ਮੋਹਾਲੀ, 17 ਅਕਤੂਬਰ 2026 : ਪੰਜਾਬ ਦੇ ਜਿਲਾ ਮੋਹਾਲੀ (Mohali) ਵਿਖੇ ਪੰਜਾਬ ਐਂਡ ਸਿੰਧ ਬੈਂਕ ਦੀ ਐੈਰੋਸਿਟੀ ਬ੍ਰਾਂਚ ਦੇ ਚੀਫ ਮੈਨੇਜਰ (Chief Manager) ਦੀ ਲਾਸ਼ ਨਹਿਰ ਨੇੜੇਓਂ ਬਰਾਮਦ ਹੋਣ ਦਾ ਸਮਾਚਾਰ ਹੈ ।
ਕੌਣ ਹੈ ਇਹ ਚੀਫ ਮੈਨੇਜਰ
ਮਿਲੀ ਜਾਣਕਾਰੀ ਅਨੁਸਾਰ ਪੰਜਾਬ ਐਂਡ ਸਿੰਧ ਬੈਂਕ (Punjab and Sind Bank) ਦੀ ਏਅਰੋਸਿਟੀ ਬ੍ਰਾਂਚ ਦੇ ਜਿਸ ਚੀਫ ਮੈਨੇਜਰ ਦੀ ਲਾਸ਼ (Corpse) ਲਾਪਤਾ ਹੋਣ ਤੋਂ ਬਾਅਦ ਚੁੰਨੀ ਕਲਾਂ ਨੇੜੇ ਨਹਿਰ ਵਿਚੋਂ ਬਰਾਮਦ ਹੋਈ ਹੈ ਦੀ ਪਛਾਣ ਭੁਪਿੰਦਰ ਸਿੰਘ ਦੇ ਤੌਰ ‘ਤੇ ਹੋਈ ਹੈ । ਦੱਸਣਯੋਗ ਹੈ ਕਿ ਭੁਪਿੰਦਰ ਸਿੰਘ ਬੀਤੀ ਰਾਤ ਤੋਂ ਹੀ ਲਾਪਤਾ ਸਨ ।
ਕੀ ਲਿਖਿਆ ਸੀ ਸੁਸਾਇਡ ਨੋੋਟ ਵਿਚ
ਪ੍ਰਾਪਤ ਸੂਚਨਾ ਮੁਤਾਬਕ ਬੈਂਕ ਦੇ ਜਿਸ ਚੀਫ ਮੈਨੇਜਰ ਦੀ ਲਾਸ਼ ਬਰਾਮਦ ਹੋਈ ਹੈ ਦੇ ਕੋਲੋਂ ਕਥਿਤ ਤੌਰ ਤੇ ਇਕ ਸੁਸਾਇਡ ਨੋਟ (Suicide note) ਵੀ ਬਰਾਮਦ ਹੋਇਆ ਹੈੈ, ਜਿਸ ਵਿਚ ਕਰੋੜਾਂ ਰੁਪਇਆਂ ਦੇ ਕਰਜਿਆਂ ਦੀ ਵੰਡ ਕੀਤੇ ਜਾਣ ਅਤੇੇ ਹੋਰ ਖਾਤਿਆਂ ਬਾਰੇ ਵੀ ਲਿਖਿਆ ਗਿਆ ਹੈ ।








