Patiala Help Club Logo

ਦੁਬਈ ਤੋਂ ਆਈ ਫਲਾਈਟ ਦੀ ਹੋਈ ਰਾਜਕੋਟ ਏਅਰਪੋਰਟ ਤੇ ਐਮਰਜੈਂਸੀ ਲੈਂਡਿੰਗ

ਗੁਜਰਾਤ, 27 ਜੁਲਾਈ 2026 : ਭਾਰਤ ਦੇਸ਼ ਦੇ ਸੂਬੇ ਗੁਜਰਾਤ (Gujarat) ਦੇ ਰਾਜਕੋਟ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਦੁਬਈ ਤੋੋਂ ਆ ਰਹੀ ਫਲਾਈਟ ਦੀ ਐਮਰਜੈਂਸੀ ਲੈਂਡਿੰਗ (Emergency landing) ਕਰਵਾਈ ਗਈ ਹੈ ।

ਕਿਊਂ ਕਰਵਾਈ ਗਈ ਫਲਾਈਟ ਦੀ ਐਮਰਜੈਂਸੀ ਲੈਂਡਿੰਗ

ਮਿਲੀ ਜਾਣਕਾਰੀ ਅਨੁਸਾਰ ਗੁਜਰਾਤ ਦੇ ਜਿਸ ਰਾਜਕੋਟ ਅੰਤਰਰਾਸ਼ਟਰੀ ਹਵਾਈ ਅੱਡੇ (Rajkot International Airport) ‘ਤੇ ਅੱਜ ਦੁਬਈ ਤੋਂ ਆ ਰਹੀ ਇਕ ਫਲਾਈਟ (Flight) ਦੀ ਐਮਰਜੈਂਸੀ ਲੈਂਡਿੰਗ ਕਰਵਾਈ ਗਈ ਹੈ ਦਾ ਮੁੱਖ ਕਾਰਨ ਹਵਾ ਵਿਚ ਉਡਦੇ ਵੇਲੇ ਜਹਾਜ਼ ਵਿਚੋਂ ਧੂੰਆਂ ਨਿਕਲਣਾ ਹੈ । ਇਸ ਸਬੰਧੀ ਜਿਵੇਂ ਹੀ ਜਹਾਜ਼ ਦੇ ਪਾਇਲਟ ਨੂੰ ਪਤਾ ਲੱਗਿਆ ਤਾਂ ਉਸ ਵਲੋਂ ਫੌਰੀ ਤੌਰ ਤੇ ਫ਼ੈਸਲਾ ਲੈਂਦਿਆਂ ਜਹਾਜ਼ ਨੂੰ ਯਾਤਰੀਆਂ ਸਮੇਤ ਸੁਰੱਖਿਅਤ ਉਤਾਰਨ ਦੇ ਲਈ ਏਅਰਪੋਰਟ ਨਾਲ ਸੰਪਰਕ ਕਰਕੇ ਜਹਾਜ਼ ਹੇਠਾਂ ਉਤਾਰਿਆ ਗਿਆ ।

ਰਾਜਕੋਟ ਏਅਰਪੋਰਟ ਪ੍ਰਸ਼ਾਸਨ ਨੇ ਕੀਤੇ ਤੁਰੰਤ ਇੰਤਜਾਮ ਸ਼ੁਰੂ

ਘਟਨਾ ਦੀ ਸੂਚਨਾ ਮਿਲਦੇ ਹੀ ਰਾਜਕੋਟ ਏਅਰਪੋਰਟ ਪ੍ਰਸ਼ਾਸਨ ਅਤੇ ਸਥਾਨਕ ਅਧਿਕਾਰੀ ਹਾਈ ਅਲਰਟ `ਤੇ ਆ ਗਏ । ਰਨਵੇਅ `ਤੇ ਤੁਰੰਤ ਐਮਰਜੈਂਸੀ ਸੇਫਟੀ ਪ੍ਰੋਟੋਕੋਲਸ ਸਰਗਰਮ ਕਰ ਦਿੱਤੇ ਗਏ । ਕਿਸੇ ਵੀ ਅਣਸੁਖਾਵੀਂ ਘਟਨਾ ਨਾਲ ਨਜਿੱਠਣ ਲਈ ਰਾਜਕੋਟ ਫਾਇਰ ਬ੍ਰਿਗੇਡ ਦੀਆਂ ਕਈ ਗੱਡੀਆਂ ਅਤੇ ਵਾਟਰ ਟੈਂਕਰ ਰਨਵੇਅ `ਤੇ ਤਾਇਨਾਤ ਕੀਤੇ ਗਏ ਹਨ । ਯਾਤਰੀਆਂ ਦੀ ਸੁਰੱਖਿਆ ਅਤੇ ਕਾਨੂੰਨ ਵਿਵਸਥਾ ਨੂੰ ਯਕੀਨੀ ਬਣਾਉਣ ਲਈ ਸੀਨੀਅਰ ਪੁਲਸ ਅਧਿਕਾਰੀ ਪੁਲਿਸ ਟੀਮ ਨਾਲ ਏਅਰਪੋਰਟ `ਤੇ ਮੌਜੂਦ ਹਨ। ਇਸ ਤੋਂ ਇਲਾਵਾ ਮੈਡੀਕਲ ਟੀਮਾਂ ਅਤੇ ਐਂਬੂਲੈਂਸਾਂ ਵੀ ਪੂਰੀ ਤਰ੍ਹਾਂ ਅਲਰਟ `ਤੇ ਰੱਖੀਆਂ ਗਈਆਂ ਹਨ ।

Advertisement