Patiala Help Club Logo

ਪੰਜਾਬੀ ਮੂਲ ਦਾ ਨੌਜਵਾਨ ਅਮਰੀਕਾ ਦੀ ਆਰਮੀ ਵਿਚ ਹੋਇਆ ਭਰਤੀ

ਟਾਂਡਾ ਉੜਮੁੜ, 29 ਅਗਸਤ 2026 : ਪੰਜਾਬ ਦੇ ਸ਼ਹਿਰ ਟਾਂਡਾ ਉਮੁੜ (Tanda Umdur) ਦਾ ਵਸਨੀਕ ਪੰਜਾਬੀ ਮੂਲ ਦੇ ਨੌਜਵਾਨ ਦੇ ਅਮਰੀਕਾ ਦੀ ਆਰਮੀ (US Army) ਵਿਚ ਭਰਤੀ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ ।

ਕੌਣ ਹੈ ਇਹ ਪੰਜਾਬੀ ਨੌਜਵਾਨ

ਮਿਲੀ ਜਾਣਕਾਰੀ ਅਨੁਸਾਰ ਪੰਜਾਬ ਦੇ ਸ਼ਹਿਰ ਟਾਂਡਾ ਉੜਮੁੜ ਦੇ ਜਿਸ ਪੰਜਾਬੀ ਮੂਲ ਦੇ ਨੌਜਵਾਨ ਦੀ ਹਾਲ ਹੀ ਵਿਚ ਅਮਰੀਕਾ ਦੀ ਆਰਮੀ ਵਿਚ ਭਰਤੀ (Recruitment) ਹੋਣ ਦਾ ਸਮਾਚਾਰ ਸਾਹਮਣੇ ਆਇਆ ਹੈ ਦੀ ਪਛਾਣ ਹੇਮੰਤ ਸ਼ਰਮਾ (Hemant Sharma) ਦੇ ਤੌਰ ‘ਤੇ ਹੋਈ ਹੈ । ਦੱਸਣਯੋਗ ਹੈ ਕਿ ਉਕਤ ਨੌਜਵਾਨ ਪਿੰਡ ਖੁਣ-ਖੁਣ ਕਲਾਂ ਦਾ ਰਹਿਣ ਵਾਲਾ ਦੱਸਿਆ ਜਾ ਰਿਹਾ ਹੈ । ਉਕਤ ਨੌਜਵਾਨ ਪ੍ਰਮੁੱਖ ਸਿੱਖਿਆ ਸੰਸਥਾ ਸਿਲਵਰ ਓਕ ਇੰਟਰਨੈਸ਼ਨਲ ਸੀਨੀ. ਸੈਕੰ. ਸਕੂਲ ਸ਼ਾਹਬਾਜ਼ਪੁਰ ਦਾ ਵਿਦਿਆਰਥੀ ਰਿਹਾ ।

ਕੀ ਦੱਸਿਆ ਸਕੂਲ ਪ੍ਰਿੰਸੀਪਲ ਨੇ

ਹੇਮੰਤ ਸ਼ਰਮਾ ਜਿਨ੍ਹਾਂ ਉਪਰੋਕਤ ਸਕੂਲ ਤੋਂ ਆਪਣੀ ਪੜ੍ਹਾਈ ਕੀਤੀ ਦੀ ਪ੍ਰਿੰਸੀਪਲ ਮੁਨੀਸ਼ਾ ਸੰਗਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਹੇਮੰਤ ਸ਼ਰਮਾ ਨਰਸਰੀ ਕਲਾਸ ਤੋਂ ਬਾਰ੍ਹਵੀਂ ਕਲਾਸ ਤੱਕ ਸਕੂਲ ਦਾ ਹੋਣਹਾਰ ਵਿਦਿਆਰਥੀ ਰਿਹਾ ਹੈ । ਉਨ੍ਹਾਂ ਦੱਸਿਆ ਕਿ ਜਿੱਥੇ ਹੇਮੰਤ ਸ਼ਰਮਾ ਆਪਣੇ ਸਕੂਲਿੰਗ ਦੌਰਾਨ ਸਕੂਲ ਦੇ ਪ੍ਰੀਫੈਕਟ ਵਜੋਂ ਸੇਵਾ ਨਿਭਾ ਚੁੱਕਾ ਹੈ, ਉੱਥੇ ਹੀ ਉਹ ਨੈਸ਼ਨਲ ਲੈਵਲ ਦਾ ਸ਼ੂਟਰ ਵੀ ਰਹਿ ਚੁੱਕਾ ਹੈ । ਜਾਣਕਾਰੀ ਦਿੰਦੇ ਹੋਏ ਪ੍ਰਿੰਸੀਪਲ ਸੰਗਰ ਨੇ ਦਸਿਆ ਕਿ ਹੇਮੰਤ ਸ਼ਰਮਾ ਦੀ 12ਵੇਂ ਬਰੈਵੋ ਕੋਂਬੈਕਟ ਇੰਜੀਨੀਅਰ ਵਜੋਂ 35ਵੀਂ ਬਰੈਵੋ ਇੰਜੀਨੀਅਰ ਬਟਾਲੀਅਨ ’ਚ ਯੂ. ਐਸ. ਆਰਮੀ ’ਚ ਨਿਯੁਕਤੀ ਹੋਈ ।

Advertisement