ਸਾਬਕਾ ਸਰਪੰਚ ‘ਤੇ ਅਣਪਛਾਤੇ ਵਿਅਕਤੀਆਂ ਨੇ ਕੀਤੀ ਗੋਲੀਬਾਰੀ

ਗੁਰਦਾਸਪੁਰ, 20 ਜੂਨ 2026 : ਪੰਜਾਬ ਦੇ ਜਿਲਾ ਗੁਰਦਾਸਪੁਰ (Gurdaspur) ਦੇ ਸ਼ਹਿਰ ਬਟਾਲਾ ਦੇ ਪਿੰਡ ਕਿਲਾ ਲਾਲ ਸਿੰਘ ਵਿਖੇ ਸਾਬਕਾ ਸਰਪੰਚ ‘ਤੇ ਘਰ ਵਿਚ ਸੈਰ ਕਰਦੇ ਸਮੇਂ ਗੋਲੀਬਾਰੀ (Shooting) ਕੀਤੀ ਗਈ ਹੈ ।

ਵਾਲ-ਵਾਲ ਬਚ ਗਏ ਸਾਬਕਾ ਸਰਪੰਚ ਹਮਲੇ ਵਿਚ

ਮਿਲੀ ਜਾਣਕਾਰੀ ਅਨੁਸਾਰ ਪਿੰਡ ਕਿਲਾ ਲਾਲ ਸਿੰਘ (Village Qila Lal Singh) ਵਿਖੇ ਆਪਣੇ ਘਰ ਦੇ ਵਿਹੜੇ `ਚ ਸੈਰ ਕਰ ਰਹੇ ਸਾਬਕਾ ਸਰਪੰਚ `ਤੇ ਅਣਪਛਾਤੇ ਵਿਅਕਤੀਆਂ ਵਲੋਂ ਜੋ ਤਾਬੜਤੋੜ ਗੋਲੀਬਾਰੀ ਕੀਤੀ ਗਈ ਹੈ ਦੌਰਾਨ ਸਾਬਕਾ ਸਰਪੰਚ ਵਾਲ-ਵਾਲ ਬਚ ਗਏ । ਸਾਬਕਾ ਸਰਪੰਚ (Former Sarpanch) ਜਸਬੀਰ ਸਿੰਘ ਗਿੱਲ `ਤੇ ਗੋਲੀਆਂ ਸ਼ਨੀਵਾਰ ਦੀ ਤੜਕਸਾਰ ਸਵੇਰੇ ਸਾਢੇ ਪੰਜ ਵਜੇ ਚੱਲੀਆਂ ਹਨ, ਜਦ ਉਹ ਆਪਣੇ ਘਰ ਦੇ ਵਿਹੜੇ `ਚ ਸੈਰ ਕਰ ਰਹੇ ਸੀ । ਇਸ ਗੋਲੀਬਾਰੀ ਦੌਰਾਨ ਸਾਬਕਾ ਸਰਪੰਚ ਦਾ ਵਾਲ-ਵਾਲ ਬਚਾਅ ਹੋ ਗਿਆ ਹੈ । ਹਮਲਾਵਰ ਗੋਲੀਆਂ ਚਲਾਉਣ ਤੋਂ ਬਾਅਦ ਮੌਕੇ ਤੋਂ ਫਰਾਰ ਹੋਣ `ਚ ਕਾਮਯਾਬ ਹੋ ਗਏ ।

ਪੁਲਸ ਨੇ ਪਤਾ ਚਲਦਿਆਂ ਹੀ ਕਰ ਦਿੱਤੀ ਘਟਨਾ ਦੀ ਜਾਂਚ

ਘਟਨਾ ਦੀ ਸੂਚਨਾ ਮਿਲਦਿਆਂ ਹੀ ਡੀ. ਐਸ. ਪੀ. ਲਲਿਤ ਕੁਮਾਰ ਅਤੇ ਥਾਣਾ ਕਿਲਾ ਲਾਲ ਸਿੰਘ ਦੇ ਐਸ. ਐਚ. ਓ. ਇੰਸਪੈਕਟਰ ਪ੍ਰਭਜੋਤ ਸਿੰਘ ਮੌਕੇ `ਤੇ ਪਹੁੰਚ ਗਏ ਤੇ ਜਾਂਚ ਸ਼ੁਰੂ ਕਰ ਦਿੱਤੀ ਹੈ । ਘਟਨਾ ਸਬੰਧੀ ਜਾਣਕਾਰੀ ਦਿੰਦਿਆਂ ਸਾਬਕਾ ਸਰਪੰਚ ਜਸਬੀਰ ਸਿੰਘ ਗਿੱਲ ਜੋ ਕਿ ਅਕਾਲੀ ਦਲ ਪਾਰਟੀ ਨਾਲ ਸੰਬੰਧ ਰੱਖਦੇ ਹਨ ਨੇ ਦੱਸਿਆ ਕਿ ਬੀਤੇ ਦਿਨੀਂ ਉਹਨਾਂ ਨੂੰ ਦੋ ਵਾਰ ਫੋਨ `ਤੇ ਧਮਕੀਆਂ (Threats) ਮਿਲ ਚੁੱਕੀਆਂ ਹਨ ਅਤੇ ਇਸ ਸਬੰਧੀ ਉਹਨਾਂ ਨੇ ਥਾਣਾ ਕਿਲਾ ਲਾਲ ਸਿੰਘ ਦੀ ਪੁਲਸ ਨੂੰ ਸੂਚਿਤ ਵੀ ਕੀਤਾ ਸੀ। ਉਹਨਾਂ ਦੱਸਿਆ ਸ਼ਨਿਚਰਵਾਰ ਦੀ ਸਵੇਰ 5 ਵਜਕੇ 5 ਮਿੰਟ ਦੇ ਕਰੀਬ ਉਹ ਆਪਣੇ ਵਿਹੜੇ `ਚ ਸੈਰ ਕਰ ਰਹੇ ਸਨ ਕਿ ਮੋਟਰਸਾਈਕਲ ਤੇ ਆਏ ਅਣਪਛਾਤੇ ਵਿਅਕਤੀਆਂ ਵੱਲੋਂ ਗਲੀ ਵਿੱਚ ਖੜੇ ਕੇ ਉਸ ਉੱਤੇ ਫਾਇਰੰਗ ਕੀਤੀ ਗਈ । ਉਹਨਾਂ ਦੱਸਿਆ ਕਿ ਇਸ ਗੋਲੀਬਾਰੀ ਦੌਰਾਨ ਉਹਨਾਂ ਦਾ ਮਸਾ ਹੀ ਬਚਾ ਹੋਇਆ ਹੈ ।

ਪੁਲਸ ਜਾਂਚ ਰਹੀ ਹੈ ਸੀ. ਸੀ. ਟੀ. ਵੀ. ਕੈਮਰਿਆਂ ਦੀ ਫੁਟੇਜ

ਉਹਨਾਂ ਦੱਸਿਆ ਕਿ ਗੋਲੀਆਂ ਚਲਾਉਣ ਤੋਂ ਬਾਅਦ ਹਮਲਾਵਰ ਮੌਕੇ ਤੋਂ ਫਰਾਰ ਹੋ ਗਏ। ਸਾਬਕਾ ਸਰਪੰਚ ਨੇ ਦੱਸਿਆ ਕਿ ਗੋਲੀਬਾਰੀ ਸਬੰਧੀ ਉਹਨਾਂ ਨੇ ਤੁਰੰਤ ਥਾਣਾ ਕਿਲਾ ਲਾਲ ਸਿੰਘ ਦੀ ਪੁਲਿਸ ਨੂੰ ਸੂਚਿਤ ਕੀਤਾ। ਉਧਰ ਘਟਨਾ ਦੀ ਸੂਚਨਾ ਮਿਲਦਿਆਂ ਹੀ ਡੀ. ਐਸ. ਪੀ. ਫਤਿਹਗੜ੍ਹ ਚੂੜੀਆਂ ਲਲਿਤ ਕੁਮਾਰ ਅਤੇ ਥਾਣਾ ਕਿਲਾ ਲਾਲ ਸਿੰਘ ਦੇ ਐਸ. ਐਚ. ਓ. ਪ੍ਰਭਜੋਤ ਸਿੰਘ ਵੀ ਮੌਕੇ `ਤੇ ਪਹੁੰਚ ਗਏ। ਡੀ. ਐਸ. ਪੀ. ਲਲਿਤ ਕੁਮਾਰ ਨੇ ਦੱਸਿਆ ਕਿ ਸੀ. ਸੀ. ਟੀ. ਵੀ. ਕੈਮਰੇ ਖੰਗਾਲੇ ਜਾ ਰਹੇ ਹਨ । ਉਹਨਾਂ ਦੱਸਿਆ ਕਿ ਗੋਲੀਬਾਰੀ ਸਬੰਧੀ ਬਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ । ਉਧਰ ਇਸ ਘਟਨਾ ਦੇ ਨਾਲ ਸਾਬਕਾ ਸਰਪੰਚ ਦੇ ਪਰਿਵਾਰ ਵਿੱਚ ਸਹਿਮ ਪਾਇਆ ਜਾ ਰਿਹਾ ਹੈ ।