ਮੁੰਬਈ, 26 ਨਵੰਬਰ 2025 : ਬਾਲੀਵੁੱਡ ਅਦਾਕਾਰਾ ਸੇਲੀਨਾ ਜੇਤਲੀ (Bollywood actress Celina Jaitley) ਨੇ ਆਪਣੇ ਪਤੀ ਪੀਟਰ ਹਾਗ ਵਿਰੁੱਧ ਮੁੰਬਈ ਦੀ ਇਕ ਸਥਾਨਕ ਅਦਾਲਤ ਵਿਚ ਘਰੇਲੂ ਹਿੰਸਾ (Domestic violence) ਦਾ ਮਾਮਲਾ ਦਰਜ ਕਰਵਾਇਆ ਹੈ ।
ਸੇਲੀਨਾ ਨੇ ਆਪਣੇ ਪਤੀ `ਤੇ ਲਗਾਏ ਹਨ ਇਮੋਸ਼ਨਲ, ਫਿਜੀਕਲ, ਸੈਕਸੁਅਲ ਅਬਿਊਜ
ਵਰਗੇ ਗੰਭੀਰ ਦੋਸ
ਸੇਲੀਨਾ ਨੇ ਆਪਣੇ ਪਤੀ `ਤੇ ਇਮੋਸ਼ਨਲ, ਫਿਜੀਕਲ, ਸੈਕਸੁਅਲ ਅਬਿਊਜ (Emotional, physical, sexual abuse) ਵਰਗੇ ਗੰਭੀਰ ਦੋਸ਼ ਲਗਾਏ ਹਨ । ਨਾਲ ਹੀ ਉਸਨੇ 50 ਕਰੋੜ ਰੁਪਏ ਦੇ ਮੁਆਵਜ਼ੇ ਨਾਲ ਹਰ ਮਹੀਨੇ 10 ਲੱਖ ਰੁਪਏ ਦੀ ਮੈਂਟੇਨੈੱਸ ਮੰਗੀ ਹੈ । ਅਦਾਕਾਰਾ ਨੇ 21 ਨਵੰਬਰ ਨੂੰ ਮੁੰਬਈ ਦੀ ਇਕ ਅਦਾਲਤ (A court in Mumbai) ਵਿਚ ਪਟੀਸ਼ਨ ਦਾਇਰ ਕੀਤੀ ਸੀ । ਪਟੀਸ਼ਨ ਦੀ ਸੁਣਵਾਈ 24 ਨਵੰਬਰ ਨੂੰ ਜੁਡੀਸ਼ੀਅਲ ਮੈਜਿਸਟ੍ਰੇਟ ਐੱਸ. ਸੀ. ਤਾਡੋ ਨੇ ਕੀਤੀ, ਜਿਸ ਤੋਂ ਬਾਅਦ ਆਸਟਰੀਆ ਦੇ ਹੋਟਲ ਕਾਰੋਬਾਰੀ ਪੀਟਰ ਨੂੰ ਨੋਟਿਸ ਜਾਰੀ ਕੀਤਾ ਗਿਆ ।
ਪਟੀਸ਼ਨ ਵਿਚ ਸੇਲੀਨਾ ਨੇ ਕੀ ਦੋਸ਼ ਲਗਾਏ
ਆਪਣੀ ਪਟੀਸ਼ਨ ਵਿਚ ਸੇਲੀਨਾ ਨੇ ਦੋਸ਼ ਲਗਾਇਆ ਕਿ ਉਸਦੇ 48 ਸਾਲਾ ਪਤੀ ਇਕ ਸਵੈ-ਲੀਨ ਅਤੇ ਆਤਮ-ਕੇਂਦ੍ਰਿਤ ਵਿਅਕਤੀ ਹਨ, ਜੋ ਉਸਦੇ ਜਾਂ ਉਸਦੇ ਬੱਚਿਆਂ ਪ੍ਰਤੀ ਕੋਈ ਹਮਦਰਦੀ ਨਹੀਂ ਰੱਖਦੇ ਹਨ। ਕਾਨੂੰਨੀ ਫਰਮ ਕਰੰਜਵਾਲਾ ਐਂਡ ਕੰਪਨੀ ਵੱਲੋਂ ਦਾਇਰ ਪਟੀਸ਼ਨ ਵਿਚ ਅਦਾਕਾਰਾ ਲਈ 10 ਲੱਖ ਰੁਪਏ ਦਾ ਮਹੀਨਾਵਾਰ ਗੁਜ਼ਾਰਾ ਭੱਤਾ ਮੰਗਿਆ ਗਿਆ ਹੈ । ਨਾਲ ਹੀ ਅਦਾਲਤ ਨੂੰ ਪੀਟਰ ਨੂੰ ਉਨ੍ਹਾਂ ਦੇ ਮੁੰਬਈ ਵਾਲੇ ਘਰ ਵਿਚ ਦਾਖਲ ਹੋਣ ਤੋਂ ਰੋਕਣ ਦੀ ਵੀ ਅਪੀਲ ਕੀਤੀ ਗਈ ਹੈ । ਅਦਾਕਾਰਾ ਨੇ ਆਪਣੇ 3 ਬੱਚਿਆਂ ਦੀ ਕਸਟਡੀ ਵੀ ਮੰਗੀ ਹੈ, ਜੋ ਇਸ ਸਮੇਂ ਆਸਟਰੀਆ ਵਿਚ ਪੀਟਰ ਨਾਲ ਰਹਿ ਰਹੇ ਹਨ। ਯਾਦ ਰਹੇ ਕਿ ਸੇਲੀਨਾ ਤੇ ਪੀਟਰ ਹਾਗ ਨੇ ਸਾਲ 2010 ਵਿਚ ਆਸਟਰੀਆ ਵਿਚ ਵਿਆਹ ਕਰਵਾਇਆ ਸੀ । ਦੋਵਾਂ ਦੇ 3 ਬੱਚੇ ਵਿੰਸਟਨ, ਵਿਰਾਜ ਅਤੇ ਆਰਥਰ ਹਨ। 2012 ਦੇ ਮਾਰਚ ਮਹੀਨੇ ਵਿਚ ਉਹ ਜੌੜੇ ਬੇਟਿਆਂ ਦੇ ਮਾਤਾ-ਪਿਤਾ ਬਣੇ ਸਨ ।


