਰ ਨੂੰ ਦਿਲ ਦਾ ਦੌਰਾ ਪੈਣ ਮਗਰੋਂ ਉਸ ਦੀ ਸਿਹਤ ਅਚਾਨਕ ਵਿਗੜ ਗਈ ਤੇ ਉਸ ਤੋਂ ਬਾਅਦ ਉਸ ਦੀ ਮੌਤ ਹੋ ਗਈ । ਦੁਖੀ ਪਰਿਵਾਰ ਤੇ ਪਿੰਡ ਵਾਸੀਆਂ ਨੇ ਸਰਕਾਰ ਨੂੰ ਲੜਕੀ ਦੀ ਮ੍ਰਿਤਕ ਦੀ ਦੇਹ ਭਾਰਤ ਲਿਆਉਣ ’ਚ ਮਦਦ ਦੀ ਅਪੀਲ ਕੀਤੀ ਹੈ ।








