ਉੱਨਾਵ, 2 ਦਸੰਬਰ 2025 : ਉੱਨਾਵ ਜਿ਼ਲੇ (Unnao district) ਦੇ ਪੂਰਵਾ ਥਾਣਾ ਖੇਤਰ ਅਧੀਨ ਆਉਂਦੇ ਅਜੈਪੁਰ ਪਿੰਡ (Ajaypur Village) ਵਿਚ ਇਕ ਵਿਆਹ ਦੌਰਾਨ ਉਸ ਸਮੇਂ ਹਫੜਾ-ਦਫੜੀ ਮਚ ਗਈ ਜਦੋਂ ਵਰਮਾਲਾ ਸਮਾਰੋਹ ਖਤਮ ਹੋਣ ਤੋਂ ਬਾਅਦ ਲਾੜੀ (Bride) ਕਥਿਤ ਤੌਰ `ਤੇ ਆਪਣੇ ਪ੍ਰੇਮੀ ਨਾਲ ਸ਼ਨੀਵਾਰ ਦੀ ਰਾਤ ਫਰਾਰ (Escape) ਹੋ ਗਈ । ਬਾਰਾਤ ਪਹੁੰਚਣ `ਤੇ ਰਸਮਾਂ ਆਦਿ ਸੰਪੰਨ ਹੋਈਆਂ। ਲਾੜਾ-ਲਾੜੀ (Bride and groom) ਨੇ ਇਕ-ਦੂਜੇ ਨੂੰ ਵਰਮਾਲਾ ਪਹਿਨਾਈ, ਜਿਸ ਤੋਂ ਬਾਅਦ ਲਾੜੀ ਆਪਣੇ ਕਮਰੇ ਵਿਚ ਚਲੀ ਗਈ । ਇਸ ਦੌਰਾਨ, ਲਾੜੇ ਦਾ ਪਰਿਵਾਰ ਵਿਆਹ ਦੀਆਂ ਹੋਰ ਤਿਆਰੀਆਂ ਵਿਚ ਰੁੱਝ ਗਿਆ । ਜਦੋਂ ਲੋਕ ਲਾੜੀ ਨੂੰ ਫੇਰਿਆਂ ਲਈ ਬੁਲਾਉਣ ਲਈ ਪਹੇ ਤਾਂ ਉਹ ਕਮਰੇ `ਚ ਨਹੀਂ ਸੀ । ਦੋਵਾਂ ਪਰਿਵਾਰਾਂ ਵੱਲੋਂ ਭਾਲ ਕਰਨ ਤੋਂ ਬਾਅਦ ਪਤਾ ਲੱਗਾ ਕਿ ਪਿੰਡ ਦਾ ਇਕ ਨੌਜਵਾਨ ਉਸਨੂੰ ਆਪਣੇ ਨਾਲ ਲੈ ਗਿਆ ਹੈ ।
ਵਿਆਹ ਸਮਾਰੋਹ `ਚ ਮਚੀ ਹਫੜਾ-ਦਫੜੀ
ਲਾੜੀ ਦੇ ਪਿਤਾ ਨੇ ਨੌਜਵਾਨ ਨਾਲ ਫੋਨ `ਤੇ ਗੱਲ ਕੀਤੀ, ਜਿਸ ਤੋਂ ਬਾਅਦ ਲਾੜੀ ਨੇ ਖੁਦ ਪਿਤਾ ਨਾਲ ਗੱਲ ਕਰ ਕੇ ਆਪਣੇ ਪ੍ਰੇਮੀ ਨਾਲ ਰਹਿਣ ਅਤੇ ਉਸੇ ਨਾਲ ਵਿਆਹ ਕਰਨ ਦੀ ਇੱਛਾ ਪ੍ਰਗਟਾਈ । ਘਟਨਾ ਕਾਰਨ ਦੋਵਾਂ ਪਰਿਵਾਰਾਂ ਵਿਚਾਲੇ ਤੂੰ-ਤੂੰ-ਮੈਂ-ਮੈਂ ਵੀ ਹੋਈ ਅਤੇ ਲਾੜੇ ਦੇ ਪਰਿਵਾਰ ਨੂੰ ਖਾਲੀ ਹੱਥ ਵਾਪਸ ਮੁੜਨਾ ਪਿਆ । ਲਾੜੀ ਦੇ ਪਿਤਾ ਦੀ ਸ਼ਿਕਾਇਤ `ਤੇ ਪੂਰਵਾ ਥਾਣਾ ਪੁਲਸ ਨੇ ਮਾਮਲਾ ਦਰਜ ਕਰ ਲਿਆ ਹੈ । ਪੁਲਸ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਜਾਰੀ ਹੈ ਅਤੇ ਲੋੜ ਮੁਤਾਬਕ ਕਾਨੂੰਨੀ ਕਾਰਵਾਈ (v) ਕੀਤੀ ਜਾਏਗੀ ।


