ਨਵੀਂ ਦਿੱਲੀ, 20 ਨਵੰਬਰ 2026 : ਭਾਰਤ ਦੇਸ਼ ਦੇ ਸੂਬੇ ਕੇਰਲਾ (Kerala) ਵਿਚ ਕਤਲ ਦੇ ਮਾਮਲੇ ਵਿਚ ਲੋੜੀਂਦੇ ਮੁਲਜਮ ਨੂੰ ਯੂ. ਏ. ਈ. (U.A.E.) ਤੋਂ ਭਾਰਤੀ ਹਵਾਲਗੀ ਦੇ ਦਿੱਤੇ ਜਾਣ ਦਾ ਸਮਾਚਾਰ ਹੈ ।
ਕੌਣ ਹੈ ਇਹ ਕਤਲ ਦਾ ਮੁਲਜਮ
ਮਿਲੀ ਜਾਣਕਾਰੀ ਅਨੁਸਾਰ ਕੇਰਲਮ ਵਿਚ 2008 ਦੇ ਇਕ ਕਤਲ ਮਾਮਲੇ (Murder Cases) ਵਿਚ ਲੋੜੀਂਦੇ ਜਿਸ ਮੁਲਜ਼ਮ ਨੂੰ ਸੰਯੁਕਤ ਅਰਬ ਅਮੀਰਾਤ (ਯੂ. ਏ. ਈ.) ਤੋਂ ਵਾਪਸ ਦੇਸ਼ ਲਿਆਂਦਾ ਗਿਆ ਹੈ ਦੀ ਪਛਾਣ ਰਾਗੇਸ਼ ਦੇ ਤੌਰ ‘ਤੇ ਹੋਈ ਹੈ । ਦੱਸਣਯੋਗ ਹੈ ਕਿ ਸੀ. ਬੀ. ਆਈ. ਨੇ ਕਤਲ ਦੇ ਇਸ ਮਾਮਲੇ ਵਿਚ ਲੋੜੀਂਦੇ ਵਿਅਕਤੀ ਦੀ ਯੂ. ਏ. ਈ. ਤੋਂ ਭਾਰਤ ਹਵਾਲਗੀ ਕਰਵਾਉਣ ਲਈ ਕੇਰਲਮ ਪੁਲਸ ਨਾਲ ਤਾਲਮੇਲ ਕੀਤਾ । ਕਤਲ ਦੇ ਮੁਲਜ਼ਮ ਰਾਗੇਸ਼ ਉੱਨੀਕੋਚਨ ਦਾ ਪਤਾ ਲਗਾਉਣ ਅਤੇ ਉਸ ਨੂੰ ਭਾਰਤ ਵਾਪਸ ਲਿਆਉਣ ਦੀਆਂ ਕੋੋਸਿ਼ਸਾਂ `ਚ ਇੰਟਰਪੋਲ ਦੀ ਮਦਦ ਲਈ ਗਈ ।
ਕੀ ਜਾਣਕਾਰੀ ਦਿੱਤੀ ਸੀ. ਬੀ. ਆਈ. ਦੇ ਬੁਲਾਰੇ ਨੇ
ਸੀ. ਬੀ. ਆਈ. (C.B.I.) ਦੇ ਬੁਲਾਰੇ ਨੇ ਇਕ ਬਿਆਨ ਵਿਚ ਕਿਹਾ ਕਿ ਕੇਰਲਮ ਪੁਲਸ ਦੀ ਅਪੀਲ `ਤੇ ਐੱਨ. ਸੀ. ਬੀ.-ਨਵੀਂ ਦਿੱਲੀ (ਸੀ. ਬੀ. ਆਈ.) ਨੇ ਇੰਟਰਪੋਲ ਰਾਹੀਂ ਮੁਲਜ਼ਮ ਖਿਲਾਫ਼ `ਰੈੱਡ ਕਾਰਨਰ ਨੋਟਿਸ` ਜਾਰੀ ਕਰਵਾਇਆ ਸ ੀ। ਯੂ. ਏ. ਈ. ਦੇ ਅਧਿਕਾਰੀਆਂ ਵੱਲੋਂ ਮੁਲਜ਼ਮ ਨੂੰ ਗ੍ਰਿਫ਼ਤਾਰ ਕੀਤੇ ਜਾਣ ਤੋਂ ਬਾਅਦ ਲੋੜੀਂਦੀ ਕਾਨੂੰਨੀ ਪ੍ਰਕਿਰਿਆ ਪੂਰੀ ਹੋਣ `ਤੇ ਉਸ ਨੂੰ ਭਾਰਤ ਹਵਾਲੇ ਕਰਨ ਦੀ ਇਜਾਜ਼ਤ ਦਿੱਤੀ ਗਈ ।












