ਜੋਧਾਂ, 29 ਨਵੰਬਰ 2025 : ਪੰਜਾਬ ਦੇ ਇਤਿਹਾਸਕ ਪਿੰਡ ਗੁੱਜਰਵਾਲ (Village Gujjarwal) ਦੀ ਕੈਨੇਡਾ ਵਿਖੇ ਰਹਿੰਦੀ ਵਿਆਹੁਤਾ ਲੜਕੀ ਮਨਦੀਪ ਕੌਰ ਗਰੇਵਾਲ ਨੂੰ ਕੈਨੇਡਾ ਰਹਿੰਦੇ ਉਸ ਦੇ ਦਿਓਰ ਗੁਰਜੋਤ ਸਿੰਘ ਖਹਿਰਾ ਨੇ ਸਾੜ ਕੇ ਮੌਤ ਦੇ ਘਾਟ (Burned to death) ਉਤਾਰ ਦਿੱਤਾ । ਮਨਦੀਪ ਕੌਰ (Mandeep Kaur) ਦੇ ਪਿਤਾ ਜਗਦੇਵ ਸਿੰਘ ਕੈਨੇਡਾ ਅਤੇ ਮਾਤਾ ਜਸਵਿੰਦਰ ਕੌਰ ਵਾਸੀ ਗੁੱਜਰਵਾਲ ਨੇ ਦੱਸਿਆ ਕਿ ਮਨਦੀਪ ਦਾ ਵਿਆਹ ਇਸ ਸਾਲ 11 ਮਾਰਚ ਨੂੰ ਸਿੱਧਵਾਂ ਬੇਟ ਦੇ ਨੇੜਲੇ ਪਿੰਡ ਲੋਧੀਵਾਲ ਦੇ ਅਨਮੋਲਜੀਤ ਸਿੰਘ ਪੁੱਤਰ ਤੇਜਿੰਦਰ ਸਿੰਘ ਨਾਲ ਹੋਇਆ ਸੀ ।
ਦਿਓਰ ਨੇ ਭਾਬੀ ਦਾ ਕਤਲ ਕਿਊਂ ਕੀਤਾ ਸਬੰਧੀ ਪੁਲਸ ਕਰ ਰਹੀ ਹੈ ਜਾਂਚ
ਜਗਦੇਵ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਕਿ ਉਨ੍ਹਾਂ ਦੀ ਲੜਕੀ ਦਾ ਕਾਰ ਐਕਸੀਡੈਂਟ ਹੋ ਗਿਆ ਹੈ, ਜਿਸ ਦੌਰਾਨ ਉਸ ਦੀ ਮੌਤ ਹੋ ਗਈ ਹੈ। ਮਨਦੀਪ ਕੌਰ ਦੇ ਅੰਤਿਮ ਸੰਸਕਾਰ ਵਾਲੇ ਦਿਨ ਸ਼ਾਮ ਕੈਨੇਡਾ ਦੀ ਪੁਲਸ ਨੇ ਉਸ ਦੇ ਦਿਓਰ ਗੁਰਜੋਤ ਗ੍ਰਿਫਤਾਰ (Deor Gurjot arrested) ਕਰ ਲਿਆ । ਜਗਦੇਵ ਸਿੰਘ ਨੇ ਦੱਸਿਆ ਕਿ ਕੈਨੇਡਾ ਪੁਲਸ ਇਸ ਸਬੰਧੀ ਜਾਂਚ ਕਰ ਰਹੀ ਹੈ ਕਿ ਦਿਓਰ ਨੇ` ਉਸ ਦਾ ਕਤਲ ਕਿਹੜੇ ਕਾਰਨਾਂ ਕਰ ਕੇ ਕੀਤਾ ਹੈ । ਮ੍ਰਿਤਕਾ ਦਾ ਭਰਾ ਵੀ ਕੈਨੇਡਾ ਵਿਖੇ ਹੀ ਰਹਿੰਦਾ ਹੈ ।










