ਬਿਹਾਰ ਦੇ ਬੇਟੇ ਦੀ ਇਰਾਨ-ਇਜ਼ਰਾਈਲ ਜੰਗ ’ਚ ਮੌਤ

ਬਿਹਾਰ, 5 ਮਾਰਚ 2026 : ਇਰਾਨ-ਇਜਰਾਇਲ (Iran-Israel) ਵਿਚਾਲੇ ਚੱਲੀ ਰਹੀ ਜੰਗ ਦੌਰਾਨ ਓਮਾਨ ਦੀ ਖਾੜੀ ਵਿਚ ਤੇਲ ਟੈਂਕਰ (Oil tanker) ‘ਤੇ ਹੋਏ ਹਮਲੇ ਵਿਚ ਬੇਤੀਆ ਦੇ ਰਹਿਣ ਵਾਲੇ ਇਕ ਅਧਿਕਾਰੀ ਦੀ ਮੌਤ (Death) ਹੋ ਗਈ ਹੈ ।

ਕੌਣ ਹੈ ਇਹ ਅਧਿਕਾਰੀ

ਮਿਲੀ ਜਾਣਕਾਰੀ ਮੁਤਾਬਕ ਬਿਹਾਰ ਦੇ ਬੇਤੀਆ ਦੇ ਵਸਨੀਕ ਜਿਸ ਵਿਅਕਤੀ ਦੀ ਓਮਾਨ ਦੀ ਖਾੜੀ ਵਿੱਚ ਇੱਕ ਤੇਲ ਟੈਂਕਰ `ਤੇ ਹੋਏ ਭਿਆਨਕ ਹਮਲੇ ਦੌਰਾਨ ਮੌਤ ਹੋ ਗਈ ਹੈ ਦਾ ਨਾਮ ਆਸ਼ੀਸ਼ ਹੈ । ਹਮਲੇ ਵਿਚ ਮੌਤ ਦੇ ਘਾਟ ਉਤਰਿਆ ਆਸ਼ੀਸ਼ ਮਰਚੈਂਟ ਨੇਵੀ ਦਾ ਕੈਪਟਨ (Merchant Navy Captain) ਹੈ ਉਹ ਓਮਾਨ ਜਾਣ ਵਾਲੇ ਤੇਲ ਟੈਂਕਰ ਸਕਾਈ ਲਾਈਟ ਤੇ ਤਾਇਨਾਤ ਸੀ । ਹਮਲੇ ਵਿਚ ਲੱਗੀ ਅੱਗ ਕਾਰਨ ਆਸ਼ੀਸ਼ ਇੰਜਣ ਰੂਮ ਵਿੱਚ ਹੀ ਝੁਲਸ ਗਿਆ ।

ਲਾਪਤਾ ਮੰਨੇ ਜਾ ਰਹੇ ਆਸ਼ੀਸ਼ ਦੀ ਮੌਤ ਦੀ ਖਬਰ ਨਾਲ ਝੰਜੋੜ ਕੇ ਗਿਆ ਪਰਿਵਾਰ

ਪਰਿਵਾਰਕ ਮੈਂਬਰਾਂ ਦੇ ਅਨੁਸਾਰ ਹਮਲੇ ਦੌਰਾਨ ਕੈਪਟਨ ਆਸ਼ੀਸ਼ (Captain Ashish) ਇੰਜਣ ਰੂਮ ਵਿੱਚ ਮੌਜੂਦ ਸੀ । ਮਿਜ਼ਾਈਲ ਦੇ ਡਿੱਗਣ ਤੋਂ ਬਾਅਦ ਜਹਾਜ਼ ਵਿੱਚ ਭਾਰੀ ਅੱਗ ਲੱਗ ਗਈ, ਜਿਸ ਕਾਰਨ ਆਸ਼ੀਸ਼ ਦੀ ਮੌਤ ਹੋ ਗਈ । ਪਿਛਲੇ ਤਿੰਨ ਦਿਨਾਂ ਤੋਂ ਪਰਿਵਾਰ ਉਸ ਦੀ ਸੁਰੱਖਿਆ ਲਈ ਪ੍ਰਾਰਥਨਾ ਕਰ ਰਿਹਾ ਸੀ, ਉਸ ਨੂੰ ਲਾਪਤਾ ਮੰਨ ਰਿਹਾ ਸੀ । ਹਾਲਾਂਕਿ ਦੇਰ ਰਾਤ ਮਿਲੀ ਉਸ ਦੀ ਮੌਤ ਦੀ ਖ਼ਬਰ ਨੇ ਪੂਰੇ ਪਰਿਵਾਰ ਨੂੰ ਝੰਜੋੜ ਕੇ ਰੱਖ ਦਿੱਤਾ ਹੈ ।