ਮੁੱਖ ਮੰਤਰੀ ਮਾਨ ਨੇ ਫਲੋਰਿਸ ਨੂੰ ਦਿੱਤਾ ਪੰਜਾਬ ਆਉਣ ਦਾ ਸੱਦਾ

ਨੀਦਰਲੈਂਡ, 21 ਅਪ੍ਰੈਲ 2026 : ਪੰਜਾਬ ਦੇ ਮੁੱਖ ਮੰਤਰੀ (Chief Minister) ਭਗਵੰਤ ਸਿੰਘ ਮਾਨ ਜੋ ਕਿ ਨੀਦਰਲੈਂਡ ਦੌਰੇ ਤੇ ਹਨ ਵਲੋਂ ਹਾਕੀ ਦੇ ਦਿਗਜ ਖਿਡਾਰੀ ਫਲੋਰਿਸ ਨਾਲ ਮੁਲਾਕਾਤ ਕੀਤੀ ਗਈ ਹੈ ।

ਕੀ ਆਖਿਆ ਮੁੱਖ ਮੰਤਰੀ ਮਾਨ ਨੇ ਮੁਲਾਕਾਤ ਦੌਰਾਨ

ਮਿਲੀ ਜਾਣਕਾਰੀ ਅਨੁਸਾਰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ (Bhagwant Mann) ਜੋ ਕਿ ਨੀਦਰਲੈਂਡ ਦੌਰ ’ਤੇ ਹਨ ਵੱਲੋਂ ਨੀਦਰਲੈਂਡ ਵਿਖੇ ਓਲੰਪੀਅਨ ਅਤੇ ਡੱਚ ਹਾਕੀ ਦੇ ਦਿੱਗਜ ਖਿਡਾਰੀ ਰਹੇ ਫਲੋਰਿਸ ਜਾਨ ਬੋਵੇਲੈਂਡਰ (Floris Jan Bovelander ) ਨਾਲ ਮੁਲਾਕਾਤ ਕੀਤੀ ਗਈ । ਇਸ ਮੌਕੇ ਮੁੱਖ ਮੰਤਰੀ ਮਾਨ ਨੇ ਕਿਹਾ ਕਿ ਖੇਡ ਜਗਤ ਵਿੱਚ ਉਨ੍ਹਾਂ ਦਾ ਯੋਗਦਾਨ ਅਤੇ ਬੇਮਿਸਾਲ ਹੁਨਰ ਵਿਸ਼ਵ ਭਰ ਵਿੱਚ ਪ੍ਰਸਿੱਧ ਹੈ ।

ਮੁੱਖ ਮੰਤਰੀ ਨੇ ਫਲੋਰਿਸ ਨੂੰ ਦਿੱਤਾ ਪੰਜਾਬ ਆਉਣ ਦਾ ਸੱਦਾ

ਮੁੱਖ ਮੰਤਰੀ ਪੰਜਾਬ ਨੇ ਇਸ ਮੌਕੇ ਮੁਲਾਕਾਤ ਦੌਰਾਨ ਕਿਹਾ ਕਿ ਉਨ੍ਹਾਂ ਦਾ ਬੇਮਿਸਾਲ ਸਫ਼ਰ ਅਤੇ ਤਜ਼ਰਬਾ ਸਾਡੇ ਨੌਜਵਾਨ ਖਿਡਾਰੀਆਂ ਨੂੰ ਬਹੁਤ ਪ੍ਰੇਰਿਤ ਕਰੇਗਾ। ਉਨ੍ਹਾਂ ਨੂੰ ਪੰਜਾਬ ਆਉਣ ਦਾ ਸੱਦਾ ਦਿੱਤਾ, ਜਿਸ ਨੂੰ ਉਨ੍ਹਾਂ ਨੇ ਖਿੜੇ ਮੱਥੇ ਪ੍ਰਵਾਨ ਕਰ ਲਿਆ ਹੈ । ਉਹ ਸਾਡੇ ਖਿਡਾਰੀਆਂ ਨਾਲ ਮੁਲਾਕਾਤ ਕਰਨਗੇ ਅਤੇ ਆਗਾਮੀ ਏਸ਼ੀਆ ਹਾਕੀ ਚੈਂਪੀਅਨਸਿਪ ਤੋਂ ਪਹਿਲਾਂ ਉਨ੍ਹਾਂ ਦਾ ਹੌਸਲਾ ਵਧਾਉਣਗੇ । ਪੰਜਾਬ ਸਰਕਾਰ ਖੇਡ ਕਲਚਰ ਨੂੰ ਉਤਸ਼ਾਹਿਤ ਕਰਨ ਅਤੇ ਹਾਕੀ ਦੇ ਸੁਨਹਿਰੀ ਯੁੱਗ ਨੂੰ ਵਾਪਸ ਲਿਆਉਣ ਲਈ ਪੂਰੀ ਤਰ੍ਹਾਂ ਵਚਨਬੱਧ ਹੈ ।