ਰਾਜਸਥਾਨ ਰਾਇਲਜ਼ ਨੂੰ ਦਿੱਲੀ ਕੈਪੀਟਲਜ਼ ਨੇ 5 ਵਿਕਟਾਂ ਨਾਲ ਹਰਾਇਆ

ਨਵੀਂ ਦਿੱਲੀ , 18 ਮਈ 2026 : ਭਾਰਤ ਦੇਸ਼ ਦੀ ਰਾਜਧਾਨੀ ਨਵੀਂ ਦਿੱਲੀ ਦੇ ਅਰੁਣ ਜੇਤਲੀ ਸਟੇਡੀਅਮ (Arun Jaitley Stadium) ਵਿਖੇ ਹੋਏ ਮੈਚ ਦੌਰਾਨ ਰਾਜਸਥਾਨ ਰਾਇਲਜ਼ (Rajasthan Royals) ਨੂੰ ਦਿੱਲੀ ਕੈਪੀਟਲਜ਼ ਨੇ 5 ਵਿਕਟਾਂ ਨਾਲ ਹਰਾ ਦਿੱਤਾ ਹੈ ।

ਰਾਜਥਾਨ ਰਾਇਲਜ਼ ਨੇ ਟਾਸ ਜਿੱਤ ਕੇ ਕੀਤੀ ਪਹਿਲਾਂ ਬੱਲੇਬਾਜੀ

ਬੀਤੇ ਦਿਨ ਦੂਜੇ ਮੈਚ ਵਿੱਚ ਦਿੱਲੀ ਕੈਪੀਟਲਜ਼ (Delhi Capitals) ਨੇ ਰਾਜਸਥਾਨ ਰਾਇਲਜ਼ ਨੂੰ 5 ਵਿਕਟਾਂ ਨਾਲ ਹਰਾਇਆ। ਨਵੀਂ ਦਿੱਲੀ ਦੇ ਅਰੁਣ ਜੇਤਲੀ ਸਟੇਡੀਅਮ ਵਿੱਚ ਟਾਸ ਹਾਰ ਕੇ ਪਹਿਲਾਂ ਬੱਲੇਬਾਜ਼ੀ (Batting) ਕਰਦੇ ਹੋਏ ਰਾਜਸਥਾਨ ਨੇ 20 ਓਵਰਾਂ ਵਿੱਚ 8 ਵਿਕਟਾਂ ਦੇ ਨੁਕਸਾਨ `ਤੇ 193 ਦੌੜਾਂ ਬਣਾਈਆਂ । ਦਿੱਲੀ ਨੇ 194 ਦੌੜਾਂ ਦੇ ਟੀਚੇ ਨੂੰ 19.2 ਓਵਰਾਂ ਵਿੱਚ 5 ਵਿਕਟਾਂ ਦੇ ਨੁਕਸਾਨ `ਤੇ ਟੀਚਾ ਹਾਸਲ ਕਰ ਲਿਆ ।

ਕਿੰਨੀ ਹਾਰ ਹੋਈ ਹੈ ਰਾਜਸਥਾਨ ਰਾਇਲਜ ਦੀ

ਇਹ ਰਾਜਸਥਾਨ ਦੀ ਲਗਾਤਾਰ ਤੀਜੀ ਹਾਰ ਸੀ । ਇਸ ਹਾਰ ਨਾਲ ਰਾਜਸਥਾਨ ਦੀ ਪਲੇਆਫ ਵਿੱਚ ਪਹੁੰਚਣ ਦੀ ਉਡੀਕ ਲੰਮੀ ਹੋ ਗਈ ਹੈ। ਇਸ ਦੌਰਾਨ, ਦਿੱਲੀ ਦੀਆਂ ਉਮੀਦਾਂ ਬਰਕਰਾਰ ਹਨ । ਅਭਿਸ਼ੇਕ ਪੋਰੇਲ ਅਤੇ ਕੇ. ਐਲ. ਰਾਹੁਲ ਨੇ ਦਿੱਲੀ ਨੂੰ ਤੇਜ਼ ਸ਼ੁਰੂਆਤ ਦਿਵਾਈ। ਰਾਹੁਲ ਨੇ 42 ਗੇਂਦਾਂ `ਤੇ 56 ਦੌੜਾਂ ਅਤੇ ਪੋਰੇਲ ਨੇ 31 ਗੇਂਦਾਂ `ਤੇ 51 ਦੌੜਾਂ ਬਣਾਈਆਂ। ਦੋਵਾਂ ਨੇ ਪਹਿਲੀ ਵਿਕਟ ਲਈ 105 ਦੌੜਾਂ ਜੋੜ ਕੇ ਮੈਚ ਦਿੱਲੀ ਦੇ ਕੰਟਰੋਲ ਵਿੱਚ ਕਰ ਦਿੱਤਾ ।

ਕਿਸ ਕਿਸ ਨੇ ਕਿੰਨੀਆਂ ਦੌੜਾਂ ਬਣਾਈਆਂ

ਵਿਚਕਾਰਲੇ ਓਵਰਾਂ ਵਿੱਚ, ਜੋਫਰਾ ਆਰਚਰ ਅਤੇ ਬ੍ਰਿਜੇਸ਼ ਸ਼ਰਮਾ ਨੇ ਵਿਕਟਾਂ ਲੈ ਕੇ ਰਾਜਸਥਾਨ ਦੀ ਵਾਪਸੀ ਕਰਵਾਉਣ ਦੀ ਕੋਸਿ਼ਸ਼ ਕੀਤੀ ਪਰ ਦਿੱਲੀ ਦੇ ਕਪਤਾਨ ਅਕਸ਼ਰ ਪਟੇਲ ਨੇ 18 ਗੇਂਦਾਂ ਵਿੱਚ ਅਜੇਤੂ 34 ਦੌੜਾਂ ਬਣਾ ਕੇ ਟੀਮ ਨੂੰ ਸੰਭਾਲੀ ਰੱਖਿਆ । ਅੰਤ ਵਿੱਚ, ਆਸ਼ੂਤੋਸ਼ ਸ਼ਰਮਾ ਨੇ ਸਿਰਫ਼ ਪੰਜ ਗੇਂਦਾਂ ਵਿੱਚ 18 ਦੌੜਾਂ ਬਣਾਈਆਂ, ਇੱਕ ਚੌਕਾ ਅਤੇ ਇੱਕ ਛੱਕਾ ਲਗਾ ਕੇ ਦਿੱਲੀ ਨੂੰ ਜਿੱਤ ਦਿਵਾਈ। ਰਾਜਸਥਾਨ ਲਈ ਜੋਫਰਾ ਆਰਚਰ ਅਤੇ ਬ੍ਰਿਜੇਸ਼ ਸ਼ਰਮਾ ਨੇ ਦੋ-ਦੋ ਵਿਕਟਾਂ ਲਈਆਂ। ਦਾਸੁਨ ਸ਼ਨਾਕਾ ਨੇ ਇੱਕ ਵਿਕਟ ਲਈ ।