Patiala Help Club Logo

ਕੇਂਦਰ ਸਰਕਾਰ ਨੇ ਸਿਰਪਾਂ ਦੀ ਵਿਕਰੀ `ਤੇ ਕੀਤੇ ਨਵੇਂ ਨਿਯਮ ਲਾਗੂ

ਨਵੀਂ ਦਿੱਲੀ, 16 ਜੂਨ 2026 : ਕੇਂਦਰ ਸਰਕਾਰ (Central Government) ਨੇ ਦਵਾਈਆਂ ਨਿਯਮ-1945 ਵਿੱਚ ਮਹੱਤਵਪੂਰਨ ਸੋਧ ਕਰਦਿਆਂ ਦਵਾਈਆਂ (ਪੰਜਵੀਂ ਸੋਧ) ਨਿਯਮ-2026 ਨੂੰ ਅਧਿਸੂਚਿਤ ਕਰ ਦਿੱਤਾ ਹੈ ।

ਸੋਧ ਦੌਰਾਨ ਕੀ ਤੈਅ ਕੀਤਾ ਗਿਆ ਹੈ

ਮਿਲੀ ਜਾਣਕਾਰੀ ਅਨੁਸਾਰ ਕੇਂਦਰੀ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲਾ (Union Ministry of Health and Family Welfare) ਵਲੋਂ ਜਾਰੀ ਨੋਟੀਫਿਕੇਸ਼ਨ ਵਿਚ ਕਿਸੇ ਵੀ ਤਰ੍ਹਾਂ ਦੇ ਸਿਰਪ ਜਾਂ ਕਫ ਸਿਰਪ ਨੂੰ ਬਿਨਾਂ ਕਿਸੇ ਅਧਿਕਾਰਤ ਡਾਕਟਰ ਵਲੋਂ ਲਿਖੀ ਗਈ ਪ੍ਰਿਸਕ੍ਰਿਪਸ਼ਨ ਦੇ ਕਿਸੇ ਨੂੰ ਵੀ ਦੇਣ ਤੋਂ ਮਨਾਹੀ ਕਰ ਦਿੱਤੀ ਹੈ । ਨੋਟੀਫਿਕੇਸ਼ਨ (Notifications) ਮੁਤਾਬਕ ਇਨ੍ਹਾਂ ਹਦਾਇਤਾਂ ਨੂੰ ਹਰੇਕ ਮੈਡੀਸਨ ਕੇਂਦਰ ਨੂੰ ਅਪਣਾਉਣ ਲਈ ਵੀ ਆਖਿਆ ਗਿਆ ਹੈ ।

ਕੇਂਦਰ ਸਰਕਾਰ ਨੇ ਦਵਾਈਆਂ ਨਿਯਮਾਂ ਵਿੱਚ ਕੀਤੀ ਸੋਧ

ਇਸ ਸਬੰਧੀ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਵੱਲੋਂ ਜਾਰੀ ਨੋਟੀਫਿਕੇਸ਼ਨ ਅਨੁਸਾਰ ਸ਼ਡਿਊਲ ‘ਕੇ’ ਅਧੀਨ ਕ੍ਰਮ ਸੰਖਿਆ 13 ਦੇ ਆਈਟਮ ਨੰਬਰ (7) ਵਿੱਚੋਂ ਸਿਰਪ (Syrup) ਸ਼ਬਦ ਨੂੰ ਹਟਾ ਦਿੱਤਾ ਗਿਆ ਹੈ । ਮੰਤਰਾਲੇ ਨੇ ਦੱਸਿਆ ਕਿ ਇਸ ਸੋਧ ਦਾ ਖਰੜਾ 29 ਦਸੰਬਰ 2025 ਨੂੰ ਜਨਤਾ ਦੇ ਇਤਰਾਜ਼ਾਂ ਅਤੇ ਸੁਝਾਵਾਂ ਲਈ ਜਾਰੀ ਕੀਤਾ ਗਿਆ ਸੀ । ਇਸ ਸਬੰਧੀ ਪ੍ਰਾਪਤ ਹੋਏ ਸੁਝਾਵਾਂ ਅਤੇ ਇਤਰਾਜ਼ਾਂ `ਤੇ ਵਿਚਾਰ ਕਰਨ ਤੋਂ ਬਾਅਦ ਕੇਂਦਰ ਸਰਕਾਰ ਨੇ ਇਹ ਫੈਸਲਾ ਲਿਆ ਹੈ ।

ਕਦੋਂ ਤੋਂ ਲਾਗੂ ਹੋ ਗਏ ਹਨ ਇਹ ਨਿਯਮ

ਮਿਲੀ ਜਾਣਕਾਰੀ ਅਨੁਸਾਰ ਨਵੇਂ ਨਿਯਮਾਂ ਨੂੰ “ਦਵਾਈਆਂ (ਪੰਜਵੀਂ ਸੋਧ) ਨਿਯਮ-2026 ਨਾਮ ਦਿੱਤਾ ਗਿਆ ਹੈ ਅਤੇ ਇਹ ਅਧਿਕਾਰਕ ਰਾਜ ਪੱਤਰ ਵਿੱਚ ਪ੍ਰਕਾਸਿ਼ਤ ਹੋਣ ਦੀ ਮਿਤੀ ਤੋਂ ਹੀ ਲਾਗੂ ਹੋ ਗਏ ਹਨ । ਇਸ ਸੋਧ ਦਾ ਮੁੱਖ ਉਦੇਸ਼ ਸ਼ੈਡਿਊਲ ‘ਕੇ’ ਦੇ ਅਧੀਨ ਆਉਣ ਵਾਲੀਆਂ ਦਵਾਈਆਂ ਦੀ ਸ਼੍ਰੇਣੀ ਵਿੱਚ ਤਬਦੀਲੀ ਕਰਨਾ ਹੈ, ਜਿਸ ਤਹਿਤ ਹੁਣ “ਸਿਰਪ” ਨੂੰ ਇਸ ਸੂਚੀ ਵਿੱਚੋਂ ਬਾਹਰ ਕਰ ਦਿੱਤਾ ਗਿਆ ਹੈ । ਇਸ ਨਾਲ ਸਿਰਪ ਦੀ ਵਿਕਰੀ ਅਤੇ ਵੰਡ ਸਬੰਧੀ ਨਿਯਮਾਂ ਵਿੱਚ ਤਬਦੀਲੀ ਆ ਸਕਦੀ ਹੈ ਅਤੇ ਇਸ ਖੇਤਰ ਨਾਲ ਜੁੜੇ ਕਾਰੋਬਾਰੀਆਂ ਅਤੇ ਦਵਾਈ ਵਿਕਰੇਤਾਵਾਂ ਨੂੰ ਨਵੇਂ ਨਿਯਮਾਂ ਦੀ ਪਾਲਣਾ ਕਰਨੀ ਪਵੇਗੀ ।

Advertisement