Patiala Help Club Logo

ਹਰਿਆਣਾ ਵਿਖੇ ਗੈਸ ਸਿਲੰਡਰ ਫਟਣ ਕਾਰਨ ਪੰਜ ਵਿਅਕਤੀ ਹੋਏ ਗੰਭੀਰ ਜਖਮੀ

ਹਰਿਆਣਾ, 18 ਨਵੰਬਰ 2026 : ਹਰਿਆਣਾ (Haryana) ਦੇ ਸ਼ਹਿਰ ਹਾਂਸੀ ਵਿਖੇ ਘਰ ਵਿਚ ਖਾਣਾ ਬਣਾਉਣ ਵੇਲੇ ਗੈਸ ਸਿਲੰਡਰ (Gas Cylinder) ਫਟ ਜਾਣ ਦੇ ਕਾਰਨ ਪੰਜ ਵਿਅਕਤੀ ਗੰਭੀਰ ਜਖਮੀ ਹੋ ਗਏ ਹਨ ।

ਕੌਣ ਕੌਣ ਹਨ ਜਖਮੀਆਂ ਵਿਚ

ਮਿਲੀ ਜਾਣਕਾਰੀ ਅਨੁਸਾਰ ਹਰਿਆਣਾ ਦੇ ਹਾਂਸੀ ਵਿੱਚ ਮੰਗਲਵਾਰ ਸ਼ਾਮ ਨੂੰ ਜੋ ਇਕ ਘਰ ਵਿਚ ਖਾਣਾ ਬਣਾਉਂਦੇ ਸਮੇਂ ਗੈਸ ਸਿਲੰਡਰ ਫਟਣ ਕਾਰਨ ਘਰ ਦੇ ਚਾਰ ਤੇ ਇਕ ਵਿਅਕਤੀ ਗੁਆਂਢ ਵਿਚ ਰਹਿਣ ਵਾਲਾ

ਗੰਭੀਰ ਜਖਮੀ (Seriously injured) ਹੋ ਗਿਆ ਦੀ ਪਛਾਣ ਪ੍ਰਤਾਪ ਦਾ ਪੁੱਤਰ ਨਵੀਨ (32), ਉਸ ਦੀ ਪਤਨੀ ਰਾਮਪਿਆਰੀ (65), ਉਸ ਦੇ ਦੂਜੇ ਪੁੱਤਰ ਦੀਪਕ ਦੀ ਪਤਨੀ ਸੁਨੀਤਾ (32), ਸੁਨੀਤਾ ਦੀ ਧੀ ਮੀਤ (4) ਅਤੇ ਇੱਕ ਗੁਆਂਢੀ ਨਿਖਿਲ (35) ਸ਼ਾਮਲ ਹਨ । ਸੁਨੀਤਾ ਦੇ ਚਿਹਰੇ `ਤੇ ਗੰਭੀਰ ਜ਼ਖ਼ਮ ਆਏ ਹਨ, ਜਦਕਿ ਉਸ ਦੀ ਧੀ ਮੀਤ ਦੇ ਹੱਥਾਂ ਅਤੇ ਲੱਤਾਂ `ਤੇ ਕਾਫ਼ੀ ਸੜਨ ਦੇ ਨਿਸ਼ਾਨ ਹਨ । ਗੁਆਂਢੀ ਨਿਖਿਲ ਨੂੰ ਵੀ ਗੰਭੀਰ ਸੱਟਾਂ ਲੱਗੀਆਂ ਹਨ ।

ਧਮਾਕੇ ਦੀ ਆਵਾਜ਼ ਸੁਣ ਕੇ ਪਹੁੰਚੇ ਲੋਕਾਂ ਨੇ ਕੀਤੇ ਬਚਾਅ ਕਾਰਜ ਸ਼ੁਰੂ

ਪ੍ਰਾਪਤ ਸੂਚਨਾ ਮੁਤਾਬਕ ਉਪਰੋਕਤ ਵਾਪਰੇ ਘਟਨਾਕ੍ਰਮ ਦੌਰਾਨ ਧਮਾਕੇ ਦੀ ਆਵਾਜ਼ ਸੁਣ ਕੇ ਆਸ-ਪਾਸ ਦੇ ਲੋਕ ਮੌਕੇ `ਤੇ ਪਹੁੰਚ ਗਏ । ਉਨ੍ਹਾਂ ਨੇ ਰਾਹਤ ਅਤੇ ਬਚਾਅ ਕਾਰਜ ਸ਼ੁਰੂ ਕੀਤੇ ਅਤੇ ਮਲਬੇ ਹੇਠ ਫਸੇ ਲੋਕਾਂ ਨੂੰ ਬਾਹਰ ਕੱਢਿਆ। ਜ਼ਖਮੀਆਂ ਨੂੰ ਹਾਂਸੀ ਸਿਵਲ ਹਸਪਤਾਲ ਲਿਜਾਇਆ ਗਿਆ, ਜਿੱਥੇ ਮੁੱਢਲੇ ਇਲਾਜ ਤੋਂ ਬਾਅਦ ਉਨ੍ਹਾਂ ਸਾਰਿਆਂ ਨੂੰ ਅਗਰੋਹਾ ਮੈਡੀਕਲ ਕਾਲਜ ਰੈਫਰ ਕਰ ਦਿੱਤਾ ਗਿਆ ।

Advertisement

punjab hockey
Meeting