Patiala Help Club Logo

ਡੀ. ਜੀ. ਪੀ. ਚੰਡੀਗੜ੍ਹ ਹੁੱਡਾ ਨੂੰ ਹਾਈਕੋਰਟ ਨੇ ਚਿਤਾਵਨੀ ਦੇ ਕੇ ਛੱਂਡਿਆ

ਚੰਡੀਗੜ੍ਹ, 24 ਫਰਵਰੀ 2026 : ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਦੇ ਡੀ. ਜੀ. ਪੀ. (Chandigarh D. G. P.) ਸਾਗਰਪ੍ਰੀਤ ਹੁੱਡਾ ਨੂੰ ਅੱਜ ਹਾਈਕੋਰਟ ਵਿਚ ਪੇਸ਼ ਹੋਣ ਤੋਂ ਬਾਅਦ ਚਿਤਾਵਨੀ ਦੇ ਕੇ ਛਂੱਡ ਦਿੱਤਾ ਗਿਆ ।

ਕੀ ਕਾਰਨ ਸੀ ਡੀ. ਜੀ. ਪੀ. ਨੂੰ ਹਾਈਕੋਰਟ ਬੁਲਾਉਣ ਦਾ

ਮਿਲੀ ਜਾਣਕਾਰੀ ਅਨੁਸਾਰ ਅੱਜ ਸਵੇਰ ਵੇਲੇ ਹਾਈਕੋਰਟ (High Court) ਅਤੇ ਸਕੱਤਰੇਤ ਚੌਂਕ ਤੇ ਲੱਗੇ ਭਾਰੀ ਜਾਮ ਵਿਚ ਹਾਈਕੋਰਟ ਦੇ ਕਈ ਜੱਜਾਂ ਨੂੰ ਫਸੇ ਰਹਿਣਾ ਪਿਆ, ਜਿਸ ਕਾਰਨ ਉਹ ਆਪਣੀ ਮੰਜਿਲ ਤੱਕ ਦੇਰੀ ਨਾਲ ਪਹੁੰਚੇ । ਟੈ੍ਫਿਕ ਜਾਮ (Traffic jam) ਦੀ ਵਾਪਰੀ ਇਸ ਘਟਨਾ ਦਾ ਸਖ਼ਤ ਨੋਟਿਸ ਲੈਂਦਿਆਂ ਜਸਟਿਸ ਮੌਦਗਿਲ ਨੇ ਡੀ. ਜੀ. ਪੀ. ਹੁੱਡਾ ਨੂੰ ਕੋਰਟ ਵਿਚ ਸੱਦਿਆ ਸੀ ।

ਕੀ ਆਖਿਆ ਜਸਟਿਸ ਨੇ ਡੀ. ਜੀ. ਪੀ. ਨੂੰ

ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ ਜਸਟਿਸ ਮੌਦਗਿਲ ਦੀ ਕੋਰਟ ਨੇ ਡੀ. ਜੀ. ਪੀ. ਚੰਡੀਗੜ੍ਹ ਸਾਗਰਪ੍ਰੀਤ ਹੁੱਡਾ (Sagarpreet Hooda) ਨੂੰ ਕੋਰਟ ਵਿਚ ਸੱਦ ਕੇ ਟੈ੍ਰਫਿਕ ਜਾਮ ਬਾਰੇ ਪੁੱਛਿਆ ਤੇ ਚਿਤਾਵਨੀ (Warning) ਦਿੱਤੀ ਕਿ ਜੇਕਰ ਅੱਗੇ ਤੋਂ ਅਜਿਹਾ ਹੋਇਆ ਤਾਂ ਹਾਈਕੋਰਟ ਵਲੋਂ ਫਿਰ ਸਿਰਫ਼ ਚਿਤਾਵਨੀ ਨਹੀਂ ਦਿੱਤੀ ਜਾਵੇਗੀ ਬਲਕਿ ਐਕਸ਼ਨ ਹੀ ਲਿਆ ਜਾਵੇਗਾ ।

Advertisement