Patiala Help Club Logo

ਅੰਮ੍ਰਿਤਸਰ ਵਿਚ ਦੋ ਧੜਿਆਂ ਦੀ ਲੜਾਈ ਦੌਰਾਨ ਕਾਂਗਰਸੀ ਆਗੂ ਜਖਮੀ

ਅੰਮ੍ਰਿਤਸਰ, 5 ਸਤੰਬਰ 2026 : ਪੰਜਾਬ ਦੇ ਜਿਲਾ ਅੰਮ੍ਰਿਤਸਰ (Amritsar) ਵਿਖੇ ਦੇਰ ਰਾਤ ਦੋ ਧੜਿਆਂ ਦੀ ਲੜਾਈ ਦੌੌਰਾਨ ਪਹੁੰਚੇ ਕਾਂਗਰਸੀ ਆਗੂ ਨੂੰ ਗੋਲੀ ਮਾਰ (Shoot) ਕੇ ਜਖਮੀ ਕਰ ਦਿੱਤਾ ਗਿਆ ਹੈ ।

ਕੌਣ ਹੈ ਇਹ ਕਾਂਗਰਸੀ ਆਗੂ

ਮਿਲੀ ਜਾਣਕਾਰੀ ਅਨੁਸਾਰ ਅੰਮ੍ਰਿਤਸਰ ਵਿਖੇ ਪੈਂਦੇ ਅਜਨਾਲਾ ਤੋਂ ਕੁੱਝ ਦੂਰੀ ‘ਤੇ ਸਥਿਤ ਪਿੰਡ ਜਗਦੇਵ ਖੁਰਦ ਨੇੜੇ ਜੋ ਦੋ ਧਿਰਾਂ ਦੀ ਲੜਾਈ ਦਰਮਿਆਨ ਪਹੁੰਚੇ ਕਾਂਗਰਸੀ ਆਗੂ ਨੂੰ ਇਕ ਧੜੇ ਵਲੋਂ ਗੋਲੀ ਮਾਰ ਕੇ ਜਖਮੀ (Injured) ਕਰ ਦਿੱਤਾ ਗਿਆ ਵਿਚ ਕਾਂਗਰਸੀ ਆਗੂ ਦੀ ਪਛਾਣ ਗੁਰਦੀਪ ਸਿੰਘ ਸਿਰਸਾ ਦੇ ਤੌਰ ‘ਤੇ ਹੋਈ ਹੈ । ਦੱਸਣਯੋਗ ਹੈ ਕਿ ਜਖਮੀ ਹੋਣ ਤੇ ਅਜਨਾਲਾ ਸਿਵਲ ਹਸਪਤਾਲ ਲਿਆਂਦੇ ਗਏ ਕਾਂਗਰਸੀ ਆਗੂ ਨੂੰ ਗੰਭੀਰ ਹਾਲਤ ਦੇ ਚਲਦਿਆਂ ਅੰਮ੍ਰਿਤਸਰ ਵਿਖੇ ਰੈਫਰ ਕਰ ਦਿੱਤਾ ਗਿਆ ।

ਕੀ ਦੱਸਿਆ ਐਸ. ਐਚ. ਓ. ਨੇ

ਉਕਤ ਵਾਪਰੀ ਗੋਲੀਬਾਰੀ ਦੀ ਘਟਨਾ ਸਬੰਧੀ ਜਾਣਕਾਰੀ ਦਿੰਦਿਆਂ ਅਜਨਾਲਾ ਥਾਣੇ ਦੇ ਐਸ. ਐਚ. ਓ. ਅਜੈਪਾਲ ਸਿੰਘ (S. H. O. Ajaypal Singh) ਨੇ ਦੱਸਿਆ ਕਿ ਪੁਲਸ ਵਲੋਂ ਮਾਮਲੇ ਦੀ ਬਾਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ ਅਤੇ ਘਟਨਾ ਦੇ ਕਾਰਨਾਂ ਦਾ ਪਤਾ ਲਗਾਉਣ ਦੇ ਨਾਲ-ਨਾਲ ਗੋਲੀ ਚਲਾਉਣ ਵਾਲੇ ਵਿਅਕਤੀ ਅਤੇ ਝਗੜੇ ਵਿਚ ਸ਼ਾਮਲ ਦੋਹਾਂ ਧਿਰਾਂ ਸਬੰਧੀ ਵੀ ਜਾਣਕਾਰੀ ਇਕੱਠੀ ਕੀਤੀ ਜਾ ਰਹੀ ਹੈ ।

ਗੁਰਦੀਪ ਸਿੰਘ ਦੀ ਸਿਹਤ ਵਿਚ ਸੁਧਾਰ ਹੋਣ ‘ਤੇ ਕੀਤੇ ਜਾਣਗੇ ਬਿਆਨ ਦਰਜ

ਐਸ. ਐਚ. ਓ. ਅਜੈਪਾਲ ਸਿੰਘ ਨੇ ਦਸਿਆ ਕਿ ਜਖਮੀ ਹੋਏ ਗੁਰਦੀਪ ਸਿੰਘ ਸਿਰਸਾ ਦੀ ਸਿਹਤ ਵਿਚ ਸੁਧਾਰ ਹੋਣ ‘ਤੇ ਬਿਆਨ ਦਰਜ ਕੀਤੇ ਜਾਣਗੇ । ਉਨ੍ਹਾਂ ਦੇ ਬਿਆਨ ਤੋਂ ਝਗੜੇ ਦੇ ਅਸਲ ਕਾਰਨ ਅਤੇ ਗੋਲੀ ਚਲਾਉਣ ਪਿੱਛੇ ਮੌਜੂਦ ਵਜ੍ਹਾ ਦਾ ਪਤਾ ਲੱਗੇਗਾ । ਇਸ ਤੋਂ ਬਾਅਦ ਪੁਲਸ ਮਾਮਲੇ ਵਿੱਚ ਅਗਲੀ ਕਾਨੂੰਨੀ ਕਾਰਵਾਈ (Legal action) ਕਰੇਗੀ ।  ਫਿਲਹਾਲ ਪੁਲਸ ਘਟਨਾਕ੍ਰਮ ਦੀ ਬਾਰੀਕੀ ਨਾਲ ਜਾਂਚ ਕਰ ਰਹੀ ਹੈ ।

Advertisement