ਨਵੀਂ ਦਿੱਲੀ, 12 ਮਾਰਚ 2026 : ਭਾਰਤ ਦੇਸ਼ ਦੀ ਰਾਜਧਾਨੀ ਦਿੱਲੀ ਵਿਖੇ ਇਕ ਅਦਾਲਤ (Delhi Court) ਵਲੋਂ ਲਾਲ ਕਿਲੇ ਨੇੜੇ ਬੰਬ ਧਮਾਕੇ ਵਿਚ ਸ਼ਾਮਲ ਦੋ ਵਿਅਕਤੀਆਂ ਦੀ ਹਿਰਾਸਤ ਵਿਚ ਵਾਧਾ ਕਰ ਦਿੱਤਾ ਹੈ ।
ਕਿੰਨੇ ਦਿਨਾਂ ਦੀ ਤੇ ਕੀ ਹਿਰਾਸਤ ਦਿੱਤੀ ਗਈ ਹੈ
ਮਿਲੀ ਜਾਣਕਾਰੀ ਮੁਤਾਬਕ ਦਿੱਲੀ ਦੀ ਇਕ ਅਦਾਲਤ ਨੇ ਲਾਲ ਕਿਲਾ ਦੇ ਨੇੜੇ ਧਮਾਕੇ (Explosions near Red Fort) ਦੀ ਸਾਜਿਸ਼ `ਚ ਕਥਿਤ ਤੌਰ `ਤੇ ਸ਼ਾਮਲ 2 ਮੁਲਜ਼ਮਾਂ ਦੀ ਹਿਰਾਸਤ (Detention) `ਚ ਪੁੱਛਗਿੱਛ ਦੀ ਮਿਆਦ ਬੁੱਧਵਾਰ ਨੂੰ 5 ਦਿਨਾਂ ਲਈ ਵਧਾ ਦਿੱਤੀ । ਵਿਸ਼ੇਸ਼ ਜੱਜ ਪੀਤਾਂਬਰ ਦੱਤ ਨੇ ਬੰਦ ਕਮਰੇ `ਚ ਸੁਣਵਾਈ ਤੋਂ ਬਾਅਦ ਜ਼ਮੀਰ ਅਹਿਮਦ ਅਹਨਗਰ ਅਤੇ ਤੁਫ਼ੈਲ ਅਹਿਮਦ ਭਟ ਦੀ ਐੱਨ. ਆਈ. ਏ. (N. I. A.) ਹਿਰਾਸਤ ਵਧਾ ਦਿੱਤੀ ।
ਅੱਤਵਾਦੀ ਵਿਰੋਧੀ ਏਜੰਸੀ ਨੇ ਹੁਣ ਤੱਕ ਇਸ ਮਾਮਲੇ ਵਿਚ 11 ਨੂੰ ਗ੍ਰਿਫ਼ਤਾਰ
ਜੰਮੂ-ਕਸ਼ਮੀਰ ਦੇ ਗਾਂਦਰਬਲ ਦੇ ਅਹਨਗਰ ਅਤੇ ਸ਼੍ਰੀਨਗਰ ਦੇ ਭਟ ਨੂੰ ਦਿੱਲੀ ਬੰਬ ਧਮਾਕੇ ਨਾਲ ਸਬੰਧਤ ਸਾਜਿ਼ਸ਼ `ਚ ਸ਼ਮੂਲੀਅਤ ਦੇ ਦੋਸ਼ ਹੇਠ ਫਰਵਰੀ `ਚ ਰਾਸ਼ਟਰੀ ਜਾਂਚ ਏਜੰਸੀ (ਐੱਨ. ਆਈ. ਏ.) ਵੱਲੋਂ ਰਸਮੀ ਤੌਰ `ਤੇ ਗ੍ਰਿਫ਼ਤਾਰ ਕੀਤਾ ਗਿਆ ਸੀ । ਐੱਨ. ਆਈ. ਏ. ਨੇ ਉਨ੍ਹਾਂ ਦੇ ਖੂਨ ਦੇ ਨਮੂਨੇ ਅਤੇ ਹੋਰ ਸਬੂਤ ਮੈਜਿਸਟ੍ਰੇਟ ਅਦਾਲਤ ਦੇ ਸਾਹਮਣੇ ਪੇਸ਼ ਕੀਤੇ । ਅੱਤਵਾਦ ਵਿਰੋਧੀ ਏਜੰਸੀ (Counter-Terrorism Agency) ਨੇ ਇਸ ਮਾਮਲੇ `ਚ ਹੁਣ ਤੱਕ 11 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ ।










