Patiala Help Club Logo

ਅਬੋਹਰ ਪੁਲਸ ਨੇ ਨਸ਼ਾ ਤਸਕਰਾਂ ਦੇ ਕੋਲੋਂ ਕੀਤੀ ਹੈਰੋਇਨ ਬਰਾਮਦ

ਅਬੋਹਰ, 23 ਜੂਨ 2026 : ਪੰਜਾਬ ਦੇ ਜਿਲਾ ਫਾਜਿਲਕਾ ਅਧੀਨ ਆਉਂਦੇ ਸ਼ਹਿਰ ਅਬੋਹਰ (Abohar) ਵਿਖੇ ਪੰਜਾਬ ਪੁਲਸ ਵਲੋਂ ਦੋ ਨਸ਼ਾ ਤਸਕਰਾਂ ਤੋਂ ਹੈਰੋਇਨ (Heroin) ਬਰਾਮਦ ਕੀਤੀ ਗਈ ਹੈ ਦਾ ਸਮਾਚਾਰ ਹੈ ।

ਕਿੰਨੀ ਹੈਰੋਇਨ ਕੀਤੀ ਗਈ ਹੈ ਬਰਾਮਦ

ਮਿਲੀ ਜਾਣਕਾਰੀ ਅਨੁਸਾਰ ਅਬੋਹਰ ਦੇ ਨਸ਼ਾ ਵਿਰੋਧੀ ਸੈੱਲ (Anti-Drug Cell) ਵਲੋਂ ਜੋ ਨਸ਼ਾ ਤਸਕਰੀ ਮਾਮਲੇ ‘ਚ 2 ਜਣਿਆਂ ਨੂੰ ਗ੍ਰਿਫਤਾਰ ਕੀਤਾ ਹੈ ਦੇ ਕੋਲੋਂ ਪੁਲਸ ਨੇ 1 ਕਿਲੋਗ੍ਰਾਮ 5 ਗ੍ਰਾਮ ਹੈਰੋਇਨ ਅਤੇ 390,000 ਰੁਪਏ ਦੀ ਡਰੱਗ ਮਨੀ (Drug money) ਬਰਾਮਦ ਕੀਤੀ ਹੈ ।

ਕੌਣ ਹਨ ਦੋਵੇਂ ਜਣੇ

ਜਿਨ੍ਹਾਂ ਦੋ ਵਿਅਕਤੀਆਂ ਕੋਲੋਂ ਹੈਰੋਇਨ ਬਰਾਮਦ ਕੀਤੀ ਗਈ ਹੈ ਦੀ ਪਛਾਣ ਯੁਵਰਾਜ ਸਿੰਘ ਪੁੱਤਰ ਜਗਤਾਰ ਸਿੰਘ ਵਾਸੀ ਅੰਮ੍ਰਿਤਸਰ ਅਤੇ ਜਗਜੀਤ ਸਿੰਘ ਪੁੱਤਰ ਅਵਤਾਰ ਸਿੰਘ ਵਾਸੀ ਅੰਮ੍ਰਿਤਸਰ ਵਜੋਂ ਹੋਈ ਹੈ । ਪੁਲਸ ਨੇ ਮੁਲਜ਼ਮਾਂ ਖ਼ਿਲਾਫ਼ ਕੇਸ ਦਰਜ ਕਰਕੇ ਅਗਲੇਰੀ ਜਾਂਚ ਸ਼ੁਰੂ ਕਰ ਦਿੱਤੀ ਹੈ । ਮੁਲਜ਼ਮਾਂ ਦੇ ਅਗਲੇ ਅਤੇ ਪਿਛਲੇ ਸਬੰਧਾਂ ਦੀ ਵੀ ਜਾਂਚ ਕੀਤੀ ਜਾ ਰਹੀ ਹੈ ।

ਦੋਹਾਂ ਦੀ ਗ੍ਰਿਫ਼ਤਾਰੀ ਹੋਈ ਇਕ ਨਾਕਾਬੰਦੀ ਦੌਰਾਨ ਤਲਾਸ਼ੀ ਕਰਨ ਤੇ

ਐਂਟੀ-ਨਾਰਕੋਟਿਕਸ ਸੈੱਲ ਦੇ ਇੰਚਾਰਜ ਏ. ਐਸ. ਆਈ. ਬਲਵੀਰ ਸਿੰਘ ਦੀ ਨਿਗਰਾਨੀ ਹੇਠ ਇੱਕ ਪੁਲਸ ਟੀਮ ਖੂਈਆਂ ਸਰਵਰ ਥਾਣਾ ਖੇਤਰ ‘ਚ ਸ਼ੱਕੀ ਵਿਅਕਤੀਆਂ ਦੀ ਗਸ਼ਤ ਅਤੇ ਜਾਂਚ ਕਰ ਰਹੀ ਸੀ । ਕਾਰਵਾਈ ਦੌਰਾਨ, ਦੋ ਨੌਜਵਾਨਾਂ ਨੂੰ ਪਿੰਡ ਪੰਨੀਵਾਲਾ ਮਾਹਲਾ ਨੇੜੇ ਇੱਕ ਕੱਚੀ ਸੜਕ ‘ਤੇ ਤੁਰਦੇ ਦੇਖਿਆ ਗਿਆ। ਉਨ੍ਹਾਂ ‘ਚੋਂ ਇੱਕ ਕਾਲਾ ਬੈਗ ਲੈ ਕੇ ਜਾ ਰਿਹਾ ਸੀ । ਸ਼ੱਕ ਹੋਣ ‘ਤੇ ਡੀ. ਐਸ. ਪੀ. ਅਮਨਦੀਪ ਸਿੰਘ ਨੂੰ ਮੌਕੇ ‘ਤੇ ਬੁਲਾਇਆ ਗਿਆ ਅਤੇ ਉਨ੍ਹਾਂ ਦੀ ਮੌਜੂਦਗੀ ਵਿਚ ਦੋਵਾਂ ਵਿਅਕਤੀਆਂ ਦੀ ਤਲਾਸ਼ੀ ਲਈ ਗਈ । ਤਲਾਸ਼ੀ ਦੌਰਾਨ ਬੈਗ ਵਿਚੋਂ 1 ਕਿਲੋਗ੍ਰਾਮ 5 ਗ੍ਰਾਮ ਹੈਰੋਇਨ ਅਤੇ 390,000 ਰੁਪਏ ਦੀ ਡਰੱਗ ਮਨੀ ਬਰਾਮਦ ਹੋਈ ।

ਕੀ ਸਾਹਮਣੇ ਆਇਆ ਪੁਲਸ ਦੀ ਸ਼ੁਰੂਆਤੀ ਜਾਂਚ ਵਿਚ

ਪੁਲਸ ਦੀ ਮੁੱਢਲੀ ਜਾਂਚ ਮੁਤਾਬਕ ਮੁਲਜ਼ਮ ਜਗਜੀਤ ਸਿੰਘ ਨੇ ਸੂਰਤਗੜ੍ਹ-ਬੀਕਾਨੇਰ ਸੜਕ ‘ਤੇ ਇੱਕ ਢਾਬਾ ਬਣਾਇਆ ਸੀ, ਜਿੱਥੇ ਉਹ ਪਹਿਲਾਂ ਕਥਿਤ ਨਸ਼ੀਲੇ ਪਦਾਰਥਾਂ ਦੀ ਤਸਕਰੀ ‘ਚ ਸ਼ਾਮਲ ਰਿਹਾ ਹੈ ਅਤੇ ਉਸ ਖਿ਼ਲਾਫ਼ ਸੂਰਤਗੜ੍ਹ ਵਿਚ ਕੇਸ ਦਰਜ ਹੈ । ਬਾਅਦ ਵਿੱਚ ਉਹ ਯੁਵਰਾਜ ਸਿੰਘ ਨੂੰ ਅੰਮ੍ਰਿਤਸਰ ਦੇ ਇੱਕ ਗੁਰੂਦੁਆਰਾ ਸਾਹਿਬ ਵਿਖੇ ਮਿਲਿਆ। ਜਗਜੀਤ ਸਿੰਘ ਯੁਵਰਾਜ ਨੂੰ ਆਪਣੇ ਢਾਬੇ ‘ਤੇ ਕੰਮ ਕਰਨ ਲਈ ਲੈ ਗਿਆ, ਜਿੱਥੇ ਉਨ੍ਹਾਂ ਨੇ ਹੈਰੋਇਨ ਦੀ ਤਸਕਰੀ ਕਰਨ ਦੀ ਯੋਜਨਾ ਬਣਾਈ । ਪੁਲਸ ਇਸ ਸਮੇਂ ਦੋਵਾਂ ਮੁਲਜ਼ਮਾਂ ਤੋਂ ਵਿਆਪਕ ਪੁੱਛਗਿੱਛ ਕਰ ਰਹੀ ਹੈ ਅਤੇ ਮਾਮਲੇ ‘ਚ ਸ਼ਾਮਲ ਹੋਰ ਵਿਅਕਤੀਆਂ ਦੀ ਭਾਲ ਕਰ ਰਹੀ ਹੈ ।

Advertisement