Patiala Help Club Logo

ਕਾਰ ਦੇ ਟਰੱਕ ਨਾਲ ਟਕਰਾ ਜਾਣ ਦੇ ਕਾਰਨ ਹੋਈ ਚਾਰ ਵਿਅਕਤੀਆਂ ਦੀ ਮੌਤ

ਮੱਧ ਪ੍ਰਦੇਸ, 9 ਜੁਲਾਈ 2026 : ਭਾਰਤ ਦੇਸ਼ ਦੇ ਸੂਬੇ ਮੱਧ ਪ੍ਰਦੇਸ਼ (Madhya Pradesh) ਦੇ ਉਮਰੀਆ ਵਿਖੇ ਇਕ ਕਾਰ ਦੇ ਟਰੱਕ ਨਾਲ ਟਕਰਾ ਜਾਣ ਕਾਰਨ ਚਾਰ ਵਿਅਕਤੀਆਂ ਦੀ ਮੌਤ (Death) ਹੋ ਜਾਣ ਦਾ ਸਮਾਚਾਰ ਹੈ ।

ਕੌਣ ਕੌਣ ਹਨ ਜੋ ਉਤਰ ਗਏ ਮੌਤ ਦੇ ਘਾਟ

ਮਿਲੀ ਜਾਣਕਾਰੀ ਅਨੁਸਾਰ ਮੱਧ ਪ੍ਰਦੇਸ਼ ਦੇ ਉਮਰੀਆ ਵਿਚ ਜੋ ਅੱਜ ਸਵੇਰੇ ਇਕ ਤੇਜ਼ ਰਫ਼ਤਾਰ ਅਰਟਿਗਾ ਕਾਰ (Fast Ertiga car) ਸੜਕ `ਤੇ ਖੜ੍ਹੇ ਇੱਕ ਟਰੱਕ ਨਾਲ ਟਕਰਾ ਗਈ ਦੇ ਕਾਰਨ ਕਾਰ ਪੂਰੀ ਤਰ੍ਹਾਂ ਨੁਕਸਾਨੀ ਗਈ ਅਤੇ ਚਾਰ ਸਵਾਰਾਂ ਦੀ ਮੌਤ ਹੋ ਗਈ ਹੈ ਦੇ ਵਿਚ ਸਰਪੰਚ ਕੁਲਪਤ ਸਿੰਘ (37), ਉਨ੍ਹਾਂ ਦੀ ਪਤਨੀ ਹੈੱਡ ਕਾਂਸਟੇਬਲ ਸਵਿਤਾ ਸਿੰਘ ਮਾਰਕੋ (32) – ਪ੍ਰਿਯੰਕਾ ਸਿੰਘ ਅਤੇ ਰੁਦਰ ਪ੍ਰਤਾਪ (3) ਸ਼ਾਮਲ ਹਨ ।

ਪੁਲਸ ਮੁਤਾਬਕ ਕਾਰ ਸਵਾਰ ਵਿਅਕਤੀ ਚਿੱਤਰਕੂਟ ਜਾ ਰਹੇ ਸਨ

ਇਹ ਸੜਕ ਹਾਦਸਾ (Road accident) ਕੋਤਵਾਲੀ ਪੁਲਸ ਸਟੇਸ਼ਨ ਦੇ ਅਧਿਕਾਰ ਖੇਤਰ ਅਧੀਨ ਸਿਵਲ ਲਾਈਨਜ਼ ਪੁਲਿਸ ਚੌਕੀ ਦੇ ਨੇੜੇ ਰਾਸ਼ਟਰੀ ਰਾਜਮਾਰਗ-43 `ਤੇ ਵਾਪਰਿਆ । ਪੁਲਸ ਦੇ ਅਨੁਸਾਰ ਪਰਿਵਾਰ ਅਨੂਪਪੁਰ ਜਿ਼ਲ੍ਹੇ ਦਾ ਰਹਿਣ ਵਾਲਾ ਸੀ । ਪਰਿਵਾਰ ਦੇ ਛੇ ਮੈਂਬਰ ਇੱਕ ਅਰਟਿਗਾ ਕਾਰ ਵਿੱਚ ਚਿੱਤਰਕੂਟ ਜਾ ਰਹੇ ਸਨ । ਅਚਾਨਕ ਕਾਰ ਕੰਟਰੋਲ ਤੋਂ ਬਾਹਰ ਹੋ ਗਈ ਅਤੇ ਅੱਗੇ ਜਾ ਰਹੇ ਇੱਕ ਟਰੱਕ ਨਾਲ ਟਕਰਾ ਗਈ । ਵਧੀਕ ਪੁਲਸ ਸੁਪਰਡੈਂਟ ਆਲੋਕ ਸ਼ਰਮਾ ਦੇ ਅਨੁਸਾਰ ਇਹ ਸਾਰੇ ਅਨੂਪਪੁਰ ਜਿ਼ਲ੍ਹੇ ਦੇ ਲੀਲਾ ਪਿੰਡ ਦੇ ਵਸਨੀਕ ਸਨ ।

Advertisement