ਚੰਡੀਗੜ੍ਹ, 25 ਸਤੰਬਰ 2026 : ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਵਿਖੇ ਬਣੀ ਪੰਜਾਬ ਅਤੇ ਹਰਿਆਣਾ ਹਾਈਕੋਰਟ (Punjab and Haryana High Court) ਨੂੰ ਅੱਜ ਬੰਬ ਨਾਲ ਉਡਾਉਣ ਦੀ ਧਮਕੀ ਦਿੱਤੇ ਜਾਣ ਦਾ ਸਮਾਚਾਰ ਹੈ ।
ਸੁਰੱਖਿਆ ਏਜੰਸੀਆਂ ਨੇ ਕਰਵਾਇਆ ਕੋਰਟ ਕੰਪਲੈਕਸ ਖਾਲੀ
ਮਿਲੀ ਜਾਣਕਾਰੀ ਅਨੁਸਾਰ ਪੰਜਾਬ ਅਤੇ ਹਰਿਆਣਾ ਹਾਈਕੋਰਟ ਨੂੰ ਜੋ ਅੱਜ ਬੰਬ ਨਾਲ ਉਡਾਉਣ (Bomb threat) ਦੀ ਧਮਕੀ ਮਿਲੀ ਹੈ ਤੋਂ ਬਾਅਦ ਸੁਰੱਖਿਆ ਏੇਜੰਸੀਆਂ ਨੇ ਚੌਕਸੀ ਵਰਤਦਿਆਂ ਤੁਰੰਤ ਕੋਰਟ ਕੰਪਲੈਕਸ ਨੂੰ ਖਾਲੀ ਕਰਵਾ ਕੇ ਸਮੁੱਚੇ ਕੰਪਲੈਕਸ ਦੀ ਬੰਬ ਸਕੁਆਡ (Bomb Squad) ਅਤੇ ਹੋਰ ਵੱਖ-ਵੱਖ ਤਰੀਕਿਆਂ ਨਾਲ ਜਾਂਚ ਸ਼ੁਰੂ ਕਰ ਦਿੱਤੀ ਹੈ ।
ਸਾਈਬਰ ਵਿਭਾਗ ਕਰ ਰਿਹਾ ਹੈ ਧਮਕੀ ਭਰੀ ਈਮੇਲ ਦੀ ਜਾਂਚ
ਜਾਣਕਾਰੀ ਮੁਤਾਬਕ ਹਾਈਕੋਰਟ ਨੂੰ ਜੋ ਬੰਬ ਨਾਲ ਉਡਾਉਣ ਦੀ ਧਮਕੀ ਭਰੀ ਈਮੇਲ ਭੇਜੀ ਗਈ ਹੈ ਦੀ ਵੀ ਸਾਈਬਰ ਵਿਭਾਗ (Cyber Department) ਵਲੋਂ ਜਾਂਚ ਕੀਤੀ ਜਾ ਰਹੀ ਹੈ ਕਿ ਜਿਸ ਈਮੇਲ ਤੋਂ ਈਮੇਲ ਭੇੇਜੀ ਗਈ ਹੈ ਉਹ ਕਿਹੜੇ ਆਈ. ਪੀ. ਐਸ. ਐਡਰੈਸ ਰਾਹੀਂ ਭੇਜੀ ਗਈ ਹੈ । ਦੱਸਣਯੋਗ ਹੈ ਕਿ ਪੁਲਸ ਵਲੋ ਕੀਤੀ ਗਈ ਜਾਂਚ ਦੌਰਾਨ ਪਹਿਲਾਂ ਵਾਂਗ ਇਸ ਵਾਰ ਵੀ ਕੋਈ ਸ਼ੱਕੀ ਵਸਤੂ ਨਹੀਂ ਮਿਲੀ ਹੈ ।








