Patiala Help Club Logo

ਪਹਿਲਾ ਆਈ. ਪੀ. ਐਲ. ਮੁਕਾਬਲਾ ਹੋਵੇਗਾ ਪੰਜਾਬ ਅਤੇ ਗੁਜਰਾਤ ਟਾਈਟਨਸ ਵਿਚਕਾਰ

ਚੰਡੀਗੜ੍ਹ, 24 ਮਾਰਚ 2026 : ਪੰਜਾਬ ਦੇੇ ਜਿਲਾ ਮੋਹਾਲੀ (Mohali District) ਵਿਖੇ ਬਣੇ ਸਟੇਡੀਅਮ ਵਿਚ ਪਹਿਲਾ ਆਈ. ਪੀ. ਐਲ. ਮੁਕਾਬਲਾ (First I. P. L. Match) ਪੰਜਾਬ ਅਤੇ ਗੁਜਰਾਤ ਟਾਈਟਨਸ ਵਿਚਾਲੇ ਖੇਡਿਆ ਜਾਵੇਗਾ ।

ਕਦੋਂ ਹੋਵੇਗਾ ਇਹ ਆਈ. ਪੀ. ਐਲ. ਮੁਕਾਬਲਾ

ਮਿਲੀ ਜਾਣਕਾਰੀ ਮੁਤਾਬਕ ਟਾਟਾ ਆਈ. ਪੀ. ਐਲ. ਜੋ ਕਿ 28 ਮਾਰਚ ਤੋਂ ਸ਼ੁਰੂ ਹੋਣ ਜਾ ਰਿਹਾ ਹੈ ਦੇ ਚਲਦਿਆਂ ਮੁਹਾਲੀ ਦੇ ਮਾਹਾਰਾਜਾ ਯਾਦਵਿੰਦਰ ਸਿੰਘ ਕ੍ਰਿਕੇਟ ਸਟੇਡੀਅਮ ਵਿੱਚ 31 ਮਾਰਚ ਨੂੰ ਪਹਿਲਾ ਆਈ. ਪੀ. ਐਲ. ਮੁਕਾਬਲਾ ਪੰਜਾਬ ਅਤੇ ਗੁਜਰਾਤ ਟਾਈਟਨਸ (Punjab and Gujarat Titans) ਦੇ ਦਰਮਿਆਨ ਖੇਡਿਆ ਜਾਵੇਗਾ । ਮੁਲਾਂਪੁਰ ਇਕ ਬਾਰ ਫਿਰ ਆਈ. ਪੀ. ਐਲ. ਦੇ ਰੋਮਾਂਚ ਲਈ ਤਿਆਰ ਹੈ ।

ਪਹਿਲੇ ਗੇੜ ਦੇ ਦੋ ਮੁਕਾਬਲੇ ਖੇਡੇ ਜਾਣਗੇ ਮੁੱਲਾਂਪੁਰ ਦੇ ਖੇਡ ਮੈਦਾਨ ਵਿਚ

ਬੀ. ਸੀ. ਸੀ. ਆਈ. (B. C. C. I.) ਨੇ ਪਹਿਲੇ 20 ਮੁਕਾਬਲਿਆਂ ਦੀ ਸੂਚੀ ਕਰ ਦਿੱਤੀ ਹੈ, ਪਹਿਲੇ ਗੇੜ ਦੇ ਦੋ ਮੁਕਾਬਲੇ ਮੋਹਾਲੀ ਦੇ ਮੁਲਾਂਪੁਰ ਦੇ ਮੈਦਾਨ ’ਤੇ ਖੇਡੇ ਜਾਣਗੇ । ਇਸ ਮੈਦਾਨ ਵਿੱਚ ਪਹਿਲਾ ਮੁਕਾਬਲਾ 31 ਮਾਰਚ ਸ਼ਾਮ ਨੂੰ ਪੰਜਾਬ ਕਿੰਗਸ ਅਤੇ ਗੁਜਰਾਤ ਟਾਈਟਨਸ ਵਿਚਾਲੇ ਖੇਡਿਆ ਜਾਵੇਗਾ ਤੇ ਦੂਜਾ ਮੈਚ 11 ਅਪ੍ਰੈਲ ਨੂੰ ਪੰਜਾਬ ਕਿੰਗਜ ਅਤੇ ਸਨਰਾਈਜ਼ ਹੈਦਰਾਬਾਦ ਦਰਮਿਆਨ ਖੇਡਿਆ ਜਾਵੇਗਾ । ਮੁਲਾਂਪੁਰ ਸਟੇਡੀਅਮ ਵਿੱਚ ਹੁਣ ਤੱਕ ਆਈ. ਪੀ. ਐਲ ਦੇ 11 ਮੈਚ ਖੇਡੇ ਜਾ ਚੁੱਕੇ ਹਨ, ਜਿਸ ਵਿੱਚ ਪੰਜਾਬ ਨੇ ਆਪਣੇ ਘਰੇਲੂ ਮੈਦਾਨ ’ਤੇ 10 ਮੁਕਾਬਲੇ ਖੇਡੇ ਹਨ, ਜਿਸ ਵਿੱਚ ਪੰਜਾਬ ਦਾ ਪ੍ਰਦਰਸ਼ਨ ਕੁੱਝ ਖਾਸ ਨਹੀਂ ਰਿਹਾ ।

ਪੰਜਾਬ ਨੇ ਕਿੰਨੇ ਮੁਕਾਬਲੇ ਖੇਡੇ ਹਨ

ਪੰਜਾਬ ਨੇ 10 ਮੁਕਾਬਲਿਆਂ ’ਚੋਂ ਸਿਰਫ 3 ਮੁਕਾਬਲੇ ਜਿੱਤੇ ਜਦਕਿ 7 ਮੁਕਾਬਲਿਆਂ ਵਿਚ ਪੰਜਾਬ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ । ਪੰਜਾਬ 2026 ਆਈ. ਪੀ. ਐਲ. ਦਾ ਆਪਣਾ ਪਹਿਲਾ ਮੈਚ ਗੁਜਰਾਤ ਦੇ ਨਾਲ ਖੇਡੇਗਾ । ਪੰਜਾਬ ਅਤੇ ਗੁਜਰਾਤ ਦੀਆਂ ਟੀਮਾਂ ਨੇ ਹੁਣ ਤੱਕ 6 ਮੁਕਾਬਲੇ ਹੋਏ ਹਨ ਅਤੇ ਦੋਵਾਂ ਟੀਮਾਂ ਨੇ 3-3 ਮੁਕਾਬਲੇ ਜਿੱਤੇ ਹਨ ।

ਪਿਛਲੇ ਸੀਜ਼ਨ ਵਿੱਚ ਪੰਜਾਬ ਕਿੰਗਸ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ ਸੀ ਅਤੇ ਕਪਤਾਨ ਸ਼੍ਰੇਅਸ ਅਈਅਰ ਦੀ ਕਪਤਾਨੀ ਵਿੱਚ ਟੀਮ ਫਾਈਨਲ ਵਿੱਚ ਪਹੁੰਚੀ ਸੀ, ਪਰ ਆਰ. ਸੀ. ਬੀ. ਨੇ ਪੰਜਾਬ ਨੂੰ 6 ਦੌੜਾਂ ਨਾਲ ਹਰਾ ਕੇ ਆਪਣੀ ਪਹਿਲੀ ਆਈ. ਪੀ. ਐਲ. ਟਰਾ਼ਫੀ ਜਿੱਤੀ । ਹੁਣ ਦੇਖਣਾ ਹੈ ਕਿ ਸ਼੍ਰੇਅਸ ਅਈਅਰ ਦੀ ਕਪਤਾਨੀ ਵਿੱਚ ਪੰਜਾਬ ਦੀ ਟੀਮ ਆਈ.ਪੀ.ਐਲ. 2026 ਦੌਰਾਨ ਕਿਹੋ ਜਿਹਾ ਪ੍ਰਦਰਸ਼ਨ ਕਰਦੀ ਹੈ ।

 

Advertisement