ਗੋਆ `ਚ `ਰੋਮੀਓ ਲੇਨ’ ਕਲੱਬ `ਤੇ ਚੱਲਿਆ ਬੁਲਡੋਜ਼ਰ

ਪਣਜੀ, 10 ਦਸੰਬਰ 2025 : ਗੋਆ ਸੈਰ-ਸਪਾਟਾ ਵਿਭਾਗ (Goa Tourism Department) ਨੇ ਵਾਗਾਟੋਰ ਸਮੁੰਦਰ ਤੱਟ `ਤੇ ਸਥਿਤ `ਰੋਮੀਓ ਲੇਨ` ਦੇ ਨਾਜਾਇਜ਼ ਕਲੱਬ (Illegal clubs of `Romeo Lane`) `ਤੇ ਨੂੰ ਬੁਲਡੋਜ਼ਰ ਚਲਾ ਕੇ ਢਹਿ-ਢੇਰੀ ਕਰ ਦਿੱਤਾ । ਸੌਰਭ ਲੂਥਰਾ ਅਤੇ ਗੌਰਵ ਲੂਥਰਾ ਸ਼ਨੀਵਾਰ ਅੱਧੀ ਰਾਤ ਦੇ ਆਸ-ਪਾਸ ਅਰਪੋਰਾ ਸਥਿਤ `ਬਰਚ ਬਾਏ ਰੋਮੀਓ ਲੇਨ` ਨਾਈਟ ਕਲੱਬ `ਚ ਲੱਗੀ ਭਿਆਨਕ ਅੱਗ `ਚ 25 ਲੋਕਾਂ ਦੀ ਮੌਤ ਹੋਣ ਤੋਂ ਕੁਝ ਹੀ ਘੰਟਿਆਂ ਬਾਅਦ ਥਾਈਲੈਂਡ ਫਰਾਰ ਹੋ ਗਏ ਸਨ ।

ਸੌਰਭ ਅਤੇ ਗੌਰਵ ਲੂਥਰਾ ਨੇ ਕੀਤਾ ਸੀ ਸੈਰ-ਸਪਾਟਾ ਵਿਭਾਗ ਦੀ ਜ਼ਮੀਨ `ਤੇ

ਕਲੱਬ ਦਾ ਨਿਰਮਾਣ

ਇਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਸੌਰਭ ਅਤੇ ਗੌਰਵ ਲੂਥਰਾ ਨੇ ਸੈਰ-ਸਪਾਟਾ ਵਿਭਾਗ ਦੀ ਜ਼ਮੀਨ `ਤੇ ਕਲੱਬ ਦਾ ਨਿਰਮਾਣ ਕੀਤਾ ਸੀ । ਮੁੱਖ ਮੰਤਰੀ ਪ੍ਰਮੋਦ ਸਾਵੰਤ (Chief Minister Pramod Sawant) ਨੇ ਅਧਿਕਾਰੀਆਂ ਨੂੰ ਕਲੱਬ ਡੇਗਣ ਦੀ ਪ੍ਰਕਿਰਿਆ ਸ਼ੁਰੂ ਕਰਨ ਦਾ ਹੁਕਮ ਦਿੱਤਾ ਸੀ । ਅਧਿਕਾਰੀ ਨੇ ਦੱਸਿਆ ਕਿ ਲਕੜੀ ਨਾਲ ਬਣੇ ਇਸ ਢਾਂਚੇ ਨੂੰ ਮਸ਼ੀਨਾਂ ਦੀ ਮਦਦ ਨਾਲ ਡੇਗ ਕੇ ਸੈਰ-ਸਪਾਟਾ ਵਿਭਾਗ ਨੇ 198 ਵਰਗ ਮੀਟਰ ਜ਼ਮੀਨ ਨੂੰ ਕਬਜ਼ਾ ਮੁਕਤ ਕਰਵਾਇਆ । ਇੰਟਰਪੋਲ ਨੇ ਕਲੱਬ ਦੇ ਮਾਲਕਾਂ ਖਿਲਾਫ ਜਾਰੀ ਕੀਤਾ ‘ਬਲੂ ਨੋਟਿਸ-ਉਧਰ ਇੰਟਰਪੋਲ ਨੇ ਨਾਈਟ ਕਲੱਬ ਦੇ ਮਾਲਕਾਂ ਸੌਰਭ ਅਤੇ ਗੌਰਵ ਲੁਥਰਾ ਖਿਲਾਫ `ਬਲ ਨੋਟਿਸ` ਜਾਰੀ ਕੀਤਾ ਹੈ, ਤਾਂ ਕਿ ਉਨ੍ਹਾਂ ਦੇ ਟਿਕਾਣਿਆਂ ਦਾ ਪਤਾ ਲਗਾਇਆ ਜਾ ਸਕੇ ।