Patiala Help Club Logo

`ਆਪ` ਸਰਕਾਰ ਦੇ ਦ੍ਰਿੜ੍ਹ ਇਰਾਦੇ ਨਾਲ ਪੰਜਾਬ `ਚ ਨਸ਼ਾ ਘਟਿਆ : ਹਰਪਾਲ ਚੀਮਾ

ਜਲੰਧਰ, 30 ਅਕਤੂਬਰ 2026 : ਪੰਜਾਬ ਦੇ ਵਿੱਤ ਮੰਤਰੀ (Finance Minister) ਹਰਪਾਲ ਸਿੰਘ ਚੀਮਾ ਨੇ ਦੋਸ਼ ਲਗਾਇਆ ਹੈ ਕਿ ਅਕਾਲੀ ਦਲ ਅਤੇ ਭਾਜਪਾ ਹੀ ਪੰਜਾਬ `ਚ ਨਸ਼ਾ ਫੈਲਾਉਣ ਲਈ ਜਿ਼ੰਮੇਵਾਰ ਹਨ ।

‘ਆਪ’ ਸਰਕਾਰ ਨੇ ਸੱਤ ਵਿਚ ਆਉਂਦਿਆਂ ਹੀ ਐਂਟੀ ਗੈਂਗਸਟਰ ਟਾਸਕ ਫੋਰਸ ਦਾ ਕੀਤਾ ਗਠਨ

ਪੱਤਰਕਾਰ ਸੰਮੇਲਨ `ਚ ਉਨ੍ਹਾਂ ਕਿਹਾ ਕਿ 2007 ਤੋਂ 2017 ਤੱਕ 10 ਸਾਲਾਂ ਤੱਕ ਗੱਠਜੋੜ ਸਰਕਾਰ ਦੇ ਕਾਰਜਕਾਲ `ਚ ਨਸ਼ਾ ਫੈਲਿਆ ਸੀ ਅਤੇ ਉਸ ਤੋਂ ਬਾਅਦ ਕਾਂਗਰਸ ਦੇ ਕਾਰਜਕਾਲ `ਚ ਵੀ ਨਸ਼ਾ ਫੈਲਦਾ ਚਲਾ ਗਿਆ । ਉਨ੍ਹਾਂ ਕਿਹਾ ਕਿ `ਆਪ` ਸਰਕਾਰ ਨੇ ਸੱਤਾ `ਚ ਆਉਂਦੇ ਹੀ ਐਂਟੀ ਗੈਂਗਸਟਰ ਟਾਸਕ ਫੋਰਸ (Anti-Gangster Task Force) ਦਾ ਗਠਨ ਕੀਤਾ ਅਤੇ ਵਿਦੇਸ਼ਾਂ ਤੋਂ ਗੈਂਗਸਟਰਾਂ ਨੂੰ ਪੰਜਾਬ ਲਿਆਂਦਾ ਗਿਆ । ਉਨ੍ਹਾਂ ਕਿਹਾ ਕਿ 2105 ਐਲਾਨੇ ਅਪਰਾਧੀ ਸਰਕਾਰ ਨੇ ਫੜੇ ਹਨ । 81,499 ਗੈਂਗਸਟਰ ਅਤੇ ਉਨ੍ਹਾਂ ਦੇ ਸਮਰਥਕ ਫੜੇ ਗਏ ਹਨ । ਗ਼ੈਰ-ਕਾਨੂੰਨੀ ਹਥਿਆਰਾਂ ਨੂੰ ਜ਼ਬਤ ਕੀਤਾ ਗਿਆ ਹੈ ।

ਕਿੰਨੇ ਕੇਸ ਕੀਤੇ ਗਏ ਹਨ ਦਰਜ

ਉਨ੍ਹਾਂ ਕਿਹਾ ਕਿ ਯੁੱਧ ਨਸਿ਼ਆਂ ਵਿਰੁੱਧ ਮੁਹਿੰਮ ਸ਼ੁਰੂ ਕੀਤੀ ਗਈ । ਬਾਰਡਰ `ਤੇ ਐਂਟੀ ਡਰੋਨ ਸਿਸਟਮ ਲਾਇਆ ਗਿਆ ।  ਉਨ੍ਹਾਂ ਕਿਹਾ ਕਿ 68,545 ਕੇਸ ਦਰਜ ਕਰ ਕੇ 90,000 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ । ਸਾਢੇ 4 ਕੁਇੰਟਲ ਹੈਰੋਇਨ ਬਰਾਮਦ ਕੀਤੀ ਗਈ । ਇਸੇ ਤਰ੍ਹਾਂ ਮੈਡੀਕਲ ਨਸ਼ਾ ਵੀ ਫੜਿਆ ਗਿਆ । 4,200 ਇੰਜੈਕਸ਼ਨ ਫੜੇ ਗਏ ।

ਭਾਜਪਾ ਸ਼ਾਸਿਤ ਸੂਬਿਆਂ ’ਚ ਜਿਆਦਾਤਰ ਨਸ਼਼ਾ ਹੋ ਰਿਹੈ ਬਰਾਮਦ : ਚੀਮਾ

ਚੀਮਾ ਨੇ ਕਿਹਾ ਕਿ ਭਾਜਪਾ ਸ਼ਾਸਿਤ ਸੂਬਿਆਂ ’ਚ ਨਸ਼ਾ ਜਿ਼ਆਦਾ ਬਰਾਮਦ ਹੋ ਰਿਹਾ ਹੈ । ਉਨ੍ਹਾਂ ਕਿਹਾ ਕਿ `ਆਪ` ਸਰਕਾਰ ਦੇ ਦ੍ਰਿੜ੍ਹ ਇਰਾਦੇ ਨਾਲ ਪੰਜਾਬ `ਚ ਨਸ਼ਾ ਘਟਿਆ ਹੈ ਅਤੇ ਦਿੱਲੀ `ਚ 28 ਅਤੇ ਹਰਿਆਣਾ `ਚ 42 ਫੀਸਦੀ ਨਸ਼ਾ ਵਧ ਚੁੱਕਾ ਹੈ । ਮੱਧ ਪ੍ਰਦੇਸ਼ `ਚ 51 ਫੀਸਦੀ ਨਸ਼ਾ 1 ਵਧਿਆ ਹੈ । ਬਿਹਾਰ `ਚ ਵੀ ਨਸ਼ਾ ਵਧ ਰਿਹਾ ਹੈ ।

Advertisement

punjab hockey