ਟੈਕਸਾਸ (ਅਮਰੀਕਾ), 24 ਮਾਰਚ 2026 : ਅਮਰੀਕਾ (America) ਦੇ ਸ਼ਹਿਰ ਟੈਕਸਾਸ ਵਿਖੇੇ ਇਕ ਆਇਲ ਰਿਫਾਇਨਰੀ ਵਿਚ ਬੀਤੀ ਰਾਤ ਅੱਗ ਲੱਗਣ ਕਾਰਨ ਚਾਰੋਂ ਪਾਸੇ ਅੱਗ ਹੀ ਅੱਗ ਫੈਲਣ (Fire spreads like fire) ਦਾ ਸਮਾਚਾਰ ਹੈ ।
ਕਿਵੇਂ ਵਾਪਰੀ ਅੱਗ ਲੱਗਣ ਦੀ ਘਟਨਾ
ਅਮਰੀਕਾ ਦੇ ਟੈਕਸਾਸ ਸੂਬੇ ਦੇ ਪੋਰਟ ਆਰਥਰ ਸ਼ਹਿਰ ਵਿਚ ਸਥਿਤ ਵੈਲੇਰੋ ਆਇਲ ਰਿਫਾਇਨਰੀ (Valero Oil Refinery) ਵਿਚ ਜੋ ਸੋਮਵਾਰ ਰਾਤ ਵੱਡਾ ਧਮਾਕਾ ਹੋਇਆ, ਜਿਸ ਤੋਂ ਬਾਅਦ ਉੱਥੇ ਭਿਆਨਕ ਅੱਗ (Fierce fire) ਲੱਗ ਗਈ ਅਤੇ ਆਕਾਸ਼ ਵਿਚ ਕਾਲਾ ਧੂੰਆਂ ਫੈਲ ਗਿਆ ਵਿਚ ਵਿਸਫੋਟਕ ਅਧਿਕਾਰੀਆਂ ਦੇ ਦੱਸਣ ਮੁਤਾਬਕ ਹੀਟਰ ਵਿਚ ਖਰਾਬੀ ਕਾਰਨ ਹੋਇਆ ਦੱਸਿਆ ਜਾ ਰਿਹਾ ਹੈ ।
ਧਮਾਕਾ ਹੁੰਦਿਆਂ ਹੀ ਘਰ ਤੱਕ ਹਿਲ ਗਏ ਲੋਕਾਂ ਦੇ
ਪ੍ਰਾਪਤ ਜਾਣਕਾਰੀ ਅਨੁਸਾਰ ਆਸ-ਪਾਸ ਦੇ ਲੋਕਾਂ ਨੇ ਤੇਜ਼ ਧਮਾਕੇ (Fast explosions) ਦੀ ਆਵਾਜ਼ ਸੁਣੀ, ਜਿਸ ਨਾਲ ਉਨ੍ਹਾਂ ਦੇ ਘਰ ਹਿਲ ਗਏ । ਇਸ ਤੋਂ ਬਾਅਦ ਐਮਰਜੈਂਸੀ ਟੀਮਾਂ ਤੁਰੰਤ ਮੌਕੇ ਤੇ ਪਹੁੰਚ ਗਈਆਂ। ਇਹ ਰਿਫਾਇਨਰੀ ਰੋਜ਼ਾਨਾ ਲਗਭਗ 4.35 ਲੱਖ ਬੈਰਲ ਖਾਮ ਤੇਲ ਨੂੰ ਪ੍ਰੋਸੈੱਸ ਕਰਕੇ ਪੈਟਰੋਲ, ਡੀਜ਼ਲ ਅਤੇ ਜੈੱਟ ਫਿਊਲ ਬਣਾਉਂਦੀ ਹੈ । ਘਟਨਾ ਤੋਂ ਬਾਅਦ ਸ਼ਹਿਰ ਦੇ ਪੱਛਮੀ ਹਿੱਸੇ ਵਿਚ ਲੋਕਾਂ ਨੂੰ ਘਰਾਂ ਦੇ ਅੰਦਰ ਰਹਿਣ, ਦਰਵਾਜ਼ੇ-ਖਿੜਕੀਆਂ ਬੰਦ ਰੱਖਣ ਅਤੇ ਪ੍ਰਸ਼ਾਸਨ ਦੇ ਨਿਰਦੇਸ਼ਾਂ ਦਾ ਪਾਲਣ ਕਰਨ ਲਈ ਕਿਹਾ ਗਿਆ ਹੈ। ਹਾਲਾਂਕਿ, ਹੁਣ ਤੱਕ ਕਿਸੇ ਦੇ ਜ਼ਖ਼ਮੀ ਹੋਣ ਦੀ ਕੋਈ ਜਾਣਕਾਰੀ ਪ੍ਰਾਪਤ ਨਹੀਂ ਹੋਈ ।









