ਆਯੂਸ਼ ਮਹਾਤੇ ਹੈਮਸਟਿੰਗ `ਚ ਹੋਇਆ ਆਈ. ਪੀ. ਐੱਲ. `ਚੋਂ ਬਾਹਰ

ਨਵੀਂ ਦਿੱਲੀ, 22 ਅਪ੍ਰੈਲ 2026 : ਚੇਨਈ ਸੁਪਰ ਕਿੰਗਜ (Chennai Super Kings) ਦੇ ਬੱਲੇਬਾਜ ਆਯੂਸ਼ ਮਹਾਤੇ ਨੂੰ ਇੰਡੀਆ ਪ੍ਰੀਮੀਅਰ ਲੀਗ ਦੇ ਮੌਜੂਦਾ ਸੈਸ਼ਨ ਦੇ ਬਾਕੀ ਮੈਚਾਂ ਵਿਚੋਂ ਬਾਹਰ ਕੀਤਾ ਗਿਆ ਹੈ ।

ਕਿਸ ਕਾਰਨ ਕੀਤਾ ਗਿਆ ਹੈ ਮਹਾਤੇ ਨੂੰ ਬਾਹਰ

ਚੇਨਈ ਸੁਪਰ ਕਿੰਗਜ਼ ਦਾ ਬੱਲੇਬਾਜ਼ ਆਯੂਸ਼ ਮਹਾਤੇ (Ayush Mahate) ਹੈਮਸਟਿੰਗ `ਚ ਖਿਚਾਅ ਕਾਰਨ ਇੰਡੀਅਨ ਪ੍ਰੀਮੀਅਰ ਲੀਗ ਦੇ ਮੌਜੂਦਾ ਸੈਸ਼ਨ ਦੇ ਬਾਕੀ ਮੈਚਾਂ `ਚੋਂ ਬਾਹਰ ਹੋ ਗਿਆ ਹੈ, ਜਿਹੜਾ ਪੰਜ ਵਾਰ ਦੀ ਚੈਂਪੀਅਨ ਟੀਮ ਲਈ ਕਰਾਰਾ ਝਟਕਾ ਹੈ । ਮਹਾਤੇ 18 ਅਪ੍ਰੈਲ ਨੂੰ ਸਨਰਾਈਜ਼ਰਜ਼ ਹੈਦਰਾਬਾਦ ਵਿਰੁੱਧ ਚੇਨਈ ਦੇ ਪਿਛਲੇ ਮੈਚ ਦੌਰਾਨ ਜ਼ਖ਼ਮੀ ਹੋ ਗਿਆ ਸੀ ਤੇ ਉਸ ਨੂੰ 6 ਤੋਂ 12 ਹਫਤਿਆਂ, ਤੱਕ `ਰਿਹੈਬਿਲੀਟੇਸ਼ਨ` ਵਿਚੋਂ ਲੰਘਣਾ ਪਵੇਗਾ ।

ਕੀ ਆਖਿਆ ਚੇਨਈ ਨੇ

ਚੇਨਈ ਨੇ ਕਿਹਾ ਕਿ ਆਯੂਸ਼ ਮਹਾਤੇ 18 ਅਪ੍ਰੈਲ ਨੂੰ ਸਨਰਾਈਜ਼ਰਜ਼ ਹੈਦਰਾਬਾਦ ਵਿਰੁੱਧ ਮੈਚ ਦੌਰਾਨ ਬੱਲੇਬਾਜ਼ੀ (Batting) ਕਰਦੇ ਸਮੇਂ ਖੱਬੀ ਹੈਮਸਟਿੰਗ `ਚ ਖਿਚਾਅ ਕਾਰਨ ਆਈ. ਪੀ. ਐੱਲ. 2026 ਦੇ ਬਾਕੀ ਮੈਚਾਂ `ਚੋਂ ਬਾਹਰ ਹੋ ਗਿਆ ਹੈ । ਇਹ 18 ਸਾਲਾ ਬੱਲੇਬਾਜ਼ ਸਨਰਾਈਜ਼ਰਜ਼ ਵਿਰੁੱਧ ਇੰਪੈਕਟ ਪਲੇਅਰ ਦੇ ਰੂਪ `ਚਮੈਦਾਨ `ਤੇ ਉਤਰਿਆ ਸੀ ।

ਦਰਦ ਦੇ ਬਾਵਜੂਦ ਖੇਡਣਾ ਰੱਖਿਆ ਸੀ ਜਾਰੀ

ਹੈਮਸਟਿੰਗ `ਚ ਖਿਚਾਅ ਕਾਰਨ ਉਹ ਕਾਫੀ ਅਸਹਿਜ ਮਹਿਸੂਸ ਕਰ ਰਿਹਾ ਸੀ। ਸਨਰਾਈਜ਼ਰਜ਼ ਨੇ ਇਹ ਮੈਚ 10 ਦੌੜਾਂ ਨਾਲ ਜਿੱਤਿਆ ਸੀ । ਮਹਾਤੇ ਦਾ ਮੈਦਾਨ `ਤੇ ਹੀ ਇਲਾਜ ਕੀਤਾ-ਗਿਆ ਸੀ । ਦਰਦ ਦੇ ਬਾਵਜੂਦ ਉਸ ਨੇ ਖੇਡਣਾ ਜਾਰੀ ਰੱਖਿਆ ਸੀ ਪਰ ਇਸ ਦੇ ਤੁਰੰਤ ਬਾਅਦ ਉਹ ਆਊਟ ਹੋ ਗਿਆ ਸੀ । ਮਹਾਤੇ ਨੇ ਇਸ ਸੈਸ਼ਨ `ਚ 6 ਮੈਚਾਂ `ਚ 177.87 ਦੇ ਸਟ੍ਰਾਈਕ ਰੇਟ ਨਾਲ 201 ਦੌੜਾਂ ਬਣਾਈਆਂ ।